28 ਸਾਲ ਪਹਿਲਾਂ ਸਕੂਲ ਨੂੰ ਦਾਨ ਦਿੱਤੀ ਜਮੀਨ ਕੋਰਟ ਵੱਲੋਂ ਵਾਪਸ ਗਰਾਮ ਪੰਚਾਇਤ ਨੂੰ ਦੇਣ ਦੇ ਹੁਕਮ

ss1

28 ਸਾਲ ਪਹਿਲਾਂ ਸਕੂਲ ਨੂੰ ਦਾਨ ਦਿੱਤੀ ਜਮੀਨ ਕੋਰਟ ਵੱਲੋਂ ਵਾਪਸ ਗਰਾਮ ਪੰਚਾਇਤ ਨੂੰ ਦੇਣ ਦੇ ਹੁਕਮ

01malout01ਮਲੋਟ, 30 ਨਵੰਬਰ (ਆਰਤੀ ਕਮਲ) : ਸ਼ਹਿਰ ਨੇੜਲੇ ਪਿੰਡ ਸ਼ੇਖੂ ਦੀ ਗ੍ਰਾਮ ਪੰਚਾਇਤ ਵੱਲੋਂ ਢਾਈ ਦਹਾਕੇ ਪਹਿਲਾਂ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਦੇ ਨਾਂਅ ‘ਤੇ ਚਲਾਏ ਜਾ ਰਹੇ ਸਕੂਲ ਨੂੰ ਦਿੱਤੀ ਕਰੀਬ 7 ਏਕੜ ਜ਼ਮੀਨ ਨੂੰ ਮਾਣਯੋਗ ਅਦਾਲਤ ਵੱਲੋਂ ਗ੍ਰਾਮ ਪੰਚਾਇਤ ਪਿੰਡ ਸ਼ੇਖੂ ਨੂੰ ਵਾਪਿਸ ਦੇਣ ਦਾ ਅਹਿਮ ਫੈਸਲਾ ਸੁਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਜਗਤਾਰ ਬਰਾੜ ਨੇ ਦੱਸਿਆ ਕਿ ਪਿੰਡ ਸ਼ੇਖੂ ਦੀ ਗ੍ਰਾਮ ਪੰਚਾਇਤ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਮਾਣਯੋਗ ਅਦਾਲਤ ਨੇ ਐਡਵੋਕੇਟ ਅਸ਼ੋਕ ਕਾਠਪਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਰਜਿਸਟਰੀ ਨੂੰ ਰੱਦ ਕਰਨ ਦੇ ਹੁਕਮ ਦੇ ਦਿੱਤੇ ਹਨ। ਉਨਾਂ ਦੱਸਿਆ ਕਿ ਕਰੀਬ 28 ਸਾਲ ਪਹਿਲਾਂ ਜੂਨ 1986 ਨੂੰ ਲੜਕੀਆਂ ਦੇ ਲਈ ਕਾਲਜ ਤੇ ਹੋਸਟਲ ਬਣਾਉਣ ਲਈ ਪਿੰਡ ਵਾਸੀਆਂ ਨੇ ਇਸ ਸਕੂਲ ਨੂੰ 7 ਏਕੜ ਪੰਚਾਇਤੀ ਜ਼ਮੀਨ ਦਿੱਤੀ ਸੀ ਅਤੇ ਸਕੂਲ ਪ੍ਰਬੰਧਕਾਂ ਨੇ ਪਿੰਡਾਂ ਤੋਂ ਆਉਣ ਵਾਲੀਆਂ ਲੜਕੀਆਂ ਲਈ ਹੋਸਟਲ ਉਸਾਰਨ ਦੀ ਗੱਲ ਕਹੀ ਸੀ। ਕਰੀਬ ਢਾਈ ਦਹਾਕੇ ਗੁਜ਼ਰ ਜਾਣ ਤੋਂ ਬਾਅਦ ਵੀ ਇਸ ਥਾਂ ‘ਤੇ ਸਕੂਲ ਵੱਲੋਂ ਆਪਣੇ ਨਾਂਅ ਦਾ ਬੋਰਡ ਲਗਾ ਕੇ ਇਸ ਥਾਂ ‘ਤੇ ਕਥਿਤ ਕਬਜ਼ਾ ਕਰਨ ਤੋਂ ਇਲਾਵਾ ਕੁੱਝ ਹੋਰ ਨਹੀਂ ਕੀਤਾ ਗਿਆ। ਪਾਸ ਕੀਤੇ ਗਏ ਉਕਤ ਮਤੇ ਵਿਚ ਇਹ ਸਾਫ਼ ਲਿਖਿਆ ਗਿਆ ਸੀ ਕਿ ਜੇਕਰ ਇਸ ਜਗਾ ‘ਤੇ ਵਿੱਦਿਅਕ ਅਦਾਰਾ ਨਹੀਂ ਬਣਦਾ ਤਾਂ ਪੰਚਾਇਤ ਇਹ ਜ਼ਮੀਨ ਵਾਪਿਸ ਲੈਣ ਦੀ ਹੱਕਦਾਰ ਹੋਵੇਗੀ। ਕਰੀਬ 10 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਸਕੂਲ ਦੀ ਕਮੇਟੀ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੁਲਾ ਕੇ ਜ਼ਮੀਨ ਦੀ ਵਾਪਿਸ ਦੀ ਮੰਗ ਕੀਤੀ ਸੀ ਪ੍ਰੰਤੂ ਸਕੂਲ ਦੇ ਚੇਅਰਮੈਨ ਵੱਲੋਂ ਪਿੰਡ ਵਾਸੀਆਂ ਨੂੰ ਕਿਹਾ ਗਿਆ ਸੀ ਕਿ ਉਨਾਂ ਦੇ ਨਾਂਅ ‘ਤੇ ਵੱਖਰਾ ਬਲਾਕ ਬਣਾ ਦਿੱਤਾ ਜਾਵੇਗਾ, ਪਰ ਪਿੰਡ ਵਾਸੀ ਕਾਲਜ ਬਣਾਉਣ ਦੀ ਮੰਗ ਰੱਖ ਕੇ ਜਮੀਨ ਵਾਪਿਸ ਕਰਨ ਦੀ ਮੰਗ ‘ਤੇ ਅੜੇ ਰਹੇ। ਪਿੰਡ ਵਾਸੀਆਂ ਵੱਲੋਂ ਸਥਾਨਕ ਮਾਣਯੋਗ ਅਦਾਲਤ ਵਿਚ ਇਸ ਰਜਿਸਟਰੀ ਨੂੰ ਰੱਦ ਕਰਵਾਉਣ ਲਈ ਕੇਸ ਦਾਇਰ ਕੀਤਾ ਸੀ। ਜਿਸ ਦੀ ਪੜਤਾਲ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਕਤ ਜ਼ਮੀਨ ਪਿੰਡ ਦੀ ਪੰਚਾਇਤ ਨੂੰ ਵਾਪਿਸ ਮੋੜ ਦੇਣ ਦਾ ਫੈਸਲਾ ਸੁਣਾਇਆ। ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਪਾਠ ਦਾ ਭੋਗ ਪਾਇਆ ਗਿਆ ਅਤੇ ਇਲਾਕੇ ਦੀ ਚੜਦੀਕਲਾ ਅਤੇ ਸੁੱਖਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਕੌਂਸਲਰ ਬਰਾੜ ਤੋਂ ਇਲਾਵਾ ਸਰਪੰਚ ਗੁਰਮੀਤ ਸਿੰਘ ਬਰਾੜ ਸ਼ੇਖੂ, ਗੁਰਦੀਪ ਸਿੰਘ ਬਰਾੜ, ਮਨਜੀਤ ਕੌਰ ਸਾਬਕਾ ਸਰਪੰਚ, ਰੂਬੀ ਬਰਾੜ ਜਨਰਲ ਸਕੱਤਰ ਸੋਈ ਮਾਲਵਾ ਜ਼ੋਨ-1, ਨੰਬਰਦਾਰ ਮੰਦਰ ਸਿੰਘ, ਮਾਸਟਰ ਜਸਪਾਲ ਸਿੰਘ, ਮੋਂਟੀ ਬਰਾੜ, ਓਮ ਪ੍ਰਕਾਸ਼ ਗਰੋਵਰ, ਕੇਵਲ ਸਿੰਘ ਬਰਾੜ, ਸੇਮੀ ਬਰਾੜ, ਬਲਜੀਤ ਸਿੰਘ ਬਰਾੜ, ਗੁਰਭਗਤ ਸਿੰਘ ਬਰਾੜ, ਮੈਂਬਰ ਅੰਗਰੇਜ ਸਿੰਘ, ਮੈਂਬਰ ਮੰਦਰ ਸਿੰਘ ਅਤੇ ਰਾਜਾ ਸਿੰਘ ਬਰਾੜ ਸਮੇਤ ਹੋਰ ਪਿੰਡ ਵਾਸੀਆਂ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *