28 ਮਈ ਨੂੰ ਰਿਲੀਜ਼ ਹੋਵੇਗਾ ਰੁਪਿੰਦਰ ਹਾਂਡਾ ਦਾ ਗੀਤ ‘ਪਰਵਾਹ ਨੀ ਕਰੀਦੀ’

28 ਮਈ ਨੂੰ ਰਿਲੀਜ਼ ਹੋਵੇਗਾ ਰੁਪਿੰਦਰ ਹਾਂਡਾ ਦਾ ਗੀਤ ‘ਪਰਵਾਹ ਨੀ ਕਰੀਦੀ’

parwah ni karidi rupinder handa

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਪਰਵਾਹ ਨੀ ਕਰੀਦੀ’ 28 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ‘ਤੇ ਇਸ ਗੀਤ ਨਾਲ ਸਬੰਧਤ ਪੋਸਟਰਜ਼ ਸ਼ੇਅਰ ਕੀਤੇ ਹਨ, ਜਿਨ੍ਹਾਂ ‘ਚ ਉਹ ਪੰਜਾਬੀ ਸੂਟਾਂ ‘ਚ ਖੂਬਸੂਰਤ ਲੱਗ ਰਹੀ ਹੈ। ‘ਪਰਵਾਹ ਨੀ ਕਰੀਦੀ’ ਗੀਤ ਦਾ ਮਿਊਜ਼ਿਕ ਅਰਪਨ ਬਾਵਾ ਨੇ ਦਿੱਤਾ ਹੈ। ਇਸ ਨੂੰ ਕਲਮਬੱਧ ਹੈਪੀ ਬੰਡਾਲਾ ਨੇ ਕੀਤਾ ਹੈ ਤੇ ਨਿਰਦੇਸ਼ਨ ਅਕੀਜ਼ ਤੇ ਤਰੁਣ ਨੇ ਕੀਤਾ ਹੈ। ਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਰੁਪਿੰਦਰ ਹਾਂਡਾ ਦਾ ਇਸ ਤੋਂ ਪਹਿਲਾਂ ‘ਜੋੜੀਆਂ’ ਗੀਤ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤਕ 5.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਮੀਦ ਕਰਦੇ ਹਾਂ ਕਿ ‘ਪਰਵਾਹ ਨੀ ਕਰੀਦੀ’ ਗੀਤ ਰੁਪਿੰਦਰ ਹਾਂਡਾ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ ਹੀ ਸਫਲਤਾ ਹਾਸਲ ਕਰੇਗਾ।

Share Button

Leave a Reply

Your email address will not be published. Required fields are marked *

%d bloggers like this: