ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

28 ਨੂੰ ਖੁੱਲ੍ਹੇਗੀ ਸਕਾਟਲੈਂਡ ‘ਚ ਪਹਿਲੇ ਪੜਾਅ ਦੀ ਤਾਲਾਬੰਦੀ

28 ਨੂੰ ਖੁੱਲ੍ਹੇਗੀ ਸਕਾਟਲੈਂਡ ‘ਚ ਪਹਿਲੇ ਪੜਾਅ ਦੀ ਤਾਲਾਬੰਦੀ

11 ਅਗਸਤ ਨੂੰ ਖੁੱਲ੍ਹਣਗੇ ਸਕੂਲ

ਲੰਦਨ, 22 ਮਈ (ਰਾਜਵੀਰ ਸਮਰਾ)-ਸਕਾਟਲੈਂਡ ਸਰਕਾਰ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਤਾਲਾਬੰਦੀ ਨੂੰ ਚਾਰ ਚਰਣਾਾ ਵਿਚ ਖੋਲਣ ਦਾ ਐਲਾਨ ਕੀਤਾ ਹੈ ਅਤੇ ਪਹਿਲੇ ਪੜਾਅ ਤਹਿਤ 28 ਮਈ ਨੂੰ ਪਰਚੂਨ ਦੁਕਾਨਾਾ, ਖੇਤੀਬਾੜੀ ਉਦਯੋਗ, ਗਾਰਡਨ ਸੈਂਟਰ, ਵਣ ਵਿਭਾਗ, ਰੀਸਾਇਕਲ ਸੈਂਟਰ ਅਤੇ ਨਿਰਮਾਣ ਕਾਰਜ ਚੱਲ ਸਕਣਗੇ।

ਲੋਕ ਦੂਜੇ ਲੋਕਾਾ ਨੂੰ ਜ਼ਰੂਰੀ ਸਮਾਜਿਕ ਦੂਰੀ ਰੱਖ ਕੇ ਮਿਲ ਸਕਣਗੇ ਅਤੇ ਗੋਲਫ, ਟੈਨਿਸ ਖੇਡਣ ਅਤੇ ਮੱਛੀ ਫੜਨ ਜਾ ਸਕਦੇ ਹਨ| ਸਕਾਟਲੈਂਡ ‘ਚ ਸਕੂਲ 11 ਅਗਸਤ ਨੂੰ ਖੁੱਲ੍ਹਣਗੇ ਅਤੇ ਅਧਿਆਪਕ ਜੂਨ ਤੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੈ ਸਕਣਗੇ, ਇਸ ਲਈ ਸਕਾਟਲੈਂਡ ਸਰਕਾਰ ਬੱਚਿਆਂ ਨੂੰ ਲੈਪਟਾਪ ਵੀ ਦੇਵੇਗੀ | ਸਰਕਾਰ ਬਾਕੀ ਤਿੰਨ ਪੜਾਅ ਦੀਆਂ ਤਰੀਕਾਂ ਦਾ ਐਲਾਨ ਪਹਿਲੇ ਚਰਣ ਦੇ ਖੁੱਲਣ ਤੋਂ ਬਾਅਦ ਕਰੇਗੀ ਅਤੇ 28 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ।

Leave a Reply

Your email address will not be published. Required fields are marked *

%d bloggers like this: