27 ਦਸੰਬਰ ਨੂੰ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਵਾਂਗੇ, ਸੰਸਾਰ ਭਰ ਦੇ ਲੋਕਾਂ ਨੂੰ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਾਮਰਾਜ ਵਿਰੁੱਧ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ

27 ਦਸੰਬਰ ਨੂੰ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਵਾਂਗੇ, ਸੰਸਾਰ ਭਰ ਦੇ ਲੋਕਾਂ ਨੂੰ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਾਮਰਾਜ ਵਿਰੁੱਧ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ
ਖੇਤੀ ਕਾਨੂੰਨ ਵਾਪਸ ਨਹੀਂ ਕਰਾਂਗੇ’, ਕਹਿ ਕੇ ਮੋਦੀ ਸਰਕਾਰ ਨੇ ਗੱਲਬਾਤ ਦੇ ਸਾਰੇ ਦਰਵਾਜੇ ਬੰਦ ਕੀਤੇ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਦਿੱਲੀ ਅੰਦਰ ਸਿੰਘੂ-ਕੁੰਡਲੀ ਬਾਰਡਰ ਉਤੇ ਮੋਰਚਾ ਜਾਰੀ
ਨਵੀਂ ਦਿੱਲੀ/ ਸਿੰਘੂ ਕੁੰਡਲੀ ਬਾਰਡਰ (ਕੰਵਲਜੀਤ ਸਿੰਘ ਸੰਧੂ ): ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅੱਜ ਵੱਡੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹੀਦੀ ਦਿਹਾੜਾ ਹੈ। ਜੋ ਸੰਸਾਰ ਦੇ ਸਭ ਤੋਂ ਬੇਮੇਚੀ ਟੱਕਰ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਲੱਖਾਂ ਦੀ ਮੁਗਲ ਸਾਮਰਾਜ ਦੀ ਫੌਜ ਨਾਲ 40 ਸਿੰਘਾਂ ਨੇ ਦਲੇਰੀ ਨਾਲ ਮੁਕਾਬਲਾ ਕਰਕੇ ਸ਼ਹਾਦਤ ਪਾਈ। ਅੱਜ ਉਸ ਸਾਕਾ ਚਮਕੌਰ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਹੁਣ ਵੀ ਸਾਮਰਾਜ ਦੇ ਦਿਸ਼ਾ-ਨਿਰਦੇਸ਼ਤ ਭਾਰਤੀ ਹਾਕਮ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹਵਾਲੇ ਕਰ ਰਹੇ ਹਨ।
ਉਹਨਾਂ ਦੇ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨ ਦੀ ਲੋੜ ਹੈ। ਜਥੇਬੰਦੀ ਨੇ ਐਲਾਨ ਕਿ 27 ਦਸੰਬਰ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਜਥੇਬੰਦੀ ਵੱਲੋਂ ਪੰਜਾਬ ਪੱਧਰ ਉਤੇ ਪਿੰਡਾਂ ਵਿੱਚ ਮਨਾਇਆ ਜਾਵੇਗਾ ਦੇਸ਼ ਤੇ ਸੰਸਾਰ ਦੇ ਲੋਕਾਂ ਨੂੰ ਮਨਾਉਣ ਦੀ ਅਪੀਲ ਕਰਦੀ ਹੈ। ਮੋਦੀ ਸਰਕਾਰ ਖੇਤੀ ਕਾਨੂੰਨਾਂ ਬਾਰੇ ਇਹ ਕਹਿ ਰਹੀ ਹੈ ਕਿ ਇਹ ਵਾਪਸ ਨਹੀਂ ਕਰਾਂਗੇ।” ਇਸ ਦਾ ਮਤਲਬ ਕਿ ਉਸ ਵੱਲੋਂ ਗੱਲਬਾਤ ਦੇ ਸਾਰੇ ਦਰਵਾਜੇ ਬੰਦ ਕੀਤੇ ਜਾ ਰਹੇ ਹਨ। ਜੇਕਰ ਕਿਸਾਨ ਮਜ਼ਦੂਰ
ਆਗੂ ਗੱਲਬਾਤ ਕਰਨ ਜਾਂਦੇ ਹਨ ਤਾਂ ਉਹ ਸੋਧਾਂ ਉਤੇ ਹੀ ਗੱਲ ਕਰਨਗੇ ਤਾਂ ਇਸਦਾ ਮਤਲਬ ਖੇਤੀ ਕਾਨੂੰਨ ਵਾਪਸ ਲੈਣ ਵਾਲੀ ਮੰਗ ਤੋਂ ਸਾਜਿਸ਼ ਤਹਿਤ ਕੇਂਦਰ ਸਰਕਾਰ ਪਿੱਛੇ ਧੱਕਣਾ ਚਾਹੁੰਦੀ ਹੈ। ਕੌਮੀ ਮੀਡੀਏ ਕੇਂਦਰ ਦਾ ਇਹ ਦਾਅਵਾ ਕਿ ਅਸੀਂ ਇੱਕ ਕਦਮ ਅੱਗੇ ਵਧੇ ਹਾਂ” ਦੀ ਅਸਲ ਸਚਾਈ ਸਾਹਮਣੇ ਆਉਂਦੀ ਹੈ।
ਇਸ ਮੋਰਚੇ ਨੂੰ ਇੰਦਰਜੀਤ ਸਿੰਘ ਕੱਲੀਵਾਲਾ ਸੁਰਿੰਦਰ ਸਿੰਘ ਬਲਜਿੰਦਰ ਤਲਵੰਡੀ ਬਲਵਿੰਦਰ ਸਿੰਘ, ਅਮਨਦੀਪ ਸਿੰਘ ਰਣਬੀਰ ਸਿੰਘ, ਸਾਹਿਬ ਸਿੰਘ ਬਲਰਾਜ ਸਿੰਘ, ਰਣਜੀਤ ਸਿੰਘ ਖਿਲਾਰਾ ਸਿੰਘ ਹਰਫੂਲ ਸਿੰਘ ਗੁਰਮੇਲ ਸਿੰਘ ਬਚਿੱਤਰ ਸਿੰਘ ਧਰਮ ਸਿੰਘ ਨਰਿੰਦਰਪਾਲ ਸਿੰਘ ਮੇਜਰ ਸਿੰਘ ਗੁਰਬਖਸ਼ ਸਿੰਘ ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।