ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜ ਛਾੜ ਦਾ ਮਾਮਲਾ ਥਾਣੇ ਪੁੱਜਾ

ss1

ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜ ਛਾੜ ਦਾ ਮਾਮਲਾ ਥਾਣੇ ਪੁੱਜਾ
ਅਧਿਆਪਕ ਤੇ ਵਿਦਿਆਰਥੀ ਦਾ ਰਿਸਤਾ ਅੱਜ ਫੇਰ ਹੋਇਆ ਲੀਰੋ-ਲੀਰ

img_20161104_095306 img_20161104_095513ਰਾਮਪੁਰਾ ਫੂਲ, 4 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਅਧਿਆਪਕਾਂ ਨੂੰ ਬੱਚਿਆਂ ਲਈ ਗੁਰੂ ਦਾ ਦਰਜਾ ਦਿੱਤਾ ਗਿਆ ਹੈ, ਅਧਿਆਪਕ ਹੀ ਬੱਚਿਆਂ ਦਾ ਮਾਰਗ ਦਰਸਕ ਹੁੰਦਾ ਹੈ, ਉਨਾਂ ਨੂੰ ਪੜਣਾ ਲਿਖਣਾ ਅਤੇ ਜਿੰਦਗੀ ਜਿਉਣ ਦੇ ਢੰਗ ਦੱਸਦਾ ਹੈ। ਪਰ ਅੱਜ ਇਹ ਰਿਸਤਾ ਇੱਕ ਅਧਿਆਪਕ ਨੇ ਕਲੰਕਿਤ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਹਿਰ ਦੇ ਭਾਰਤੀਆ ਮਾਡਲ ਸੀਨੀਅਰ ਸਕੈ:ਸਕੂਲ ਵਿਖੇ ਇੱਕ ਅਧਿਆਪਕ ਵੱਲੋ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਉਕਤ ਅਧਿਆਪਕ ਦੀ ਛੇੜ ਛਾੜ ਦਾ ਸ਼ਿਕਾਰ ਹੋਈਆ ਵਿਦਿਆਰਥਣਾ ਦੇ ਮਾਪਿਆ ਵੱਲੋ ਸਕੂਲ ਪੁੱਜ ਕੇ ਉਕਤ ਅਧਿਆਪਕ ਵੱਲੋ ਕੀਤੀ ਗਈ ਸ਼ਰਮਨਾਕ ਹਰਕਤ ਦਾ ਪਰਦਾਫਾਸ ਕਰਦਿਆ ਕਾਫੀ ਵਿਰੋਧ ਕੀਤਾ ਗਿਆ। ਮਿਲੀ ਜਾਣਕਾਰੀ ਸਕੂਲ ਦਾ ਇੱਕ ਸਾਇੰਸ ਅਧਿਆਪਕ ਹਰੀਸ ਕੁਮਾਰ ਜੋ ਪਿਛਲੇ ਕਈ ਦਿਨਾਂ ਤੋ ਸਕੂਲੀ ਵਿਦਿਆਰਥਣਾ ਨਾਲ ਅਸ਼ਲੀਲ ਹਰਕਤਾ ਕਰਦਾ ਆ ਰਿਹਾ ਸੀ । ਇਹ ਅਧਿਆਪਕ ਕੁਝ ਸਕੂਲੀ ਵਿਦਿਆਰਥਣਾਂ ਨੂੰ ਸਕੂਲ ਦੀ ਲੈਬ ਅੰਦਰ ਪੜਾਊਣ ਲਈ ਲੈ ਜਾਂਦਾ ਸੀ ਅਤੇ ਉਨਾਂ ਨਾਲ ਗਲਤ ਹਰਕਤਾਂ ਕਰਦਾ ਸੀ। ਪਰ ਵਿਦਿਆਰਥਣਾ ਬਦਨਾਮੀ ਤੇ ਡਰ ਕਾਰਨ ਚੁੱਪ ਤੇ ਕਾਫੀ ਸਹਿਮੀਆ ਹੋਈਆ ਸਨ। ਪਰ ਫਿਰ ਉਸ ਉਕਤ ਸਕੂਲੀ ਅਧਿਆਪਕ ਵੱਲੋ ਫੇਰ ਗਲਤ ਹਰਕਤਾ ਕੀਤੀਆ ਤਾਂ ਵਿਦਿਆਰਥਣਾ ਨੇ ਤੰਗ ਆਕੇ ਇਸ ਹਰਕਤ ਨੂੰ ਆਪਣੇ ਮਾਪਿਆ ਨੂੰ ਦੱਸਿਆ ਅਤੇ ਬੱਚਿਆਂ ਦੇ ਮਾਪੇ ਸਕੂਲ ਪੁੱਜ ਕੇ ਉਕਤ ਅਧਿਆਪਕ ਨੂੰ ਪ੍ਰਿੰਸੀਪਲ ਕੋਲ ਲੈ ਗਏ ਅਤੇ ਉਸਦੀ ਕਰਤੂਤ ਬਾਰੇ ਦੱਸਿਆ। ਜਿਸ ਤੋ ਰੋਹ ਵਿੱਚ ਆਏ ਮਾਪਿਆ ਵੱਲੋ ਸਕੂਲ ਅੰਦਰ ਜਾ ਕੇ ਉਕਤ ਅਧਿਆਪਕ ਵੱਲੋ ਕੀਤੀਆ ਗਈਆ ਮਾੜੀਆ ਹਰਕਤਾਂ ਖਿਲਾਫ ਆਪਣਾ ਵਿਰੋਧ ਜਿਤਾਉਦਿਆ ਸਕੂਲ ਅੰਦਰ ਹੀ ਕਾਫੀ ਹੰਗਾਮਾ ਖੜਾ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਉਕਤ ਅਧਿਆਪਕ ਨੂੰ ਆਪਣੀ ਗਿਰਫਤ ਵਿੱਚ ਲੈ ਕੇ ਪੁਲਿਸ ਥਾਣਾ ਸਿਟੀ ਵਿਖੇ ਲੈ ਗਏ। ਕੀ ਕਹਿਣਾ ਥਾਣਾ ਇੰਚਾਰਜ ਦਾ:ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸਿਟੀ ਰਾਮਪੁਰਾ ਦੇ ਇੰਚਾਰਜ ਨੇ ਦੱਸਿਆ ਕੀ ਪੀੜਤ ਸਕੁੂਲੀ ਵਿਦਿਆਰਥਣਾ ਦੇ ਬਿਆਨਾ ਤਹਿਤ ਹੀ ਉਕਤ ਅਧਿਆਪਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਕੀ ਕਹਿਣਾ ਸਕੂਲ ਪ੍ਰਬੰਧਕ ਕਮੇਟੀ ਦਾ:ਇਸ ਘਟਨਾ ਨੂੰ ਲੈ ਜਦੋ ਸਕੂਲ ਪ੍ਰਬੰਧਕ ਕਮੇਟੀ ਦਾ ਪੱਖ ਲਿਆ ਗਿਆ ਤਾਂ ਕਮੇਟੀ ਦੇ ਜਰਨਲ ਸਕੱਤਰ ਸੀ ਏ ਨਰੇਸ਼ ਗੋਇਲ ਨੇ ਇਸ ਮਾਮਲੇ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਉਕਤ ਅਧਿਆਪਕ ਨੂੰ ਤੁਰੰਤ ਹੀ ਸਕੂਲ ਦੀ ਨੌਕਰੀ ਤੋ ਬਰਖਾਸ਼ਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕੀ ਸਕੂਲ ਦੀ ਪ੍ਰਬੰਧਕ ਕਮੇਟੀ ਪੂਰੀ ਤਰਾਂ ਨਾਲ ਪੀੜਤ ਵਿਦਿਆਰਥਣਾ ਤੇ ਉਹਨਾਂ ਦੇ ਮਾਪਿਆ ਦੇ ਨਾਲ ਖੜੀ ਹੈ ਤਾਂ ਜੋ ਭਵਿੱਖ ਵਿੱਚ ਸਕੂਲੀ ਵਿਦਿਆਰਥੀਆ ਨੂੰ ਅਜਿਹੀ ਕਿਸੇ ਵੀ ਮਾੜੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।

Share Button

Leave a Reply

Your email address will not be published. Required fields are marked *