ਗੁਰੂ ਹਰਗੋਬਿੰਦ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਦੋ ਵਿਦਿਆਰਥੀਆਂ ਨੇ ਖੱਟਿਆ ਨਾਮਣਾ

ਸਿਮਰਜੀਤ ਕੌਰ ਅਤੇ ਗੁਰਬਿੰਦਰ ਸਿੰਘ ਨੇ ਪ੍ਰਾਪਤ ਕੀਤਾ ਪਹਿਲਾ ਅਤੇ ਦੂਸਰਾ ਸਥਾਨ

15-24 (1) 15-24 (2)
ਤਲਵੰਡੀ ਸਾਬੋ, 14 ਮਈ (ਗੁਰਜੰਟ ਸਿੰਘ ਨਥੇਹਾ) ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫੀਸਦੀ ਰਿਹਾ। ਸਕੂਲ ਸ੍ਰ ਲਖਵਿੰਦਰ ਸਿੰਘ ਸਿੱਧੂ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2016 ਵਿੱਚ ਲਈ ਗਈ ਬਾਰ੍ਹਵੀਂ ਦੀ ਪਰੀਖਿਆ ਵਿੱਚ ਸਕੂਲ ਦੇ ਕੁੱਲ 22 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿੰਨ੍ਹਾਂ ਵਿੱਚੋਂ ਸਿਮਰਜੀਤ ਕੌਰ ਪੁੱਤਰੀ ਗੁਰਦੀਪ ਸਿੰਘ ਨੇ 450 ਅੰਕਾਂ ਵਿੱਚੋਂ 401 ਅੰਕ ਪ੍ਰਾਪਤ ਕਰਕੇ (89.11%) ਨਾਲ ਪਹਿਲਾ ਸਥਾਨ, ਗੁਰਬਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਨੇ 390 ਅੰਕ ਪ੍ਰਾਪਤ ਕਰਕੇ(86.66%) ਨਾਲ ਦੂਸਰਾ ਸਥਾਨ ਅਤੇ ਅਜੈਬ ਸਿੰਘ ਪੁੱਤਰ ਜਨਕ ਸਿੰਘ ਨੇ 386 ਅੰਕ ਪ੍ਰਾਪਤ ਕਰਕੇ (85.77%) ਨਾਲ ਤੀਸਰਾ ਸਥਾਨ ਹਾਲ ਕੀਤਾ ਹੈ।ਉਨ੍ਹਾਂ ਹੋਰ ਵੀ ਦੱਸਿਆ ਕਿ ਕੋਈ ਵੀ ਵਿਦਿਆਰਥੀ ਫੇਲ ਜਾਂ ਰੀਅਪੀਅਰ ਘੋਸ਼ਿਤ ਨਹੀਂ ਹੈ ਸਗੋਂ ਸਾਰੇ ਵਿਦਿਆਰਥੀ ਨੇ ਚੰਗੇ ਨੰਬਰਾਂ ਨਾਲ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ।ਸਕੂਲ ਦੇ ਮੂਖੀ ਨੇ ਅਤੇ ਸਮੂਹ ਸਟਾਫ ਨੇ ਸਕੂਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਇਸ ਸਮੇਂ ਉਨ੍ਹਾਂ ਨਾਲ ਸਮੂਹ ਸਕੂਲ ਸਟਾਫ ਮੈਡਮ ਜਸਵਿੰਦਰ ਕੌਰ ਨਿਰਮਲ ਸਿੰਘ ਗੁਰਪ੍ਰੀਤ ਸਿੰਘ ਨਵਦੀਪ ਕੌਰ ਐੱਨ.ਐੱਸਐੱਸ ਟੀਚਰ, ਗੁਰਪ੍ਰੀਤ ਸਿੰਘ ਭਾਕਰ. ਪਰਮਜੀਤ ਕੌਰ ਹਲਵਿੰਦਰ ਸਿੰਘ ਜਸਪਾਲ ਸਿੰਘ ਅਤੇ ਗੁਰਪ੍ਰੀਤ ਕੌਰ ਆਦਿ ਅਧਿਆਪਕ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *

%d bloggers like this: