26,27 ਅਤੇ 28 ਜੁਲਾਈ ਨੂੰ 3 ਦਿਨਾਂ ਡੀ ਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਜਾਵੇਗਾ:- ਧਨੇਰ

ss1

26,27 ਅਤੇ 28 ਜੁਲਾਈ ਨੂੰ 3 ਦਿਨਾਂ ਡੀ ਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਜਾਵੇਗਾ:- ਧਨੇਰ

24-16 (1)

ਮਹਿਲ ਕਲਾਂ 23 ਜੁਲਾਈ (ਭੁਪਿੰਦਰ ਸਿੰਘ ਧਨੇਰ/ ਗੁਰਭਿੰਦਰ ਗੁਰੀ)- ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੀ ਜਿਲ੍ਹਾ ਪੱਧਰੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸਨ ਸਿੰਘ ਉਗੋਕੇ ਦੀ ਅਗਵਾਈ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਪਿੰਡਾਂ ਵਿੱਚੋਂ ਔਰਤਾਂ ਅਤੇ ਮਰਦਾਂ ਨੇ ਭਾਰੀ ਗਿਣਤੀ ਚ ਹਿਸਾ ਲਿਆ। ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਬੀਕੇਯੂ ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਨਾਮਧਾਰੀ ਦਰਸਨ ਸਿੰਘ ਰਾਏਸਰ,ਬਲਾਕ ਪ੍ਰਧਾਨ ਮਹਿਲ ਕਲਾਂ ਦੇ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ, ਬਲਾਕ ਪ੍ਰਧਾਨ ਬਰਨਾਲਾ ਪਰਮਿੰਦਰ ਸਿੰਘ ਹੰਡਿਆਇਆ,ਬਲਾਕ ਜਨਰਲ ਸਕੱਤਰ ਚਮਕੌਰ ਸਿੰਘ ਸਹਿਜੜਾ ਨੇ ਕਿਹਾ ਕਿ ਪੰਜਾਬ ਦੀਆਂ 9 ਸੰਘਰਸ਼ਸੀਲ ਜਥੇਬੰਦੀਆਂ ਦੇ ਸਹਿਯੋਗ ਨਾਲ 26,27 ਅਤੇ 28 ਜੁਲਾਈ ਨੂੰ ” ਕਰਜ਼ਾ ਮੁਕਤੀ ਮੋਰਚੇ” ਤਹਿਤ ਲਗਾਤਾਰ 3 ਦਿਨ ਡੀ ਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਕਾਰਨ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ। ਜਿਸ ਕਰਕੇ ਸਰਕਾਰ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਚੜੇ ਕਰਜ਼ੇ ਉੱਪਰ ਲਕੀਰ ਮਾਰ ਦੇਣੀ ਚਾਹੀਦੀ ਹੈ। ਅਤੇ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਦੇ ਨਾਲ ਖ਼ਰਾਬ ਹੋ ਜਾਣ ਕਾਰਨ ਸਰਕਾਰ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ 40 ਹਜਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਢਾਈ ਏਕੜ ਤੋਂ ਲੈ ਕੇ 5 ਏਕੜ ਤੱਕ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦੇ ਕੁਨੈਕਸ਼ਨ ਜਲਦੀ ਦਿੱਤੇ ਜਾਣ ਅਤੇ ਜਿਨ੍ਹਾਂ ਕਿਸਾਨਾਂ ਨੇ ਪੈਸੇ ਭਰ ਕੇ ਟੈਸਟ ਰਿਪੋਰਟਾਂ ਭਰਅਿਾਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਬੀ.ਦੀ.ਐਸ.ਐਸ. ਸਕੀਮ ਅਧੀਨ ਲੋੜ ਫੀਸ 4700 ਰੁਪਏ ਤੋ ਘਟਾ ਕੇ 1200 ਰੁਪਏ ਪ੍ਰਤੀ ਹਾਰਸ ਪਾਵਰ ਕੀਤੀ ਜਾਵੇ। ਅਖੀਰ ਵਿੱਚ ਬੁਲਾਰਿਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਸਕੂਲ ਦਾ ਨਾਮ ਦੁਬਾਰਾ ਲਿਖਣ ਵਿੱਚ ਐਕਸ਼ਨ ਕਮੇਟੀ ਵੱਲੋਂ ਵਿੱਢੇ ਸੰਘਰਸ਼ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਮੋਹਨ ਸਿੰਘ ਰੂੜੇਕੇ,ਮਲਕੀਤ ਸਿੰਘ ਈਨਾਂ,ਹਰਚਰਨ ਸਿੰਘ ਛੋਕਰਾ,ਭਿੰਦਰ ਸਿੰਘ ਸਹੌਰ,ਜਗਤਾਰ ਸਿੰਘ ਕਲਾਲ ਮਾਜਰਾ,ਜੀਤ ਸਿੰਘ ਕਾਹਨੇਕੇ,ਸੁਖਵਿੰਦਰ ਸਿੰਘ,ਜੋਗਿੰਦਰ ਸਿੰਘ, ਗਿਆਨੀ ਜੀਤ ਸਿੰਘ ਉਗੋਕੇ,ਰਾਮ ਸਿੰਘ ਸਹਿਣਾ ਤੇ ਲਖਵੀਰ ਸਿੰਘ ਦੁਲਮਸਰ ਤੋਂ ਇਲਾਵਾ ਜਿਲੇ੍ਹ ਭਰ ਚੋ ਔਰਤਾਂ ਤੇ ਕਿਸਾਨਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ।

Share Button

Leave a Reply

Your email address will not be published. Required fields are marked *