25-25 ਲੱਖ ਦੀ ਇੱਕ ਮੱਛੀ ਵੇਚਦੀ ਸੀ ਨਾਇਜ਼ੀਰੀਅਨ ਕੁੜੀ, ਤਾਰ ਨਾਭਾ ਜੇਲ੍ਹ ਨਾਲ ਜੁੜੇ

ss1

25-25 ਲੱਖ ਦੀ ਇੱਕ ਮੱਛੀ ਵੇਚਦੀ ਸੀ ਨਾਇਜ਼ੀਰੀਅਨ ਕੁੜੀ, ਤਾਰ ਨਾਭਾ ਜੇਲ੍ਹ ਨਾਲ ਜੁੜੇ

ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਅਤੇ ਜਗਰਾਓ ਪੁਲਿਸ ਨੇ ਇੱਕ ਨਾਇਜ਼ੀਰੀਅਨ ਕੁੜੀ ਨੂੰ ਸਾਂਝੇ ਤੌਰ ਤੇ ਜਗਰਾਓ -ਮੋਗਾ ਨੈਸ਼ਨਲ ਹਾਈਵੇਅ ਟਰੈਪ ਲਗਾ ਤੇ ਗ੍ਰਿਫਤਾਰ ਕੀਤਾ ਹੈ ਜੋ ਕੋਰੀਅਰ ਦੀ ਆੜ ਵਿੱਚ ਮੱਛੀਆਂ ਨੂੰ ਪਾੜ ਕੇ ਉਸ ਵਿੱਚ ਹੈਰੋਇਨ 500 ਮਿਲੀਗ੍ਰਾਮ ਦੇ ਕੈਪਸੂਲ ਲੁਕੋ ਕੇ ਮੋਗਾ ਵਿੱਖੇ ਸਪਲਾਈ ਦੇਣ ਆਈ ਸੀ ।ਪੁਲਿਸ ਨੇ ਛੇ ਮੱਛੀਆ ਬਰਾਮਦ ਕੀਤੀਆਂ ਹਨ ਜਿਹਨਾਂ ਵਿੱਚੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੇ ਤਾਰ ਨਾਭਾ ਜੇਲ੍ਹ ਨਾਲ ਜੁੜੇ ਹੋਏ ਹਨ।
ਇਸੇ ਸਬੰਧੀ ਆਈਜੀ ਜਲੰਧਰ ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਜਲੰਧਰ ਕਾਊਂਟਰ ਇੰਟੈਲੀਜ਼ੈਂਸ ਦੇ ਇੰਚਾਰਜ ਹਰਪ੍ਰੀਤ ਸਿੰਘ ਖੱਖ ਅਤੇ ਜਗਰਾਓ ਪੁਲਿਸ ਦੇ ਐਸਐਸਪੀ ਸੁਰਜੀਤ ਸਿੰਘ ਨੇ ਸੂਚਨਾਂ ਦੇ ਅਧਾਰ ਤੇ ਜਗਰਾਓ -ਮੋਗਾ ਨੈਸ਼ਨਲ ਹਾਈਵੇਅ ਟਰੈਪ ਲਗਾਇਆ ਹੋਇਆ ਸੀ ਇਸੇ ਦੌਰਾਨ ਨਾਇਜੀਰੀਅਨ (ਯੁਗਾਡਾ) ਕੁੜੀ ਰੋਸਟੀ (24) ਨੂੰ ਗ੍ਰਿਫਤਾਰ ਕੀਤਾ ਗਿਆ ਜੋ ਆਪਣੇ ਆਪ ਨੂੰ ਕੋਰੀਅਰ ਵਰਕਰ ਦੱਸ ਰਹੀ ਸੀ ਜਦੋ ਉਸ ਦੀ ਤਲਾਸ਼ੀ ਲਈ ਗਈ ਤਾਂ ਛੇ ਮੱਛੀਆਂ ਬਰਾਮਦ ਹੋਈਆਂ ਜਿਹਨਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਜਿਸ ਵਿੱਚੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ ।
ਪੁਛਗਿੱਛ ਦੌਰਾਨ ਕੁੜੀ ਨੇ ਦੱਸਿਆ ਕਿ ਉਸ ਨੂੰ ਦਿੱਲੀ ਤੋਂ ਭੇਜਿਆ ਗਿਆ ਹੈ , ਭੇਜਣ ਵਾਲੇ ਮਨਪ੍ਰੀਤ ਕੌਰ ਅਤੇ ਉਸਦਾ ਇੱਕ ਸਾਥੀ ਹੈ । ਲੜਕੀ ਨੇ ਦੱਸ਼ਿਆ ਕਿ ਕਿੰਗਪਿੰਨ ਨਾਇਜ਼ੀਰੀਆਂ ਦਾ ਨੰਬਸ @ ਮਾਇਕਲ ਹੈ ਜੋ ਨਾਭਾ ਜੇਲ੍ਹ ਤੋਂ ਡਰੱਗ ਦਾ ਧੰਦਾ ਚਲਾਉਦਾ ਹੈ । ਸ੍ਰੀ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਇਹ ਰਿਮਾਂਡ ਦੌਰਾਨ ਪਤਾ ਲਗਾਏਗੀ ਕਿ ਨਾਭਾ ਜੇਲ੍ਹ ਵਿੱਚੋਂ ਮਾਇਕਲ ਕਿਸ ਦੇ ਜਰੀਏ ਸੁਨੇਹਾ ਦਿੰਦਾ ਹੈ ਕਿ ਨਸ਼ੇ ਦੀ ਖੇਪ ਕਿੱਥੇ ਭੇਜਣੀ ਹੈ । ਉਹਨਾਂ ਦੱਸਿਆ ਕਿ ਪੁਲਿਸ ਹੁਣ ਤੱਕ 18 ਵਿਦੇਸ਼ੀਆਂ ਨੂੰ ਨਵੀਂ ਸਰਕਾਰ ਬਣਨ ਤੋਂ ਬਾਅਦ ਫੜ ਚੁੱਕੀ ਹੈ।

Share Button

Leave a Reply

Your email address will not be published. Required fields are marked *