25 ਅਕਤੂਬਰ ਤੱਕ ਕਣਕ ਦੇ ਬੀਜ ਦੇ ਫਾਰਮ ਲਏ ਜਾਣਗੇ-ਖੇਤੀਬਾੜੀ ਅਫਸਰ

ss1

25 ਅਕਤੂਬਰ ਤੱਕ ਕਣਕ ਦੇ ਬੀਜ ਦੇ ਫਾਰਮ ਲਏ ਜਾਣਗੇ-ਖੇਤੀਬਾੜੀ ਅਫਸਰ

vikrant-bansal-2ਭਦੌੜ 20 ਅਕਤੂਬਰ (ਵਿਕਰਾਂਤ ਬਾਂਸਲ) ਬਲਾਕ ਖੇਤੀਬਾੜੀ ਦਫਤਰ ਸ਼ਹਿਣਾ ਵਿਖੇ ਢਾਈ ਤੇ ਪੰਜ ਏਕੜ ਵਾਲੇ ਕਿਸਾਨ ਕਣਕ ਦੇ ਬੀਜ ਤੇ ਸਬਸਿਡੀ ਦੇ ਫਾਰਮ 25 ਅਕਤੂਬਰ ਤੱਕ ਭਰ ਕੇ ਦਿੱਤੇ ਜਾਣ ਤਾਂ ਕਿ ਉਨਾਂ ਨੂੰ ਪਰਮਿਟ 5 ਨਵੰਬਰ ਤੱਕ ਕੱਟ ਕੇ ਦਿੱਤੇ ਜਾ ਸਕਣ ਇਹ ਜਾਣਕਾਰੀ ਬਲਾਕ ਖੇਤੀਬਾੜੀ ਅਫਸਰ ਸ਼ਹਿਣਾ ਡਾ. ਬਲਵੰਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸ਼ਹਿਣਾ ਡਾ. ਗੁਰਵਿੰਦਰ ਸਿੰਘ ਸੰਧੂ, ਖੇਤੀਬਾੜੀ ਵਿਕਾਸ ਅਫਸਰ ਤਪਾ ਡਾ. ਗੁਰਚਰਨ ਸਿੰਘ ਨੇ ਦਿੰਦਿਆ ਕਿਹਾ ਕਿ ਕਿਸਾਨ ਕਣਕ ਦੇ ਬੀਜ ਦੀ ਸਬਸਿਡੀ ਦੇ ਫਾਰਮ ਤੇ ਸਹੀ ਵੇਰਵੇ, ਬੈਕ ਦਾ ਖਾਤਾ ਨੰਬਰ ਅਤੇ ਅਧਾਰ ਕਾਰਡ ਦੀ ਕਾਪੀ ਨਾਲ ਨੱਥੀ ਕਰਨ ਉਪਰੰਤ ਮਿਥੀ ਮਿਤੀ ਤੱਕ ਦਫਤਰ ‘ਚ ਜਮਾਂ ਕਰਵਾਉਣ ਉਨਾਂ ਕਿਹਾ ਕਿ ਬਲਾਕ ਸ਼ਹਿਣਾ ‘ਚ ਕਰੀਬ 33 ਸੌ ਕੁਇੰਟਲ ਬੀਜ ਸਬਸਿਡੀ ਤੇ ਦਿੱਤਾ ਜਾਣਾ ਹੈ ਅਤੇ ਜੇਕਰ ਇਸਤੋਂ ਵੱਧ ਬੀਜ ਲਈ ਕਿਸਾਨਾਂ ਵੱਲੋਂ ਅਪਲਾਈ ਕੀਤਾ ਗਿਆ ਤਾਂ ਡਿਪਟੀ ਕਮਿਸ਼ਨਰ ਬਰਨਾਲਾ ਹਦਾਇਤਾਂ ਤੇ ਡਰਾਅ ਕੱਢੇ ਜਾਣਗੇ ਏਡੀਓ ਡਾ. ਸੰਧੂ ਨੇ ਕਿਹਾ ਕਿ ਕਿਸਾਨ ਕਣਕ ਦਾ ਬੀਜ ਲੈਣ ਉਪਰੰਤ ਬਿਲ ਅਤੇ ਬੋਰੀ ਤੇ ਨੀਲੇ ਰੰਗ ਦਾ ਲੱਗਿਆ ਸਟਿੱਕਰ ਟੈਗ ਕਰਕੇ ਦਫਤਰ ‘ਚ ਜਮਾਂ ਕਰਵਾਉਣ ਤਾਂ ਕਿ ਉਸਦੀ ਸਬਸਿਡੀ ਸਮੇਂ ਸਿਰ ਖਾਤੇ ‘ਚ ਪਾਈ ਜਾ ਸਕੇ ਏਡੀਓ ਡਾ. ਗੁਰਚਰਨ ਸਿੰਘ ਤਪਾ ਨੇ ਕਿਹਾ ਕਿ ਬੀਜ ਦੀ ਸਬਸਿਡੀ ਅਪਲਾਈ ਕਰਨ ਵਾਲੇ ਕਿਸਾਨ 26 ਅਕਤੂਬਰ ਤੋਂ 5 ਨਵੰਬਰ ਤੱਕ ਦਫਤਰ ‘ਚੋਂ ਆਪਣੇ ਪਰਮਿਟ ਲੈ ਲੈਣ ਇਸ ਮੌਕੇ ਜਸਵਿੰਦਰ ਸਿੰਘ ਬੀਟੀਐਮ, ਸਤਨਾਮ ਸਿੰਘ ਸਹਾਇਕ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *