242 ਲਾਭਪਾਤਰੀਆ ਨੂੰ 36 ਲੱਖ 30 ਹਜਾਰ ਦੇ ਕੀਤੇ ਸਗਨ ਸਕੀਮ ਦੇ ਚੈਕ ਤਕਸੀਮ

ss1

242 ਲਾਭਪਾਤਰੀਆ ਨੂੰ 36 ਲੱਖ 30 ਹਜਾਰ ਦੇ ਕੀਤੇ ਸਗਨ ਸਕੀਮ ਦੇ ਚੈਕ ਤਕਸੀਮ

3-28

ਮਹਿਲ ਕਲਾਂ 03 ਅਗਸਤ (ਪ੍ਰਦੀਪ ਕੁਮਾਰ/ ਗੁਰਭਿੰਦਰ ਗੁਰੀ) ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਅਨੁਸਾਰ ਭਲਾਈ ਵਿਭਾਗ ਵੱਲੋ ਹਲਕਾ ਇੰਚਾਰਜ ਅਜੀਤ ਸਿੰਘ ਸਾਂਤ ਦੀ ਅਗਵਾਈ ਹੇਠ ਹਲਕਾ ਮਹਿਲ ਕਲਾਂ ਦੇ 2008 ਤੋ 2016 ਤੱਕ ਰੁਕੇ ਹੋਏ ਸਗਨ ਸਕੀਮ ਦੇ ਚੈੱਕ ਵੱਖ ਵੱਖ ਪਿੰਡਾਂ ਦੇ ਲਾਭ ਪਾਤਰੀਆਂ ਨੂੰ ਤਕਸੀਮ ਕੀਤੇ ਗਏ।ਇਸ ਮੌਕੇ ਭਲਾਈ ਵਿਭਾਗ ਦੇ ਅਫਸਰ ਗੁਰਿੰਦਰਜੀਤ ਸਿੰਘ ਧਾਲੀਵਾਲ ਨੇ ਭਲਾਈ ਵਿਭਾਗ ਵੱਲੋ ਦਿੱਤੀਆ ਜਾ ਰਹੀਆਂ ਵੱਖ ਵੱਖ ਸਕੀਮਾ ਪ੍ਰਤੀ ਚਾਨਣਾ ਪਾਇਆ।ਇਸ ਸਮੇ ਪ੍ਰਮੁੱਖ ਹਲਕਾ ਇੰਚਾਰਜ ਅਜੀਤ ਸਿੰਘ ਸਾਂਤ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ,ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋ ਇਹ ਇੱਕ ਇਤਿਹਾਸਕ ਫੈਸਲਾ ਲਿਆ ਹੈ ਜਿਸ ਦੌਰਾਨ ਹਲਕਾ ਮਹਿਲ ਕਲਾਂ ਦੇ 242 ਪਿੰਡਾਂ ਦੇ ਲਾਭਪਾਤਰੀਆ ਨੂੰ 36 ਲੱਖ 30ਹਜਾਰ ਦੀ ਸਗਨ ਸਕੀਮ ਦੀ ਰਾਸੀ ਚੈਕ ਰਾਹੀ ਤਕਸੀਮ ਕੀਤੀ ਗਈ ਹੈ।ਉਨਾਂ ਕਿਹਾ ਕਿ ਇੱਕ ਪੰਜਾਬ ਹੀ ਅਜਿਹਾ ਸੂਬਾ ਹੈ ਜਿਥੇ ਕਿ ਗਰੀਬੀ ਰੇਖਾ ਹੇਟ ਦੇ ਪਰਿਵਾਰਾਂ ਦੀਆ ਲੜਕੀਆ ਨੂੰ ਇਹ ਸਗਨ ਸਕੀਮ ਦਿੱਤੀ ਜਾ ਰਹੀ ਹੈ।ਇਸ ਸਮੇਂ ਮੈਂਬਰ ਵਰਕਿੰਗ ਕਮੇਟੀ ਜੱਥੇ. ਅਜਮੇਰ ਸਿੰਘ,ਸਰਕਲ ਪ੍ਰਧਾਨ ਸੁਖਵਿੰਦਰ ਸਿੰਘ,ਚੇਅਰਮੈਨ ਅਜੀਤ ਸਿੰਘ ਕੁਤਬਾ,ਵਾਇਸ ਚੇਅਰਮੈਨ ਰੂਬਲ ਗਿੱਲ,ਜੱਥੇ.ਬਚਿੱਤਰ ਸਿੰਘ ਰਾਏਸਰ,ਸਰਕਲ ਪ੍ਰਧਾਨ ਦਰਸਨ ਸਿੰਘ ਰਾਣੂ,ਡਾ:ਸੁਖਵਿੰਦਰ ਸਿੰਘ ਨਿਹਾਲੂਵਾਲ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਵਾਇਸ ਚੇਅਰਮੈਨ ਲਛਮਣ ਸਿੰਘ ਮੂੰਮ,ਗੁਰਸੇਵਕ ਸਿੰਘ ਗਾਗੇਵਾਲ,ਡਾ:ਹਰਨੇਕ ਸਿੰਘ ਪੰਡੋਰੀ,ਡਾ:ਰਾਮ ਗੋਪਾਲ ਸਹਿਜੜਾ,ਅਕਾਲੀ ਆਗੂ ਕੁਲਬੀਰ ਸਿੰਘ ਚੰਨਣਵਾਲ,ਸਰਪੰਚ ਜਰਨੈਲ ਸਿੰਘ ਕੁਰੜ,ਦਲਿਤ ਆਗੂ ਰਿੰਕਾ ਕੁਤਬਾ ਬਾਹਮਣੀਆ,ਯੂਥ ਆਗੂ ਬੇਅੰਤ ਸਿੰਘ ਲੋਹਗੜ,ਸਰਪੰਚ ਗੁਰਮੇਲ ਸਿੰਘ ਗੁੰਮਟੀ,ਅਕਾਲੀ ਆਗੂ ਜਗਤਾਰ ਸਿੰਘ ਮੂੰਮ,ਬਲਦੀਪ ਸਿੰਘ ਮਹਿਲ ਖੁਰਦ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *