Fri. Apr 26th, 2019

24 ਸਾਲਾ ਨੌਜਵਾਨ ਨੇ ਘਲ ਫਾਹਾ ਲਾ ਕੇ ਕੀਤੀ ਆਤਮ ਹੱਤਿਆ

24 ਸਾਲਾ ਨੌਜਵਾਨ ਨੇ ਘਲ ਫਾਹਾ ਲਾ ਕੇ ਕੀਤੀ ਆਤਮ ਹੱਤਿਆ

 

ਬਨੂੜ 20 ਜੁਲਾਈ (ਰਣਜੀਤ ਸਿੰਘ ਰਾਣਾ): ਬਨੂੜ ਜੀਰਕਪੁਰ ਮਾਰਗ ਤੇ ਸਥਿਤ ਗੁਰਦੁਆਰਾ ਈਸਰ ਪ੍ਰਕਾਸ਼ ਦੇ ਸਾਹਮਣੇ ਬਣੇ ਫਲੈਟਾ ਵਿਚ ਆਪਣੀ ਭੈਣ ਨਾਲ ਰਹਿੰਦੇ ਬੀ-ਕਾਮ ਕਰ ਰਹੇ 24 ਸਾਲਾ ਨੌਜਵਾਨ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਤ ਦੇ ਅਸਲ ਕਾਰਨਾ ਦਾ ਅਜੇ ਕੁਝ ਨਹੀ ਪਤਾ ਲੱਗਾ।

ਹੋਲਦਾਰ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਭਿਨੀਲ ਕਸ਼ਯਪ ਪੁੱਤਰ ਕਿਸ਼ੋਰ ਕੁਮਾਰ ਉਮਰ 24 ਸਾਲ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਆਪਣੀ ਭੈਣ ਕਾਜਲ ਕਸ਼ਯਪ ਜੋ ਜੀਰਕਪੁਰ ਦੇ ਕਾਲਜ ਵਿਚ ਨੋਕਰੀ ਕਰਦੀ ਸੀ ਨਾਲ ਫਲੈਟ ਵਿਚ ਰਹਿੰਦਾ ਸੀ। ਉਨਾਂ ਦੱਸਿਆ ਕੀ ਅਭਿਨੀਲ ਕੁਰਾਲੀ ਕੋਲ ਸਥਿਤ ਕਾਲਜ ਵਿਚ ਬੀਕਾਮ ਦਾ ਵਿਦਿਆਰਥੀ ਸੀ ਤੇ ਬੀਤੀ ਸਾਂਮ ਉਸ ਨੇ ਫਲੈਟ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਤੇ ਉਨਾਂ ਨੇ ਲਾਸ਼ ਨੂੰ ਹੇਠਾ ਉਤਾਰ ਕੇ ਪੋਸਟ ਮਾਰਟਮ ਲਈ ਡੇਰਾਬਸੀ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਨਰਿੰਦਰ ਸਿੰਘ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾ ਦਾ ਅਜੇ ਕੁਝ ਪਤਾ ਨਹੀ ਲੱਗਾ ਤੇ ਉਨਾਂ ਨੇ ਮ੍ਰਿਤਕ ਦੀ ਭੈਣ ਕਾਜਲ ਕਸ਼ਯਪ ਦੇ ਬਿਆਨਾ ਦੇ ਅਧਾਰ ਤੇ ਧਾਰਾ 174 ਅਧੀਨ ਮੁਕੱਦਮਾ ਦਰਜ ਕਰਕੇ ਲਾਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਆਏ ਹੋਏ ਪਰਿਵਾਰਕ ਮੈਂਬਰਾ ਦੇ ਹਵਾਲੇ ਕਰ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: