24 ਘੰਟੇ ਦੇ ਧਰਨੇ ਉਪਰੰਤ ਸਰਪੰਚ ਕਤਲ ਕੇਸ ਦਾ ਮਾਮਲੇ ‘ਚ ਪਰਚਾ ਦਰਜ, ਤਿੰਨ ਦੋਸ਼ੀ ਕੀਤੇ ਗ੍ਰਿਫਤਾਰ

24 ਘੰਟੇ ਦੇ ਧਰਨੇ ਉਪਰੰਤ ਸਰਪੰਚ ਕਤਲ ਕੇਸ ਦਾ ਮਾਮਲੇ ‘ਚ ਪਰਚਾ ਦਰਜ, ਤਿੰਨ ਦੋਸ਼ੀ ਕੀਤੇ ਗ੍ਰਿਫਤਾਰ

23-43 (2)

ਲੰਬੀ, 22 ਜੁਲਾਈ (ਆਰਤੀ ਕਮਲ) : ਸੋਮਵਾਰ ਨੂੰ ਲੰਬੀ ਹਲਕੇ ਦੇ ਪਿੰਡ ਹਾਕੂਵਾਲਾ ਦੇ ਸਰਪੰਚ ਲੀਲਾ ਸਿੰਘ ਦੀ ਸ਼ੱਕੀ ਹਲਾਤਾਂ ਵਿਚ ਹਾਲਤ ਗੰਭੀਰ ਹੋਣ ਉਪਰੰਤ ਪੀਜੀਆਈ ਵਿਚ ਮੌਤ ਹੋ ਗਈ ਸੀ । ਇਸ ਸਬੰਧੀ ਮ੍ਰਿਤਕ ਦੇ ਪਰਿਵਾਰਾਂ ਵੱਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਖਿਲਾਫ ਕਤਲ ਦੇ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ । ਇਸ ਸਬੰਧੀ ਪਰਿਵਾਰ ਨਾਲ ਇਕੱਠੇ ਹੋਏ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਕੱਲ 2 ਵਜੇ ਤੋਂ ਲੰਬੀ ਵਿਖੇ ਲਾਇਆ ਧਰਨਾ ਅੰਤ 24 ਘੰਟਿਆਂ ਉਪਰੰਤ ਪੁਲਿਸ ਵੱਲੋਂ ਮਾਮਲਾ ਦਰਜ ਕਰ ਲੈਣ ਅਤੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣ ਮਗਰੋਂ ਸਮਾਪਤ ਹੋ ਗਿਆ । ਇਸ ਧਰਨੇ ਮੌਕੇ ਹਾਲਾਂਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵਲੋਂ ਵੀ ਸਿਆਸੀ ਰੋਟੀਆਂ ਸੇਕੀਆ ਜਾ ਰਹੀਆਂ ਸਨ ਪਰ ਪੁਲਿਸ ਦੇ ਉਚ ਅਧਿਕਾਰੀ ਪੂਰੇ ਧਰਨੇ ਦੌਰਾਨ ਮੌਜੂਦ ਸਨ ਤੇ ਪਰਿਵਾਰ ਨਾਲ ਰਾਬਤਾ ਕਾਇਮ ਰੱਖ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਥਾਣਾ ਲੰਬੀ ਵਿਖੇ ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਜੋਗਰਾਜ ਸਿੰਘ ਖਿਲਾਫ 21 ਜੁਲਾਈ ਨੂੰ ਮੁਕਦਮਾ ਨੰ 98 ਧਾਰਾ 302,34 ਆਈਪੀਸੀ 3(2), 20 ਐਸੀਐਕਟ ਅਧੀਨ ਦਰਜ ਕਰਕੇ ਉਕਤ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ । ਇਥੇ ਇਹ ਵੀ ਜਿਕਰਯੋਗ ਹੈ ਕਿ ਪੁਲਿਸ ਤੇ ਪਰਿਵਾਰ ਵਿਚਕਾਰ ਸਮਝੌਤਾ ਹੋ ਜਾਣ ਉਪਰੰਤ ਵੀ ਕੁਝ ਰਾਜਸੀ ਲੀਡਰਾਂ ਵੱਲੋਂ ਸਸਕਾਰ ਨੂੰ ਟਾਲਿਆ ਜਾ ਰਿਹਾ ਸੀ ਪਰ ਪਰਿਵਾਰ ਨੇ ਪੁਲਿਸ ਕਾਰਵਾਈ ਤੇ ਭਰੋਸਾ ਜਿਤਾਉਂਦੀਆਂ ਮ੍ਰਿਤਕ ਸਰੀਰ ਨੂੰ ਧਰਨਾ ਸਥੱਲ ਤੋਂ ਲਿਜਾ ਕੇ ਅੰਤਿਮ ਸਸਕਾਰ ਕਰ ਦਿੱਤਾ ਤੇ ਧਰਨਾ ਵੀ ਸਮਾਪਤ ਹੋ ਗਿਆ ।

Share Button

Leave a Reply

Your email address will not be published. Required fields are marked *

%d bloggers like this: