24 ਘੰਟੇ ‘ਚ ਹੀ ਕੈਂਬੀ ਦੀ ਕਿਸਮਤ ਨੇ ਮਾਰੀ ਬਾਜ਼ੀ, ਨਵੇਂ ਗੀਤ “20 ਸਾਲ” ਨਾਲ ਆਏ ਸੁਰਖੀਆਂ ‘ਚ

24 ਘੰਟੇ ‘ਚ ਹੀ ਕੈਂਬੀ ਦੀ ਕਿਸਮਤ ਨੇ ਮਾਰੀ ਬਾਜ਼ੀ, ਨਵੇਂ ਗੀਤ “20 ਸਾਲ” ਨਾਲ ਆਏ ਸੁਰਖੀਆਂ ‘ਚ

ਚੰਡੀਗੜ੍ਹ 16 ਜਨਵਰੀ (ਜਵੰਦਾ)- ਪਿਛਲੇ ਦਿਨੀ ਪੰਜਾਬੀ ਗਾਇਕ ਕੈਂਬੀ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਅੱਗ ਵਾਗ ਫੈਲ ਗਈ। ਕੈਂਬੀ ਵੱਲੋਂ ਆਪਣੇ ਪੇਜ਼ ‘ਤੇ ਲਾਈਵ ਹੋਕੇ ਰੋ-ਰੋ ਕੇ ਆਪਣੀ ਪੂਰੀ ਕਹਾਣੀ ਦੱਸੀ ਗਈ ਸੀ । ਉਸਤੋਂ ਬਾਅਦ ਗਾਿੲਕ ਨਿੰਜਾ, ਪਰਮੀਸ਼ ਵਰਮਾ, ਐਲੀ ਮਾਂਗਟ ਸਮੇਤ ਪੰਜਾਬੀ ਮਿਊਜ਼ਕ ਇੰਡਸਟਰੀ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਨੇ ਕੈਂਬੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਅਤੇ 24 ਘੰਟੇ ‘ਚ ਹੀ ਕੈਂਬੀ ਦੀ ਕਿਸਮਤ ਨੇ ਮਾਰੀ ਬਾਜ਼ੀ,ਸਪੀਡ ਰਿਕਾਰਡਸ ਨੇ ਕੈਂਬੀ ਦਾ ਗੀਤ ’20 ਸਾਲ’ ਰਿਲੀਜ਼ ਕਰ ਦਿੱਤਾ। ਇਸ ਗੀਤ ਦੀ ਲੋਕਪ੍ਰਿਯਤਾ ਸਦਕਾ ਕੈਂਬੀ ਹੁਣ ਸੋਸ਼ਲ ਸਾਈਟਾਂ ਦੇ ਨਾਲ-ਨਾਲ ਯੂ-ਟਿਊਬ ਤੇ ਵੀ ਟਰੇਂਡ ਕਰ ਰਹੇ ਹਨ । ਕੈਂਬੀ ਇਕ ਗੀਤਕਾਰ ਵੀ ਹਨ ਤੇ ਇਹ ਗੀਤ ਵੀ ਉਨ੍ਹਾਂ ਨੇ ਖੁਦ ਹੀ ਲਿਖਿਆ ਹੈ ਤੇ ਗੀਤ ਇੰਨਾ ਕਮਾਲ ਦਾ ਹੈ ਕਿ ਬਸ ਇਕੋ ਗੱਲ ਕਹਿ ਸਕਦੇ ਹਾਂ ਕਿ ਇਸ ਗੀਤ ਦੇ ਲਈ “ਕਮਾਲ” | ਇਸ ਗੀਤ ਦਾ ਸੰਗੀਤ ਦਿੱਤਾ ਹੈ ਤੁਹਾਡੇ ਸਾਰੀਆਂ ਦੇ ਆਪਣੇ ਮਿਊਜ਼ਿਕਲ ਡੋਕਟਰਜ ਸੁਖੀ ਨੇ ।ਇਹ ਕਿਸਮਤ ਦੇ ਹੀ ਰੰਗ ਕਹੇ ਜਾ ਸਕਦੇ ਸਨ ਕਿ ਜੋ ਕੈਂਬੀ ਕੱਲ ਤਕ ਰੋ-ਰੋ ਕੇ ਸਭ ਨੂੰ ਆਪਣੇ ਨਾਲ ਬੀਤੀ ਸੁਣਾ ਰਿਹਾ ਸੀ ਉਸਨੂੰ ਸਿਰਫ 24 ਘੰਟੇ ਵਿੱਚ ਹੀ ਉਸਦੀ ਖੁਸ਼ੀ ਵਾਪਿਸ ਮਿਲ ਗਈ।

Share Button

Leave a Reply

Your email address will not be published. Required fields are marked *

%d bloggers like this: