Sat. Apr 4th, 2020

23- 24 ਮਾਰਚ ਨੂੰ ਪੰਜਾਬ ਪਲੇਸਮੈਂਟ ਮੇਲਾ

23- 24 ਮਾਰਚ ਨੂੰ ਪੰਜਾਬ ਪਲੇਸਮੈਂਟ ਮੇਲਾ

ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਆਯੋਜਿਤ ਕੀਤਾ ਜਾਵੇਗਾ ਮੇਲਾ

ਐਸ.ਏ.ਐਸ. ਨਗਰ, 20 ਫਰਵਰੀ (ਗੁਰਨਾਮ ਸਾਗਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਦਾ ਉਦੇਸ਼ ਰਾਜ ਦੇ ਬੇਰੋਜਗਾਰ ਨੌਜਵਾਨਾਂ ਲਈ ਨੌਕਰੀਆਂ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਹੈ। ਇਸੇ ਉਦੇਸ਼ ਨਾਲ 23 ਮਾਰਚ ਤੋਂ 24 ਮਾਰਚ ਨੂੰ ਪੰਜਾਬ ਪਲੇਸਮੈਂਟ ਫੇਅਰ (ਪੀ.ਪੀ.ਐਫ) ਐਸ. ਏ. ਐਸ. ਨਗਰ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਿਖੇ ਹੋਵੇਗਾ। ਇਸ ਦੌਰਾਨ ਉਦਯੋਗਿਕ ਖੇਤਰ ਦੀਆਂ ਨਾਮਵਰ ਕੰਪਨੀਆਂ ਪੰਜਾਬ ਰਾਜ ਦੀ ਉੱਤਮ ਪ੍ਰਤਿਭਾ ਨੂੰ ਲੱਭਣਗੀਆਂ। ਇਸ ਮੇਲੇ ਵਿੱਚ 3 ਲੱਖ ਰੁਪਏ ਸਾਲਾਨਾ ਦੇ ਪੈਕੇਜ ਦੀ ਸਹੂਲਤ ਨਾਲ ਨੌਕਰੀਆਂ ਨੌਜਵਾਨਾਂ ਨੂੰ ਦਿੱਤੀ ਜਾਵੇਗੀ।
ਇਸ ਸਬੰਧ ਵਿਚ ਹੋਈ ਇਕ ਮੀਟਿੰਗ ਵਿਚ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅਫ਼ਸਰ ਐਸ. ਏ. ਐਸ. ਨਗਰ ਸ੍ਰੀਮਤੀ ਹਰਪ੍ਰੀਤ ਬਰਾੜ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿਚ ਇਹ ਮੇਲਾ ਸੀ.ਜੀ.ਸੀ. ਲਾਂਡਰਾਂ, ਇੰਡੀਅਨ ਸਕੂਲ ਆਫ਼ ਬਿਜ਼ਨਸ ਅਤੇ ਐਨ.ਆਈ.ਪੀ.ਈ.ਆਰ. ਇੰਸਟੀਚਿਊਟ ਹੋਵੇਗਾ। ਉਨਾਂ ਜ਼ਿਲ੍ਹੇ ਦੇ ਕਾਲਜਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਵੱਧ ਤੋਂ ਵੱਧ ਨੌਜਵਾਨ ਰੋਜਗਾਰ ਮੇਲੇ ਦਾ ਲਾਭ ਲੈਣ ।ਉਨਾਂ ਕਿਹਾ ਕਿ ਸਾਰੇ ਅੰਤਮ ਸਾਲ ਦੇ ਵਿਦਿਆਰਥੀwww.pgrkam.com‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਹੋਰ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅਫਸਰ ਸ੍ਰੀਮਤੀ ਹਰਪ੍ਰੀਤ ਬਰਾੜ (9888009805), ਡਿਪਟੀ ਸੀ.ਈ.ਓ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ (ਡੀਬੀਈਈ) ਸ੍ਰੀ ਮਨਜੇਸ਼ ਸ਼ਰਮਾ (9815162064) ਅਤੇ ਸ੍ਰੀ ਗੁਰਪ੍ਰੀਤ ਸਿੰਘ (8872488853) ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈਮੇਲdegtomohali0gmail.com ‘ਤੇ ਸੰਪਰਕ ਕਿਤਾ ਜਾ ਸਕਦਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: