Sat. May 25th, 2019

23 ਮਈ ਨੂੰ ਯੂ.ਕੇ ਚ ਹੋਣਗੀਆਂ ਯੂਰਪੀਅਨ ਸੰਸਦੀ ਚੋਣਾਂ

23 ਮਈ ਨੂੰ ਯੂ.ਕੇ ਚ ਹੋਣਗੀਆਂ ਯੂਰਪੀਅਨ ਸੰਸਦੀ ਚੋਣਾਂ

ਲੰਡਨ, ਰਾਜਵੀਰ ਸਮਰਾ- ਯੂਰਪੀ ਸੰਘ ਤੋਂ ਬਰਤਾਨੀਆ ਨੂੰ ਵੱਖ ਹੋਣ ਦੀ ਪ੍ਰਕਿਰਿਆ ‘ਚ ਦੇਰੀ ਹੋ ਰਹੀ ਹੈ, ਜਿਸ ਕਰਕੇ 23 ਮਈ ਨੂੰ ਯੂਰਪੀਅਨ ਸੰਸਦੀ ਚੋਣਾਂ ‘ਚ ਯੂ. ਕੇ. ਨੂੰ ਹਿੱਸਾ ਲੈਣਾ ਪਵੇਗਾ | ਭਾਵੇਂਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਲੇਬਰ ਪਾਰਟੀ ਤੋਂ ਬ੍ਰੈਗਜ਼ਿਟ ਲਈ ਲਗਾਤਾਰ ਸਹਿਯੋਗ ਮੰਗਿਆ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਜਨਮਤ ਰਾਹੀਂ ਦਿੱਤੇ ਫ਼ੈਸਲੇ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨਾ ਚਾਹੁੰਦੀ ਹੈ, ਪਰ ਇਸ ਦੇ ਬਾਵਜੂਦ ਅਜੇ ਤੱਕ ਸਫ਼ਲਤਾ ਨਹੀਂ ਮਿਲੀ | ਕੈਬਨਿਟ ਮੰਤਰੀ ਡੇਵਿਡ ਲਿਡਿੰਗਟਨ ਨੇ ਕਿਹਾ ਹੈ ਕਿ 23 ਮਈ ਤੋਂ ਪਹਿਲਾਂ ਬ੍ਰੈਗਜ਼ਿਟ ਦਾ ਨੇਪਰੇ ਚੜ੍ਹਨਾ ਮੁਸ਼ਕਿਲ ਹੈ |

ਇਸ ਕਰਕੇ ਜ਼ਰੂਰੀ ਹੈ ਕਿ 23 ਮਈ ਨੂੰ ਹੋਣ ਵਾਲੀਆਂ ਯੂਰਪੀਅਨ ਸੰਸਦੀ ਚੋਣਾਂ ‘ਚ ਹਿੱਸਾ ਲਿਆ ਜਾਵੇ | ਦੂਸਰੇ ਪਾਸੇ ਯੂ. ਕੇ. ਵਲੋਂ ਇਸ ਦੀਆਂ ਤਿਆਰੀਆਂ ਪਹਿਲਾਂ ਹੀ ਕੀਤੀਆਂ ਗਈਆਂ ਹਨ ਅਤੇ ਕੌਾਸਲਰਾਂ ਵਲੋਂ ਲੋਕਾਂ ਦੇ ਘਰਾਂ ‘ਚ ਉਨ੍ਹਾਂ ਦੀਆਂ ਵੋਟਾਂ ਡਾਕ ਰਾਹੀਂ ਭੇਜ ਵੀ ਦਿੱਤੀਆਂ ਹਨ | ਇਹ ਵੀ ਕਿਹਾ ਜਾ ਰਿਹਾ ਹੈ ਕਿ ਕੌਾਸਲ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਦੀ ਖ਼ਰਾਬ ਕਾਰਗੁਜ਼ਾਰੀ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਥੈਰੇਸਾ ਮੇਅ ‘ਤੇ ਅਸਤੀਫ਼ੇ ਲਈ ਦਬਾਅ ਵੱਧ ਰਿਹਾ ਹੈ ਅਤੇ ਕੁਝ ਸੂਤਰਾਂ ਅਨੁਸਾਰ ਯੂਰਪੀਅਨ ਸੰਸਦੀ ਚੋਣਾਂ ਬਾਅਦ ਕਿਸੇ ਵੇਲੇ ਵੀ ਅਸਤੀਫ਼ਾ ਦੇਣ ਲਈ ਐਲਾਨ ਕਰ ਸਕਦੇ ਹਨ |

Leave a Reply

Your email address will not be published. Required fields are marked *

%d bloggers like this: