ਸਰਕਾਰੀ ਹਸਪਤਾਲ ਵਿਖੇ ਮਲਾਇਆ ਗਿਆ ਕੋਮੀ ਸਵੈ ਇੱਛਕ ਖੂਨਦਾਨ ਦਿਵਸ

ss1

ਸਰਕਾਰੀ ਹਸਪਤਾਲ ਵਿਖੇ ਮਲਾਇਆ ਗਿਆ ਕੋਮੀ ਸਵੈ ਇੱਛਕ ਖੂਨਦਾਨ ਦਿਵਸ
ਖੂਨਦਾਨੀਆ ਦਾ ਸਨਮਾਨ ਅਤੇ ਕੱਢੀ ਜਾਗਰੂਕਤਾ ਰੈਲੀ

8-nikkuwal-3-rpr 8-nikkuwal-4-rprਸ਼੍ਰੀ ਅਨੰਦਪੁਰ ਸਾਹਿਬ 8 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਇਥੋ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪੰਜਾਬ ਸਟੇਟ ਬਲੱਡ ਟਰਾਫਿਉਜਨ ਕੋਸਲ ਦੇ ਹੁਕਮਾ ਤੇ ਕੋਮੀ ਸਵੈ ਇੱਛਕ ਖੂਨਦਾਨ ਦਿਵਸ ਮੋਕੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਬਲਵੀਰ ਕੁਮਾਰ, ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ, ਰੋਟਰੀ ਕਲੱਬ ਤੋ ਡਾ. ਪਲਵਿੰਦਰਜੀਤ ਸਿੰਘ ਕੰਗ,ਡਾ. ਰਣਵੀਰ ਸਿੰਘ ਬੈਸ, ਲਾਈਨਜ ਕਲੱਬ ਤੋ ਪ੍ਰਿੰਸੀਪਲ ਹਰਦੇਵ ਸਿੰਘ, ਬੀ.ਟੀ.ੳ. ਅਮਰਜੀਤ ਕੋਰ, ਸਿੱਖ ਮਿਸ਼ਨਰੀ ਕਾਲਜ ਦੇ ਮੈਨੇਜਰ ਮਨੋਹਰ ਸਿੰਘ, ਆਦਿ ਬੁਲਾਰਿਆ ਵੱਲੋ ਸਵੈ ਇੱਛਕ ਤੋਰ ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੁਲਾਰਅਿਾ ਨੇ ਦੱਸਿਆ ਕਿ ਕੋਈ ਵੀ ਤੰਦਰੁਸਤ ਵਿਅਕਤੀ 18 ਸਾਲ ਦੀ ਉਮਰ ਤੋ ਬਾਅਦ ਇੱਕ ਸਾਲ ਵਿੱਚ ਤਿੰਨ ਬਾਰ ਖੂਨਦਾਨ ਕਰ ਸਕਦਾ ਹੈ। ਇਸ ਲਈ ਨੋਜਵਾਨ ਪੀੜੀ ਸਵੈ ਇਛਾ ਅਨੁਸਾਰ ਖੂਨਦਾਨ ਕਰਨ ਨੂੰ ਇੱਕ ਲੋਕ ਲਹਿਰ ਬਣਾਵੇ ਤਾਂ ਜੋ ਕੀਮਤੀ ਜਾਨਾ ਬਚਾਈਆ ਜਾ ਸਕਣ। ਉਹਨਾ ਕਿਹਾ ਕਿ ਮੈਡੀਕਲ ਸਾਇੰਸ ਦੀ ਤਰੱਕੀ ਹੋਣ ਦੇ ਬਾਵਜੂਦ ਖੂਨ ਦਾ ਕੋਈ ਬਦਲ ਤਿਆਰ ਨਹੀ ਕੀਤਾ ਗਿਆ। ਇਸ ਲਈ ਹਰੇੇਕ ਤੰਦਰੁਸਤ ਵਿਅਕਤੀ ਖੂਨਦਾਨ ਲਈ ਅੱਗੇ ਆਵੇ। ਸਮਾਗਮ ਦੋਰਾਨ ਵੱਖ ਵੱਖ ਖੂਨਦਾਨੀਆ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆ ਵੱਲੋ ਸਵੈ ਇੱਛਕ ਖੂਨਦਾਨ ਦੇ ਸਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਨੂੰ ਐਸ.ਐਮ.ੳ. ਡਾ. ਬਲਵੀਰ ਕੁਮਾਰ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੋਕੇ ਵਪਾਰ ਮੰਡਲ ਦ ਪ੍ਰਧਾਨ ਇਦਰਜੀਤ ਸਿੰਘ ਅਰੋੜਾ, ਡਿਪਟੀ ਸਿੱਖਿਆ ਅਫਸਰ ਵਰਿੰਦਰ ਸ਼ਰਮਾ, ਡਾ. ਬਲਜੀਤ ਕੋਰ, ਡਾ. ਰਵਨੀਤ ਕੋਰ, ਡਾ. ਸੁਖਵਿੰਦਰ ਸਿੰਘ ਦਿਉਲ, ਡਾ. ਐਸ.ਕੇ. ਸੰਖਿਆਨ, ਲਖਵਿੰਦਰ ਕੋਰ, ਰਾਣਾ ਬਖਤਾਵਰ ਸਿੰਘ, ਨੀਰਜ ਸ਼ਰਮਾ, ਸੰਦੀਪ ਸਿੰਘ ਕਲੋਤਾ, ਸੰਜੀਵ ਕੁਮਾਰ ਮੋਠਾਪੁਰ, ਮਨਮੋਹਨ ਸਿੰਘ ਭੱਲੜੀ, ਸਟੇਟ ਅਵਾਰਡੀ ਵਿਕਾਸ ਸੋਨੀ, ਸ਼ਲਵਿੰਦਰ ਵਾਲੀਆ, ਮੋਹਣ ਸਿੰਘ ਕੈਥ, ਸਾਬਕਾ ਪ੍ਰਧਾਨ ਮੋਹਣ ਸਿੰਘ, ਡਾ. ਅਨੰਦ ਘਈ, ਸੰਜੀਵ ਘਈ, ਮਿੰਨੀ ਹੰਸ, ਮਹਿੰਦਰਪਾਲ ਸਿੰਘ, ਉਤਮ ਸਿੰਘ, ਸੁਰਜੀਤ ਸਿੰਘ, ਦਸ਼ਮੇਸ਼ ਸਿੰਘ, ਗੁਰਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਖੂਨਦਾਨੀ ਹਾਜਰ ਸਨ।

Share Button

Leave a Reply

Your email address will not be published. Required fields are marked *