Thu. Oct 17th, 2019

22 ਸਾਲ ਪਹਿਲਾਂ ਟ੍ਰੇਨ ਦੀ ਚੇਨ ਖਿੱਚਣ ਦੇ ਮਾਮਲੇ ‘ਚ ਸੰਨੀ ਦਿਓਲ ਤੇ ਕਰਿਸ਼ਮਾ ਕਪੂਰ ਫਸੇ ਮੁਸੀਬਤ ‘ਚ

22 ਸਾਲ ਪਹਿਲਾਂ ਟ੍ਰੇਨ ਦੀ ਚੇਨ ਖਿੱਚਣ ਦੇ ਮਾਮਲੇ ‘ਚ ਸੰਨੀ ਦਿਓਲ ਤੇ ਕਰਿਸ਼ਮਾ ਕਪੂਰ ਫਸੇ ਮੁਸੀਬਤ ‘ਚ

ਸੰਨੀ ਦਿਓਲ ਤੇ ਕਰਿਸ਼ਮਾ ਕਪੂਰ ਨੂੰ ਕਾਨੂੰਨ ਤੋੜਨ ਲਈ 22 ਸਾਲਾਂ ਬਾਅਦ ਮੁਸੀਬਤ ‘ਚ ਆ ਗਏ ਹਨ। ਰੇਲਵੇ ਕੋਰਟ ਨੇ ਇਨ੍ਹਾਂ ਬਾਲੀਵੁੱਡ ਕਲਾਕਾਰਾਂ ਤੇ ਇਕ ਟ੍ਰੇਨ ਦੇ ਸੰਚਾਲਨ ‘ਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਹੈ। ਅਦਾਕਾਰ ਤੋਂ ਰਾਜਨੇਤਾ ਬਣੇ ਸੰਨੀ ਦਿਓਲ ਤੇ ਕਰਿਸ਼ਮਾ ਨੇ ਸਾਲ 1997 ‘ਚ ਆਪਣੀ ਫਿਲਮ ‘ਬਜਰੰਗ’ ਦੀ ਸ਼ੂਟਿੰਗ ਕਰ ਰਹੇ ਸਨ, ਇਹ ਜੋੜੀ ਅਜ਼ਮੇਰ ਦੇ ਫੁਲੇਰਾ ਕੋਲ ਸਾਂਵਰਦਾ ਪਿੰਡ ‘ਚ ਸੀ, ਜਿੱਥੇ ਕਥਿਤ ਤੌਰ ‘ਤੇ ਇਹ ਘਟਨਾ ਹੋਈ ਸੀ। ਰਿਪੋਰਟਸ ਮੁਤਾਬਿਕ ਕਰਿਸ਼ਮਾ ਤੇ ਸੰਨੀ ਨੇ ਫਿਲਮ ਦੇ ਇਕ ਸੀਨ ਦੀ ਸ਼ੂਟਿੰਗ ਲਈ ਟ੍ਰੇਨ 2413-ਏ ਅਪਲਿੰਕ ਐਕਸਪ੍ਰੈੱਸ ਦੀ ਐਂਮਰਜੈਂਸੀ ਦੀ ਚੇਨ ਖਿੱਚੀ, ਜਿਸ ਨਾਲ ਯਾਤਰੀਆਂ ਨੂੰ 25 ਮਿੰਟ ਦੀ ਦੇਰੀ ਹੋਈ।

ਬੁੱਧਵਾਰ ਨੂੰ ਕਰਿਸ਼ਮਾ ਤੇ ਸੰਨੀ ਦੇ ਵਕੀਲ ਏਕੇ ਜੈਨ ਨੇ ਪ੍ਰੈੱਸ ਨੂੰ ਦੱਸਿਆ ਕਿ ਅਦਾਕਾਰਾ ਨੇ ਇਕ ਵਾਰ ਫਿਰ ਸੈਸ਼ਨ ਕੋਰਟ ‘ਚ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਸੰਨੀ ਤੇ ਕਰਿਸ਼ਮਾ ਨੇ ਸਾਲ 2010 ‘ਚ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਸੈਸ਼ਨ ਕੋਰਟ ਨੇ ਦੋਵਾਂ ਸਿਤਾਰਿਆਂ ਨੂੰ ਰਾਹਤ ਦੇ ਦਿੱਤੀ, ਪਰ ਇਕ ਵਾਰ ਫਿਰ 17 ਸਤੰਬਰ ਨੂੰ ਉਨ੍ਹਾਂ ਦੋਵਾਂ ਖ਼ਿਲਾਫ਼ ਫਿਰ ਤੋਂ ਦੋਸ਼ ਲਾਏ ਗਏ।

Leave a Reply

Your email address will not be published. Required fields are marked *

%d bloggers like this: