22 ਸਾਲਾ ਪੰਜਾਬੀ ਕੁੜੀ ਹਰਪ੍ਰੀਤ ਕੌਰ ਦੀ ਆਪਣੇ ਹੀ ਘਰ ਦੇ ਡ੍ਰਾਈਵ ਵੇਅ ‘ਚ ਕਾਰ ਥੱਲੇ ਆਉਣ ਕਾਰਨ ਮੌਤ

ss1

22 ਸਾਲਾ ਪੰਜਾਬੀ ਕੁੜੀ ਹਰਪ੍ਰੀਤ ਕੌਰ ਦੀ ਆਪਣੇ ਹੀ ਘਰ ਦੇ ਡ੍ਰਾਈਵ ਵੇਅ ‘ਚ ਕਾਰ ਥੱਲੇ ਆਉਣ ਕਾਰਨ ਮੌਤ

ਔਕਲੈਂਡ-12 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਖਾਸ ਕਰ ਵਲਿੰਗਟਨ ਵਸਦੇ ਭਾਰਤੀ ਭਾਈਚਾਰੇ ਲਈ ਬਹੁਤ ਹੀ ਦੁੱਖਭਰੀ ਖਬਰ ਹੈ ਕਿ ਵਲਿੰਗਟਨ ਨਿਵਾਸੀ ਸ. ਮਲਕੀਤ ਸਿੰਘ ਮਾਣਕ ਦੀ 22 ਕੁ ਸਾਲਾ ਲੜਕੀ ਮਾਰੀਆ ਸਿੰਘ (ਹਰਪ੍ਰੀਤ ਕੌਰ) ਦੀ ਅੱਜ ਸਵੇਰੇ ਆਪਣੀ ਹੀ ਕਾਰ ਹੇਠਾਂ ਆਉਣ ਨਾਲ ਮੌਤ ਹੋ ਗਈ। ਉਹ ਆਪਣੀ ਭੈਣ ਦੇ ਨਾਲ ਆਪਣੇ ਹੀ ਘਰ ਦੇ ਡ੍ਰਾਈਵ ਵੇਅ ਉਤੇ ਜੰਪਰ ਲੀਡ ਲਾ ਕੇ ਕਿ ਕਾਰ ਸਟਾਰਟ ਕਰਨ ਲੱਗੀਆਂ ਹੋਈਆਂ ਸਨ। ਘਟਨਾ 12 ਕੁ ਵਜੇ ਦੀ ਹੈ। ਹਰਪ੍ਰੀਤ ਕੌਰ ਆਕਲੈਂਡ ਦੀ ਇਕ ਯੂਨੀਵਰਸਿਟੀ ਦੇ ਵਿਚ ਉਚ ਪੜ੍ਹਾਈ ਕਰ ਰਹੀ ਸੀ ਤੇ ਸੋਮਵਾਰ ਹੀ ਵਲਿੰਗਟਨ ਇਸ ਕਰਕੇ ਗਈ ਸੀ ਤਾਂ ਕਿ ਆਪਣੀ ਵੱਡੀ ਭੈਣ ਦ ਗ੍ਰੈਜੂਏਸ਼ਨ ਸਮਾਗਮ ਵਿਚ ਸ਼ਾਮਿਲ ਹੋ ਸਕੇ। ਘਟਨਾ ਵੇਲੇ ਉਸਦੀ ਭੈਣ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਚਾ ਸਕੀ। ਉਸਦੇ ਵੀ ਸੱਟਾਂ ਲੱਗੀਆਂ।
ਵਰਨਣਯੋਗ ਹੈ ਕਿ ਸ. ਮਲਕੀਤ ਸਿੰਘ ਮਾਣਕ  ਰੋਜ਼ਾਨਾ ‘ਅਜੀਤ’ ਦੇ ਸਹਿ ਸੰਪਾਦਕ ਸ. ਸਤਨਾਮ ਸਿੰਘ ਮਾਣਕ ਦੇ ਭਰਾ ਹਨ ਤੇ ਹਰਪ੍ਰੀਤ ਕੌਰ ਉਨ੍ਹਾਂ ਦੀ ਸਕੀ ਭਤੀਜੀ ਲਗਦੀ ਸੀ। ਪੁਲਿਸ ਵੱਲੋਂ ਅਜੇ ਮ੍ਰਿਤਕ ਸਰੀਰ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ ਜਿਸ ਕਰਕੇ ਅੰਤਿਮ ਸੰਸਕਾਰ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ।
ਪੰਜਾਬੀ ਮੀਡੀਆ ਕਰਮੀਆਂ ਵੱਲੋਂ  ਮਾਣਕ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਜਾਂਦਾ ਹੈ।

Share Button

Leave a Reply

Your email address will not be published. Required fields are marked *