22 ਲੱਖ ਦੀ ਲਾਗਤ ਨਾਲ ਕਾਰਜ ਹੋਣਗੇ ਸੰਪੂਰਨ,ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ss1

22 ਲੱਖ ਦੀ ਲਾਗਤ ਨਾਲ ਕਾਰਜ ਹੋਣਗੇ ਸੰਪੂਰਨ,ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

fdk-3ਫਰੀਦਕੋਟ, 21 ਨਵੰਬਰ ( ਜਗਦੀਸ਼ ਬਾਂਬਾ ) ਵਿਧਾਨ-ਸਭਾ ਹਲਕਾ ਫਰੀਦਕੋਟ ਤੋਂ ਸ੍ਰੋਮਣੀ-ਅਕਾਲੀਦਲ ਦੇ ?ਉਮੀਦਵਾਰ ਅਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਰਾਧਾਕ੍ਰਿਸ਼ਣ ਧਾਮ ਦੇ ਫਰਸ਼ੀ ਕੰਮਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਦੱਸਿਆ ਕਿ ਕੁਲ 22 ਲੱਖ ਦੀ ਲਾਗਤ ਨਾਲ ਇਹ ਕਾਰਜ ਕੀਤੇ ਜਾਣਗੇ। ਉਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਉਨਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਧਾਮ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ, ਜਿਸਦੇ ਨਾਲ ਬੇਸਹਾਰਾ ਬੱਚੀਆਂ ਨੂੰ ਜਿੱਥੇ ਆਸਰਾ ਮਿਲ ਰਿਹਾ ਹੈ ,ਉਥੇ ਗਰੀਬ ਬੱਚਿਆਂ ਦਾ ਬਹੁਤ ਹੀ ਵਧੀਆ ਢੰਗ ਨਾਲ ਸਿੱਖਿਆ,ਦੇਖਭਾਲ ਵੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਧਾਮ ਨੂੰ ਕਿਸੇ ਵੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਉਸਨੂੰ ਪੂਰਾ ਕਰਣ ਵਿੱਚ ਕਦੇ ਪਿੱਛੇ ਨਹੀ ਹੱਟਣਗੇ। ਉਕਤ ਮੌਕੇ ਰਾਧਾਕ੍ਰਿਸ਼ਣ ਧਾਮ ਦੇ ਮੈਂਬਰ ਕ੍ਰਿਸ਼ਣ ਕੁਮਾਰ,ਮਨੋਜ ਜਿੰਦਲ,ਪਵਨ ਕੁਮਾਰ ਨੇ ਦੱਸਿਆ ਕਿ ਰਾਧਾਕ੍ਰਿਸ਼ਨ ਧਾਮ ਵਿੱਚ ਇੰਪਰੂਵਮੇਂਟ ਟਰੱਸਟ ਦੇ ਚੇਅਰਮੈਨ ਰਕੇਸ਼ ਹੈਪੀ ਅਤੇ ਅਕਾਲੀਦਲ ਦੇ ਉਮੀਦਵਾਰ ਅਤੇ ਅਕਾਲੀਦਲ ਦੇ ਮੁੱਖ ਬੁਲਾਰੇ ਸ. ਰੋਮਾਣਾ 22 ਲੱਖ 93 ਹਜਾਰ ਰੁਪਏ ਦੀ ਲਾਗਤ ਨਾਲ ਫਰਸ਼ ਦੀ ਉਸਾਰੀ ਕਰਵਾ ਰਹੇ ਹਨ। ਉਨਾਂ ਕਿਹਾ ਕਿ ਸੰਸਥਾ ਬੇਘਰ ਅਤੇ ਗਰੀਬਾਂ ਦੀਆਂ ਬੱਚਿਆਂ ਨੂੰ ਆਸਰਾ ਦੇ ਰਹੀ ਹੈ ਅਤੇ ਵਿਛੜੇ ਹੋਏ ਬੱਚਿਆਂ ਨੂੰ ਉਨਾਂ ਦੇ ਪਰਿਵਾਰਾਂ ਨੂੰ ਮਿਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਸਤੀਸ਼ ਗਰੋਵਰ, ਰਿੰਕੂ ਸਮਾਧਾ , ਵਿੱਕੀ ਅੇਮਸੀ , ਗੁਰਕੰਵਲ ਸਿੰਘ ,ਬੀਕਾ ਰੋਮਾਣਾ, ਫਤਹਿ ਛਾਬੜਾ,ਅਸ਼ਵਿਨੀ ਮੋਂਗਾ ,ਆਸ਼ੂ ਅੱਗਰਵਾਲ, ਪ੍ਰਦੀਪ ਵਿਜ, ਦੀਪਕ ਕੁਮਾਰ, ਸੰਦੀਪ ਗਰਗ, ਗੁਰਮੀਤ ਸਿੰਘ ਸਰਪੰਚ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *