ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

22 ਮਈ ਤੋਂ ਦੇਸ਼ ’ਚ ਪਹਿਲਾਂ ਵਾਂਗ ਚੱਲਣਗੀਆਂ ਸਾਰੀਆਂ ਰੇਲ–ਗੱਡੀਆਂ

22 ਮਈ ਤੋਂ ਦੇਸ਼ ’ਚ ਪਹਿਲਾਂ ਵਾਂਗ ਚੱਲਣਗੀਆਂ ਸਾਰੀਆਂ ਰੇਲ–ਗੱਡੀਆਂ

ਲੌਕਡਾਊਨ ਕਾਰਨ ਸਰਕਾਰ ਨੂੰ ਵੀ ਬਹੁਤ ਜ਼ਿਆਦਾ ਆਮਦਨ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਨੇ ਹੁਣ 22 ਮਈ ਤੋਂ ਪਹਿਲਾਂ ਵਾਂਗ ਨਿਯਮਤ ਰੇਲ–ਸੇਵਾਵਾਂ ਸ਼ੁਰੂ ਕਰਨ ਦਾ ਵਿਚਾਰ ਬਣਾ ਲਿਆ ਹੈ।

ਸੂਤਰਾਂ ਮੁਤਾਬਕ ਭਾਰਤ ਸਰਕਾਰ 22 ਮਈ ਤੋਂ ਸ਼ਤਾਬਦੀ ਰੇਲ–ਗੱਡੀਆਂ ਸਮੇਤ ਦੂਜੀਆਂ ਮੇਲ ਤੇ ਐਕਸਪ੍ਰੈੱਸ ਰੇਲ–ਗੱਡੀਆਂ ਚਲਾਉਣ ਬਾਰੇ ਵਿਚਾਰ ਕਰ ਰਹੀ ਹੈ।

ਸਰਕਾਰ ਨੇ 15 ਮਈ ਤੋਂ ਇਨ੍ਹਾਂ ਰੇਲ–ਗੱਡੀਆਂ ਲਈ ਰਾਖਵਾਂਕਰਨ ਸ਼ੁਰੂ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ।

ਦੇਸ਼ ਵਿੱਚ ਕੋਰੋਨਾ ਸੰਕਟ ਕਾਰਨ ਲੌਕਡਾਊਨ ਸੀ, ਜਿਸ ਕਾਰਨ ਜੋ ਜਿੱਥੇ ਸੀ, ਉਹ ਉੱਥੇ ਹੀ ਸਥਿਰ ਹੋ ਗਿਆ। ਲੌਕਡਾਊਨ ’ਚ ਇੱਕ ਵੇਲਾ ਅਜਿਹਾ ਵੀ ਆਇਆ, ਜਦੋਂ ਗ਼ਰੀਬ ਮਜ਼ਦੂਰਾਂ ਕੋਲ ਖਾਣ ਲਈ ਪੈਸੇ ਅਤੇ ਰਾਸ਼ਨ ਵੀ ਖ਼ਤਮ ਹੋ ਗਿਆ। ਤਦ ਇਹ ਗ਼ਰੀਬ ਲੋਕ ਕਿੱਥੇ ਜਾਂਦੇ।

ਬਹੁਤ ਸਾਰੇ ਮਜ਼ਦੂਰ ਪੈਦਲ ਹੀ ਹਜ਼ਾਰਾਂ ਕਿਲੋਮੀਟਰ ਪੈਦਲ ਯਾਤਰਾ ਲਈ ਨਿੱਕਲ ਤੁਰੇ। ਇਸ ਤੋਂ ਬਾਅਦ ਸਰਕਾਰ ਨੂੰ ਆਪਣੀ ਭੁੱਲ ਦਾ ਅਹਿਸਾਸ ਵੀ ਹੋਇਆ ਤੇ ਹੌਲੀ–ਹੌਲੀ ਸਰਕਾਰ ਨੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਲਈ ਸਪੈਸ਼ਲ ਟ੍ਰੇਨ ਚਲਾ ਦਿੱਤੀ।

ਲੌਕਡਾਊਨ ਕਾਰਨ ਸਰਕਾਰ ਨੂੰ ਵੱਡੇ ਵਿੱਤੀ ਘਾਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਲਈ ਰੇਲ ਸੇਵਾਵਾਂ ਦੋਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਪਿਛਲੇ ਕੁਝ ਸਮੇਂ ਦੌਰਾਨ ਸ਼ਤਾਬਦੀ ਰੇਲਾਂ ਸਮੇਤ ਹੋਰ ਮੇਲ ਅਤੇ ਐਕਸਪ੍ਰੈਸ ਰੇਲ–ਗੱਡੀਆਂ ਚਲਾਉਣ ਬਾਰੇ ਵਿਚਾਰ ਕਰਦੀ ਰਹੀ ਹੈ।

Leave a Reply

Your email address will not be published. Required fields are marked *

%d bloggers like this: