22 ਨਵੰਬਰ ਨੂੰ ਪਿੰਡ ਚੀਮਾ ਵਿਖੇ ਹੋਵੇਗੀ ਆਪ ਦੀ ਵਿਸ਼ਾਲ ਰੈਲੀ

ss1

22 ਨਵੰਬਰ ਨੂੰ ਪਿੰਡ ਚੀਮਾ ਵਿਖੇ ਹੋਵੇਗੀ ਆਪ ਦੀ ਵਿਸ਼ਾਲ ਰੈਲੀ

ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ਤੇ ਪਹੁੰਚ ਕਰਨਗੇ ਰੈਲੀ ਨੂੰ ਸੰਬੋਧਨ : ਅਬਜਿੰਦਰ ਸੰਘਾ

vikrant-bansalਭਦੌੜ 15 ਨਵੰਬਰ (ਵਿਕਰਾਂਤ ਬਾਂਸਲ) ਆਮ ਆਦਮੀ ਪਾਰਟੀ ਵੱਲੋਂ ਪਿੰਡ ਚੀਮਾ ਦੀ ਅਨਾਜ ਮੰਡੀ ਵਿੱਚ ਵਿਧਾਨ ਸਭਾ ਹਲਕਾ ਭਦੌੜ ਦੇ ਉਮੀਦਵਾਰ ਪਿਰਮਲ ਸਿੰਘ ਖਾਲਸਾ ਅਤੇ ਹਲਕਾ ਮਹਿਲ ਕਲਾਂ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਦੇ ਹੱਕ ਵਿੱਚ ਸਾਂਝੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ ਇਹ ਸ਼ਬਦ ਆਮ ਆਦਮੀ ਪਾਰਟੀ ਦੇ ਜ਼ੋਨ ਸੰਗਰੂਰ ਦੇ ਇੰਚਾਰਜ ਅਬਜਿੰਦਰ ਸੰਘਾ ਨੇ ਕੁਲਵੰਤ ਸਿੰਘ ਪੰਡੋਰੀ, ਪਿਰਮਲ ਸਿੰਘ ਖਾਲਸਾ, ਚੋਣ ਇੰਚਾਰਜ ਜਗਸੀਰ ਸਿੰਘ ਸੰਧੂ ਨਾਲ ਪਿੰਡ ਚੀਮਾ ਦੀ ਦਾਣਾ ਮੰਡੀ ਵਿਖੇ ਰੈਲੀ ਸਥਾਨ ਦਾ ਜਾਇਜ਼ਾ ਲੈਣ ਸਮੇਂ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਉਨਾਂ ਨੇ ਕਿਹਾ ਕਿ 22 ਨਵੰਬਰ ਨੂੰ ਹੋਣ ਜਾ ਰਹੀ ਇਸ ਰੈਲੀ ਨੂੰ ਦੋਵਾਂ ਹਲਕਿਆਂ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੁੰ ਹੁਲਾਰਾ ਦੇਣ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਸੂਬਾ ਆਗੂ ਸੰਜੇ ਸਿੰਘ, ਜਰਨੈਲ ਸਿੰਘ ਖਾਲਸਾ, ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸਾਂਸਦ ਭਗਵੰਤ ਮਾਨ, ਸਾਂਸਦ ਪ੍ਰੋ. ਸਾਧੂ ਸਿੰਘ, ਸੀਨੀਅਰ ਆਪ ਆਗੂ ਐਚ.ਐਸ.ਫੂਲਕਾ ਵੀ ਸੰਬੋਧਨ ਕਰਨਗੇ ਉਨਾਂ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਇਸ ਰੈਲੀ ਸੰਬੰਧੀ ਆਪਣੀਆਂ ਡਿਊਟੀਆਂ ਨਿਭਾਉਣ ਦੀ ਅਪੀਲ ਕੀਤੀ ਇਸ ਸਮੇਂ ਦਵਿੰਦਰ ਸਿੰਘ ਬਦੇਸ਼ਾ, ਅਮਨਦੀਪ ਸਿੰਘ ਧਾਲੀਵਾਲ, ਪਰਗਟ ਸਿੰਘ ਮਹਿਲ ਖੁਰਦ,ਦਰਸ਼ਨ ਸਿੰਘ ਹਰੀ ਪੰਡੋਰੀ, ਸੁਖਜਿੰਦਰ ਸਿੰਘ ਚੀਮਾ, ਪਰਮਿੰਦਰ ਸਿੰਘ ਭੰਗੂ, ਤੇਗਵੀਰ ਸਿੰਘ ਧਾਲੀਵਾਲ, ਜੋਬਨਜੀਤ ਸਿੰਘ ਧਾਲੀਵਾਲ, ਨਵਜੀਤ ਸਿੰਘ ਨਵੀ, ਵਾਹਿਗੁਰੂਪਾਲ ਸਿੰਘ, ਗੁਰਪ੍ਰੀਤ ਸਿੰਘ ਥਿੰਦ, ਗੋਰਾ ਸਿੰਘ ਆਹਲੂਵਾਲੀਆ, ਸੋਮਾ ਸਿੰਘ ਭੜੋ, ਦਰਸ਼ਨ ਸਿੰਘ ਚੀਮਾ,ਗੋਰਾ ਸਿੰਘ, ਮਨਜਿੰਦਰ ਧਾਲੀਵਾਲ, ਗੁਰਪਰੀਤ ਸਿੰਘ, ਬਸੰਤ ਸਿੰਘ,ਜਸਵੀਰ ਸਿੰਘ ਸਿੱਖ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *