Wed. May 22nd, 2019

22ਵੇਂ ਇੰਡੀਆ ਫੈਸਟ ਦਾ ਆਯੋਜਨ ਵਿਰਜੀਨੀਆ ਬੀਚ ਵਿਖੇ ਕੀਤਾ ਗਿਆ

22ਵੇਂ ਇੰਡੀਆ ਫੈਸਟ ਦਾ ਆਯੋਜਨ ਵਿਰਜੀਨੀਆ ਬੀਚ ਵਿਖੇ ਕੀਤਾ ਗਿਆ

ਵਿਰਜੀਨੀਆ ਬੀਚ 11 ਨਵੰਵਬਰ ( ਸੁਰਿੰਦਰ ਢਿਲੋਂ ) ਏਸ਼ੀਅਨ ਇੰਡੀਨਜ਼ ਆਫ ਹੈਮਪਟਨ ਰੋਡਜ਼ ਵਲੋਂ 22ਵੇਂ ਇੰਡੀਆ ਫੈਸਟ ਦਾ ਆਯੋਜਨ ਵਿਰਜੀਨੀਆ ਬੀਚ ਕਨਵੈਨਸ਼ਨ ਸੈਂਟਰ ਵਿਖੇ ਕੀਤਾ ਗਿਆ ਇਸ ਇਕ ਰੋਜ਼ਾ ਫੈਸਟ ਵਿਚ 8000 ਤੋਂ ਵੱਧ ਲੋਕਾਂ ਨੂੰ ਸਵਾਦਿਸ਼ਟ ਭਾਰਤੀ ਖਾਣਿਆਂ ਦੀ ਖ਼ੁਸ਼ਬੂ ,ਲੋਕ ਨਾਚਾਂ,ਸੰਗੀਤ ਤੇ ਪਹਿਰਾਵਿਆਂ ਦੀ ਇਕ ਸਥਾਨ ਤੇ ਉਪਲਭਤਾ ਖਿੱਚ ਲਿਆਈ |
ਏਸ਼ੀਅਨ ਇੰਡੀਨਜ਼ ਆਫ ਹੈਮਪਟਨ ਰੋਡਜ਼ ਦੀ 1970 ਵਿਚ ਸਥਾਪਨਾ ਦਾ ਮੁੱਖ ਉੇਦੇਸ਼ ਹੀ ਵੱਖ-ਵੱਖ ਭਾਰਤੀ ਸਭਿਆਚਾਰਾਂ ਨੰ ਇਕ ਮੰਚ ਤੇ ਲਿਆ ਕੇ ਜਿਥੇ ਆਪਸੀ ਸਾਂਝ ਦੀਆਂ ਤੰਦਾਂ ਨੂੰ ਹੋਰ ਪਕੇਰਾ ਕਰਨਾ ਤੇ ਨੇੜਿਓ ਹੋ ਕੇ ਸਮਝਣਾ ਤੇ ਦੇਖਣਾ ਹੈ ਉਥੇ ਦੂਸਰੇ ਅਮਰੀਕਾ ਵਿਚਲੇ ਸਭਿਆਚਾਰ ਵਾਲੇ ਲੋਕਾਂ ਨੂੰ ਅਮੀਰ ਭਾਰਤੀ ਸਭਿਆਚਾਰਕ ਵਿਰਸੇ ਨੂੰ ਜਾਨਣ ਦਾ ਮੌਕਾਂ ਪ੍ਰਦਾਨ ਕਰਨਾ ਹੈ ਅਜਿਹਾ ਇਸ ਸੰਸਥਾ ਦੇ ਪ੍ਰਧਾਨ ਹਿਮਾਂਗਸ਼ੂ ਡੇ ਦਾ ਕਹਿਣਾ ਹੈ |
ਬੀਤੇ ਵਰ੍ਹੇ ਚਾਚਾ ਨਹਿਰੂ ਦੇ ਜਨਮ ਦਿੰਨ ਨੂੰ ਸਮਰਪਿਤ ਬੱਚਿਆਂ ਵਲੋਂ ਕੱਢੀ ਗਈ ਹਾਰਮਨੀ ਪਰੇਡ ਦੀ ਲੋਕਪ੍ਰਿਯਤਾ ਨੂੰ ਵੇਖਦੇ ਹੋਏ ਇਸ ਵਰ੍ਹੇ ਇਸ ਪ੍ਰੇਡ ਦੇ ਨਾਲ ਹੀ ਇੰਡੀਆ ਫੈਸਟ ਦੇ ਪ੍ਰੋਗਰਾਮਾਂ ਦੀ ਆਰੰਭਤਾ ਹੋਈ | ਇਸ ਉਪਰੰਤ ਸਭਅਿਾਚਾਰਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ ਜਿਸ ਵਿਚ ਕਲਾਸੀਕਲ ਤੇ ਬਾਲੀਵੁਡ ਦੇ ਸੰਗੀਤ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਸਭਿਅਚਾਰ ਨੂੰ ਦਰਸਾਉਦੇ ਲੋਕ ਨਾਚਾਂ ਨੇ ਇਕ ਵਾਰ ਤਾਂ ਸਮਾਂ ਬੰਨ ਕੇ ਰੱਖ ਦਿੱਤਾ | ਭੰਗੜਾ,ਗਰਬਾ,ਫੈਸ਼ਨ ਸ਼ੋਅ ਤੇ ਕਲਾਸੀਕਲ ਡਾਸਾਂ ਨੇ ਦਰਸ਼ਕਾਂ ਦਾ ਧਿਆਨ ਸਟੇਜ ਤੋਂ ਲਾਂਭੇ ਨਹੀਂ ਹੋਣ ਦਿੱਤਾ | ਫੋਟੋਗ੍ਰਾਫੀ, ਮੈਂਹਦੀ ਦੇ ਕਲਾਕਾਰਾਂ, ਸਜਾਵਟੀ ਵਸਤਾਂ ਦੇ ਬੂਥ ਤੇ ਕਪੜਿਆਂ ਦੇ ਸਟਾਲਾਂ ਤੇ ਲੋਕਾਂ ਦੀ ਭੀੜ ਲਗੀ ਰਹੀ |
ਭਾਰਤੀ ਖਾਣਿਆਂ ਦੀ ਖ਼ੁਸ਼ਬੂ ਨੇ ਸਾਰਾ ਦਿੰਨ ਹੀ ਖਾਣੇ ਦੇ ਸਟਾਲਾਂ ਵੱਲ ਲੋਕਾਂ ਖਿੱਚੀ ਰੱਖਿਆਂ | ਵੱਖ-ਵੱਖ ਪ੍ਰਾਤਾਂ ਦੇ ਭਾਰਤੀ ਖਾਣੇ ਸਟਾਲਾਂ ਤੇ ਵੇਚੇ ਜਾ ਸਨ ਜਿਨਾਂ ਵਿਚ ਪੰਜਾਬੀ ਛੋਲੇ ਭਟੂਰੇ,ਹਰ ਪ੍ਰਕਾਰ ਦੇ ਨਾਨ,ਡੋਸਾ,ਚਿਕਨ ਟਿੱਕਾ ਮਸਾਲਾ,ਬਿਰਯਾਨੀ,ਸਮੋਸੇ ਤੇ ਹੋਰ ਅਣਗਿਣਤ ਖਾਣੇ |
ਯੋਗਾ ਗੁਰੂ ਡਾ ਦਲੀਪ ਸਰਕਾਰ ਦੀ ਟੀਮ ਨੇ ਸਟੇਜ ਤੇ ਯੋਗ ਕਿਰਿਆਵਾਂ ਕਰਕੇ ਦਿਖਾਈਆਂ ਕੇ ਕਿਵੇ ਸਰੀਰ ਵਿਚ ਲਚਕਤਾ ਲਿਆਂਦੀ ਜਾ ਸਕਦੀ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ | ਇਸ ਵਰ੍ਹੇ ਫਰੀ ਮੈਡੀਟੇਸ਼ਨ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ |
ਬੀਤੇ ਦੋ ਵਰ੍ਹਿਆਂ ਤੋ ਨੈਟਕੋਨ ਨੈਟਵਕਿੰਗ ਲਈ ਵੱਖਰਾ ਸਥਾਨ ਫੈਸਟ ਦੇ ਅੰਦਰ ਹੀ ਰੱਖਿਆ ਗਿਆਂ ਜਿਥੇ ਕਾਪੋਰੇਸ਼ਨਜ਼,ਬੈਂਕ,ਰੈਸਟੋਰੈਂਟ,
ਸਿਹਤ ਸੇਵਾਵਾਂ ਤੇ ਫੈਸਟ ਦੇ ਸਪਾਂਸਰ ਭਾਰਤੀ ਭਾਈਚਾਰੇ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਦਾ ਮੌਕਾ ਮਿਲਦਾ ਹੈ |
ਇੰਡੀਆ ਫੈਸਟ ਦਾ ਉਦਘਾਟਨ ਰਸਮੀ ਤਰੀਕੇ ਨਾਲ ਦੀਵੇ ਦੇ ਰੂਪ ਵਿਚ ਸ਼ਮਾ ਰੋਸ਼ਨ ਕਰਕ ਕੀਤਾ ਗਿਆ ਤੇ ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਟੇਜ ਤੇ ਇੰਡੀਆ ਫੈਸਟ ਦੇ ਚੇਅਰਮੈਨ ਡਾ ਰਮੇਸ਼ ,ਏਸ਼ੀਅਨ ਇੰਡੀਅਨਜ਼ ਆਫ ਹੈਮਪਟਨ ਰੋਡਜ਼ ਦੇ ਪ੍ਰਧਾਨ ਹਿਮਾਂਗਸ਼ੂ ਡੇ,ਸਕੱਤਰ ਰਮੇਸ਼ ਚੰਦਰ,ਕਾਂਗਰਸਮੈਨ ਸਕਾਟ ਟੈਲਰ,ਸੈਨੇਟਰ ਵਾਰਨਰ ਦੇ ਦਫਤਰ ਤੋਂ ਰੀਜਨਲ ਡਾਇਰੈਕਟਰ ਡਰਿਊ ਲਮਪਕਿਨ,ਡੈਲੀਗੇਟ ਗਲੈਨ ਡੈਵਿਸ,ਡੈਲੀਗੇਟ ਸਟੀਵ ਹਰਟਿਕ,ਡੈਲੀਗੇਟ ਕਰਿਸਟੋਫਰ ਸਟੋਲ ਆਦਿ ਹਾਜ਼ਰ ਸਨ |

Leave a Reply

Your email address will not be published. Required fields are marked *

%d bloggers like this: