ss1

ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰਰਸਾਹਿਬ ਵਿਖੇ ਅੰਤਰ ਕਾਲਜ ਜੂਡੋ ਚੈਪੀਂਅਨਸ਼ਿਪ ਸ਼ਾਨੌ ਸ਼ੌਕਤ ਨਾਲ ਹੋਈ ਸਮਾਪਤ
ਪੁਰਸ਼ ਵਰਗ ਵਿੱਚ ਮੋਦੀ ਕਾਲਜ, ਪਟਿਆਲਾ ਅਤੇ ਮਹਿਲਾ ਵਰਗ ਵਿੱਚ ਦੀ. ਅਲਾਈਟਨਡ ਕਾਲਜ, ਝੁਨੀਰ ਨੇ ਜਿੱਤੀ ਓਵਰਆਲ ਟਰਾਫੀ

khedaਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਨੈਕ ਵੱਲੋਂ ‘ਏ’ ਗ੍ਰੇਡ ਪ੍ਰਮਾਣਿਤ, ਯੂ.ਜੀ.ਸੀ. ਵੱਲੋਂ ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਨਸ ਦਾ ਸਟੇਟਸ ਪ੍ਰਾਪਤ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਤਿੰਨ ਰੋਜਾਂ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਜੂਡੋ ਚੈਪੀਅਨਸ਼ਿਪ ਸਮਾਪਤ ਹੋ ਗਈ, ਜਿਸ ਦੇ ਅੰਤਿਮ ਦਿਨ ਇਨਾਮਾਂ ਦੀ ਵੰਡ ਲਈ ਜਿਲਾ ਰੂਪਨਗਰ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਜੱਥੇਦਾਰ ਇੰਦਰਜੀਤ ਸਿੰਘ ਅਰੋੜਾ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਜੱਥੇਦਾਰ ਅਰੋੜਾ ਨੇ ਬੋਲਦਿਆਂ ਕਿਹਾ ਕਿ ਜੋ ਖਿਡਾਰੀ ਜਿੱਤ ਕੇ ਚੱਲੇ ਹਨ, ਉਨਾਂ ਨੂੰ ਮੁਬਾਰਕਬਾਦ ਹੈ ਪਰੰਤੂ ਜਿਹੜੇ ਖਿਡਾਰੀ ਪੁਜੀਸ਼ਨਾਂ ਹਾਸਿਲ ਕਰਨ ਤੋਂ ਰਹਿ ਗਏ ਉਹ ਹੋਰ ਮਿਹਨਤ ਕਰਨ ਤਾਂ ਜੋ ਇਸ ਤੋਂ ਵੀ ਵੱਡੀਆਂ ਮੱਲਾਂ ਮਾਰੀਆਂ ਜਾ ਸਕਣ। ਜੱਥੇਦਾਰ ਅਰੋੜਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਸਕੀਮ ਕੀਤੇ। ਜਦੋਂ ਕਿ ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਬਜਿੰਦਰ ਸਿੰਘ ਵੱਲੋਂ ਸਾਰੀਆਂ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ ਗਿਆ। ਅੰਤ ਵਿੱਚ ਡੀਨ ਖੇਡਾਂ ਡਾ. ਸੁੱਚਾ ਸਿੰਘ ਢੇਸੀ ਨੇ ਬਾਹਰੋਂ ਆਏ ਸਾਰੇ ਕਾਲਜਾਂ ਦੇ ਕੋਚ, ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਸ਼ ਵਰਗ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ 25 ਅੰਕ ਹਾਸਿਲ ਕਰਕੇ ਓਵਰਆਲ ਟਰਾਫੀ ਜਿੱਤ ਲਈ ਹੈ। ਇਸ ਤੋਂ ਬਿਨਾਂ ਪਬਲਿਕ ਕਾਲਜ, ਸਮਾਣਾ ਨੇ 18 ਅੰਕ ਹਾਸਿਲ ਕਰਕੇ ਦੂਸਰਾ ਅਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੇ ਦੀ. ਅਲਾਈਟਨਡ ਕਾਲਜ, ਝੁਨੀਰ ਨੇ 11 ਅੰਕ ਹਾਸਿਲ ਕਰਕੇ ਸਾਂਝੇ ਤੌਰ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਹਿਲਾ ਵਰਗ ਵਿੱਚ ਦੀ. ਅਲਾਈਟਨਡ ਕਾਲਜ, ਝੁਨੀਰ ਨੇ 14 ਅੰਕ ਹਾਸਿਲ ਕਰਕੇ ਪਹਿਲਾ ਜਦੋਂ ਕਿ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ 13 ਅੰਕ ਹਾਸਿਲ ਕਰਕੇ ਦੂਸਰਾ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਨੇ 11 ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਡਾ. ਢੇਸੀ ਨੇ ਦੱਸਿਆ ਕਿ ਪੀ.ਸੀ. ਕਾਲਜ ਸਮਾਣਾ ਦੇ ਹਰਸ਼ਦੀਪ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਦੀ ਮਨਪ੍ਰੀਤ ਕੌਰ ਨੇ ਵਧੀਆਂ ਜੂਡੋਕਾਂ ਦਾ ਅਵਾਰਡ ਵੀ ਹਾਸਿਲ ਕੀਤਾ। ਇਸ ਮੌਕੇ ਤੇਜਿੰਦਰਜੀਤ ਕੌਰ, ਜਿਲਾ ਰੂਪਨਗਰ ਜੂਡੋ ਐਸੋਸੀਏਸ਼ਨ ਦੇ ਸਕੱਤਰ ਜਰਨੈਲ ਸਿੰਘ, ਇੰਦਰਜੀਤ ਸਿੰਘ ਬੇਦੀ, ਟੋਨੀ ਹੀ, ਪ੍ਰੋ. ਸੁਨੇਨਾ ਰਾਣੀ, ਪ੍ਰੋ. ਲਖਵੀਰ ਕੌਰ ਪ੍ਰੇਮ ਸਿੰਘ, ਪਰਦੀਪ ਸਿੰਘ ਮਾਨ, ਐਸ.ਪੀ. ਰਾਣਾ, ਪ੍ਰੋ. ਜਗਦੇਵ ਸਿੰਘ, ਪ੍ਰੋ. ਨਿਸ਼ਾਨ ਸਿੰਘ, ਨਵਜੋਤ ਸਿੰਘ ਖਹਿਰਾ, ਕੋਚ ਸੰਜੀਵ ਸ਼ਰਮਾ,ਪਾਇਲ ਸਭਰਪਾਲ, ਗੁਰਦੇਵ ਸਿੰਘ ਕਬੱਡੀ ਕੋਚ, ਕੁਲਦੀਪ ਸਿੰਘ ਪਰਮਾਰ, ਮਨਜੀਤ ਸਿੰਘ ਮਾਵੀ, ਸੁਰਿੰਦਰ ਸਿੰਘ ਭਟਨਾਗਰ, ਮਨਿੰਦਰ ਸਿੰਘ ਰਾਣਾ, ਦਲਜੀਤ ਸਿੰਘ ਆਦਿ ਹਾਜ਼ਰ ਸਨ। ਇਹ ਜਾਣਕਾਰੀ ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਦਿੱਤੀ।

Share Button

Leave a Reply

Your email address will not be published. Required fields are marked *