21 ਦਸੰਬਰ ਨੂੰ ਵੀ ਆਈ ਪੀ ਪਾਰਕਿੰਗ ‘ਚ ਮਨਾਇਆ ਜਾਵੇਗਾ ਪੈਨਸ਼ਨਰ ਦਿਵਸ

ss1

21 ਦਸੰਬਰ ਨੂੰ ਵੀ ਆਈ ਪੀ ਪਾਰਕਿੰਗ ‘ਚ ਮਨਾਇਆ ਜਾਵੇਗਾ ਪੈਨਸ਼ਨਰ ਦਿਵਸ

ਜਤਿੰਦਰ ਸਿੰਘ ਅਠੱਵਾਲ ਮੁੱਖ ਮਹਿਮਾਨ ਵੱਜੋ ਹੋਣਗੇ ਸਾਮਲ

img-20160812-wa0035ਸ਼੍ਰੀ ਅਨੰਦਪੁਰ ਸਾਹਿਬ, 3 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸਨ ਅਨੰਦਪੁਰ ਸਾਹਿਬ ਇਕਾਈ ਦੀ ਮੀਟਿੰਗ ਸ੍ਰ ਬਲਵੀਰ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਈ ਮਸਲਿਆ ਤੇ ਵਿਚਾਰ ਹੋਈ ਤੇ ਮਤਾ ਪਾਸ ਕੀਤਾ ਕਿ ਮਿਤੀ 21/12/2016 ਦਿਨ ਬੁਧੱਵਾਰ ਨੂੰ ਦਿਨ ਦੇ 11 ਵੱਜੇ ਤੋ ਬਾਅਦ ਦੁਪਿਹਰ2:30 ਵੱਜੇ ਤੱਕ ਵੀ. ਆਈ. ਪੀ ਪਾਰਕਿੰਗ ਵਿਖੇ ਪੈਨਸਨਰ ਦਿਵਸ ਮਨਾਇਆ ਜਾਵੇਗਾ । ਜਿਸ ਵਿੱਚ ਸ੍ਰ ਜਤਿੰਦਰ ਸਿੰਘ ਅਠੱਵਾਲ ਚੈਅਰਮੈਨ ਸ੍ਰੀ ਗੁਰੁ ਤੇਗ ਬਹਾਦਰ ਪੋਲੀ ਟੈਕਨੀਕਲ ਕਾਲਜ ਅਨੰਦਪੁਰ ਸਾਹਿਬ ਮੁੱਖ ਮਹਿਮਾਨ ਵੱਜੋ ਸਾਮਲ ਹੋਣਗੇ ।ਮੀਟਿੰਗ ਵਿੱਚ ਸਾਰੇ ਅਹੁੱਦੇਦਾਰਾਂ ਦੀਆ ਵੱਖ ਵੱਖ ਡਿਊਟੀਆਂ ਲਗਈਆਂ ਗਈਆਂ ਹਨ ।ਇਸ ਮੋਕੇ ਮਹਾਂ ਸੰਘ ਦੇ ਲੀਡਰ ਅਤੇ ਵੱਖ ਵੱਖ ਪੈਨਸਨਰ ਜੱਥੇਬੰਦੀਆ ਦੇ ਅਹੁੱਦੇ ਦਾਰ ਵੀ ਪੁਹੰਚਣਗੇ ਅਤੇ ਅਪਣੇ ਵਿਚਾਰ ਰੱਖਣਗੇ।ਇਸ ਮੋਕੇ ਸੀਨੀਅਰ ਪੈਨਸਨਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਲਈ ਪੈਨਸਨਰ ਵੀਰਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਦਿੱਤੇ ਹੋਏ ਸਥਾਨ ਅਤੇ ਸਮੇ ਮੁਤਾਬਿਕ ਪਹੁੰਚਣ ਦੀ ਕਿਰਪਾਲਤਾ ਕਰਨ ।ਮੀਟਿੰਗ ਵਿਚ ਸ੍ਰ ਮੋਹਨ ਸਿੰਘ ਕੈਂਥ ਜਨਰਲ ਸਕੱਤਰ,ਸ੍ਰ ਨਿਰਜੰਨ ਸਿੰਘ ਰਾਣਾ ਸ਼੍ਰ ਜੰਗ ਸਿੰਘ,ਸ੍ਰ ਹੁਸਿਆਰ ਸਿੰਘ ,ਸ੍ਰ ਅਮਰਜੀਤ ਸਿੰਘ,ਸ੍ਰ ਸੀਤਲ ਸਿੰਘ ,ਗੁਰਚਰਨ ਸਿੰਘ ਰਾਣਾ,ਮਾ ਸ੍ਰ ਬਲਵੀਰ ਸਿੰਘ, ਸ੍ਰ ਰਣਵੀਰ ਸਿੰਘ ਮਟੌਰ,ਸ੍ਰ ਸਿਕੰਦਰ ਸਿੰਘ ,ਸ੍ਰ ਅਜੈਬ ਸਿੰਘ ਜੱਸਲ ਸ੍ਰ ਤੀਰਥ ਸਿੰਘ ਸ੍ਰੀ ਕਾਲ਼ੂ ਰਾਮ , ਸ੍ਰ ਜਸਵਿੰਦਰ ਸਿੰਘ ਮਜਾਰਾ ਹਾਜਿਰ ਹੋਏ ।

Share Button

Leave a Reply

Your email address will not be published. Required fields are marked *