21 ਅਗਸਤ ਨੂੰ ਹੋਵੇਗਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ

ss1

21 ਅਗਸਤ ਨੂੰ ਹੋਵੇਗਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ

ਚਾਰ ਵਾਰ ਟੀ.ਈ.ਟੀ. ਦਾ ਪੇਪਰ ਲੈਣ ਦੇ ਬਾਵਜੂਦ ਨਹੀਂ ਦਿੱਤੀ ਪੰਜਾਬ ਸਰਕਾਰ ਨੇ ਇੱਕ ਵੀ ਈ.ਟੀ.ਟੀ. ਅਧਿਆਪਕ ਨੂੰ ਸਿੱਖਿਆਂ ਵਿਭਾਗ ਵਿਚ ਨੌਕਰੀ

ਪਟਿਆਲਾ 2 ਜੁਲਾਈ (ਅੰਨੂ ਕੈਲੌਰਿਆ) ਪੰਜਾਬ ਸਰਕਾਰ ਦੁਆਰਾ ਇੱਕ ਵਾਰ ਫੇਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਿਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਪੰਜਾਬ ਸਰਕਾਰ ਇਸ ਪੇਪਰ ਦਾ ਆਯੋਜਨ ਚਾਰ ਵਾਰ ਕਰ ਚੁੱਕੀ ਹੈ । ਤੇ ਹਜਾਰਾਂ ਬੇਰੁਜ਼ਗਾਰ ਨੌਜਵਾਨ ਟੀ.ਈ.ਈ. ਦਾ ਪੇਪਰ ਪਾਸ ਕਰ ਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ । ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਚਾਰ ਵਾਰ ਪੇਪਰ ਲੈ ਕੇ ਸਿੱਖਿਆਂ ਵਿਭਾਗ ਵਿਚ ਕੋਈ ਵੀ ਈ.ਟੀ.ਟੀ. ਟੀਚਰਾਂ ਦੀ ਭਰਤੀ ਨਹੀਂ ਕੀਤੀ ਬੇਰੁਜ਼ਗਾਰ ਟੈਟ ਪਾਸ ਨੌਜ਼ਵਾਨਾ ਵਿਚ ਜਿਸ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ । ਇਸ ਸਮੇ ਲਗਭਗ 30,000 ਨੌਜ਼ਵਾਨ ਟੈਟ ਦਾ ਪੇਪਰ ਪਾਸ ਕਰ ਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ।ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ 4-7-2016 ਤੋਂ ਲੈ ਕੇ 21-7-2016 ਤੱਕ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਣਗੇ ਅਤੇ ਪੇਪਰ 21 ਅਗਸਤ ਨੂੰ ਹੋਵੇਗਾ । ਜਿਸ ਵਿਚ ਸੂਬੇ ਭਰ ਦੇ ਲੱਖਾ ਵਿਦਿਆਰਥੀ ਆਪਣੀ ਕਿਸਮਤ ਅਜਮਾਉਣਗੇ ।

Share Button

Leave a Reply

Your email address will not be published. Required fields are marked *