Sun. Aug 18th, 2019

21ਵੇਂ ਇੰਡੀਆ ਫੈਸਟ ਦਾ ਆਯੋਜਨ 12 ਨਵੰਬਰ 2016 ਨੂੰ ਵਿਰਜੀਨੀਆ ਬੀਚ ਕਨਵੈਨਸ਼ਨ ਸੈਂਟਰ ਵਿਰਜੀਨੀਆ ਬੀਚ ਵਿਖੇ ਕੀਤਾ ਜਾ ਰਿਹਾ ਹੈ

21ਵੇਂ ਇੰਡੀਆ ਫੈਸਟ ਦਾ ਆਯੋਜਨ 12 ਨਵੰਬਰ 2016 ਨੂੰ ਵਿਰਜੀਨੀਆ ਬੀਚ ਕਨਵੈਨਸ਼ਨ ਸੈਂਟਰ ਵਿਰਜੀਨੀਆ ਬੀਚ ਵਿਖੇ ਕੀਤਾ ਜਾ ਰਿਹਾ ਹੈ

picture1ਚੈਸਪੀਕ (ਵਿਰਜੀਨੀਆ) 5 ਨਵੰਬਰ-(ਸੁਰਿੰਦਰ ਢਿਲੋਂ)-21ਵੇਂ ਇੰਡੀਆ ਫੈਸਟ ਦਾ ਆਯੋਜਨ 12 ਨਵੰਬਰ 2016 ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵਿਰਜੀਨੀਆ ਬੀਚ ਕਨਵੈਨਸ਼ਨ ਸੈਂਟਰ ਵਿਰਜੀਨੀਆ ਬੀਚ ਵਿਖੇ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਇੰਡੀਆ ਫੈਸਟ 2016 ਦੇ ਪ੍ਰਧਾਨ ਹਿਮਾਂਗਸ਼ੂ ਡੇ ਨੇ ਇਕ ਵਿਸ਼ੇਸ਼ ਮੁਲਾਕਾਤ ਵਿਚ ਦਿੱਤੀ । ਉਨ੍ਹਾਂ ਅੱਗੇ ਦੱਸਿਆ ਕੇ ਇਸ ਇਕ ਰੋਜ਼ਾ ਸਲਾਨਾ ਫੈਸਟੀਵਲ ਰਾਂਹੀ ਵੱਖ-ਵੱਖ ਪ੍ਰਾਤਾਂ ਦੇ ਭਾਰਤੀ ਸਭਿਆਚਾਰਕ ਵਿਰਸੇ,ਖਾਣਿਆਂ,ਪੁਸ਼ਾਕਾਂ ਤੇ ਲੋਕ ਸੰਗੀਤ ਨੂੰ ਸਥਾਨਿਕ ਵੱਖ-ਵੱਖ ਸਭਿਆਚਾਰ ਵਾਲੇ ਲੋਕਾਂ ਨਾਲ ਸਾਝਾਂ ਕਰਕੇ ਸਭਿਆਚਾਰਕ ਤੰਦਾਂ ਨੂੰ ਪਕੇਰਾ ਕਰਨ ਦਾ ਉਪਰਾਲਾ ਅਸੀਂ ਬੀਤੇਂ ਇੱਕੀ ਵਰ੍ਹਿਆਂ ਤੋਂ ਕਰਦੇ ਆ ਰਹੇਂ ਹਾਂ ।
ਭਾਰਤੀ ਮੂਲ ਦੇ ਲੋਕਾਂ ਦਾ ਇਹ ਫੈਸਟੀਵਲ ਸੱਭ ਤੋਂ ਵੱਡਾ ਫੈਸਟੀਵਲ ਹੈ ਜਿਸ ਵਿਚ ਦੂਸਰੇ ਸਭਿਆਚਾਰ ਵਾਲੇ ਅਮਰੀਕਨ ਲੋਕ ਜਿਥੇ ਭਾਰਤੀ ਸਵਾਦਿਸ਼ਟ ਖਾਣਿਆਂ ਦਾ ਆਨੰਦ ਮਾਨਣ ਲਈ ਭਾਰੀ ਸੰਖਿਆ ਵਿਚ ਉਮੜਦੇ ਹਨ ਉਥੇ ਭਾਰਤੀ ਸੰਗੀਤ ਦਾ ਲੁਤਫ ਉਠਾਉਣ ਦੇ ਨਾਲ ਨਾਲ ਆਪਣੇ ਨੇੜਲਿਆਂ ਲਈ ਤਿਹਾਉਰਾਂ ਦਾ ਸੀਜਨ ਹੋਣ ਕਾਰਨ ਸੌਗਾਤਾਂ ਦੇ ਤੌਰ ਤੇ ਭਾਰਤੀ ਰੰਗ ਬਿਰੰਗੀਆਂ ਪੁਸ਼ਾਕਾਂ ਤੇ ਜਿਊਲਰੀ ਦੀ ਖਰੀਦਦਾਰੀ ਵੀ ਕਰਦੇ ਹਨ ।ਹਿਮਾਂਗਸ਼ੂ ਡੇ ਨੇ ਅੱਗੇ ਦੱਸਿਆ ਕੇ ਇਸ ਫੈਸਟੀਵਲ ਵਿਚ 10 ਹਜ਼ਾਰ ਦੇ ਕਰੀਬ ਲੋਕ ਪੁਜਦੇ ਹਨ ਤੇ ਪੂਰਾ ਵਰ੍ਹਾ ਭਰ ਲੋਕ ਬੜੀ ਸ਼ਿਦਤ ਨਾਲ ਇਸ ਇੰਡੀਆ ਫੈਸਟ ਦਾ ਇੰਤਜਾਰ ਕਰਦੇ ਹਨ ।

Leave a Reply

Your email address will not be published. Required fields are marked *

%d bloggers like this: