Sun. Jul 21st, 2019

2019 ‘ਚ ਬਾਕਸਆਫਿਸ ਨੂੰ ਹਿੱਟ ਲਈ ਤਿਆਰ ਸੁਪਰਹੀਰੋ ਤੇ ਐਨੀਮੇਟਿਡ ਫ਼ਿਲਮਾਂ

2019 ‘ਚ ਬਾਕਸਆਫਿਸ ਨੂੰ ਹਿੱਟ ਲਈ ਤਿਆਰ ਸੁਪਰਹੀਰੋ ਤੇ ਐਨੀਮੇਟਿਡ ਫ਼ਿਲਮਾਂ

ਨਵਾਂ ਸਾਲ ਸ਼ੁਰੂ ਹੋਣ ‘ਚ ਕੁਝ ਹੀ ਦਿਨ ਰਹਿ ਗਏ ਹਨ। ਅਜਿਹੇ ‘ਚ ਆਉਣ ਵਾਲਾ ਸਾਲ ਕਈ ਸੁਪਰਹੀਰੋ ਤੇ ਕਾਰਟੂਨ ਫ਼ਿਲਮਾਂ ਨਾਲ ਵੈਬ ਸੀਰੀਜ਼ ਲੈ ਕੇ ਆ ਰਿਹਾ ਹੈ। ਇਨ੍ਹਾਂ ‘ਚ ਵੱਖਰਾ ਕੰਸੈਪਟ ਤੇ ਕੰਟੈਂਟ ਦੇਖਣ ਨੂੰ ਮਿਲੇਗਾ।

1. ‘ਦ ਕਿੱਡ ਹੂ ਵੁੱਡ ਬੀ ਕਿੰਗ: 20th Century Fox ਜਿਹੇ ਵੱਡੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦਾ ਜੌਨਰ ਫੈਂਟਸੀ-ਅਡਵੈਂਚਰ ਹੈ। ਇਸ ਦਾ ਟ੍ਰੇਲਰ ‘ਹੈਰੀ ਪੌਟਰ’ ਤੇ ‘ਨਾਰਨੀਆ’ ਜਿਹੀਆਂ ਫ਼ਿਲਮਾਂ ਵਰਗਾ ਹੀ ਹੈ। ਫ਼ਿਲਮ ਦੇ ਕੰਸੈਪਟ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕਰਦਾ ਹੈ। ਕੁੱਲ ਮਿਲਾ ਕੇ ਫ਼ਿਲਮ ਨੂੰ ਦੇਖਣ ਦਾ ਇਹੀ ਕਾਰਨ ਹੈ।
2. ਇਜ਼ੰਟ ਇਟ ਰੋਮਾਂਟਿਕ: ਇਹ ਨਾ ਤਾਂ ਰੋਮਾਂਟਿਕ ਫ਼ਿਲਮ ਹੈ ਤੇ ਨਾ ਹੀ ਫੈਂਟਸੀ ਪਰ ਭਾਰਤੀਆਂ ਲਈ ਬੇਹੱਦ ਖਾਸ ਹੈ ਕਿਉਂਕਿ ਇਸ ‘ਚ ਦੇਸੀ ਗਰਲ ਪ੍ਰਿਅੰਕਾ ਚੋਪੜਾ ਹੈ।
3. ਦ ਹਿਡਨ ਵਰਲਡ: ਇਹ ਸੀਰੀਜ਼ ਫ਼ਿਲਮ ਦੀ ਤੀਜੀ ਕਹਾਣੀ ਹੈ। ਪਹਿਲੇ ਪਾਰਟ ‘ਚ ਡ੍ਰੈਗਨ ਨੂੰ ਟ੍ਰੇਨ ਕਰਕੇ ਇਸ ਦੀ ਸਵਾਰੀ ਕਰਨ ਤੋਂ ਲੈ ਕੇ ਤੀਜੇ ਪਾਰਟ ‘ਚ ਇਸ ਇੱਕ ਛੁਪੀ ਹੋਈ ਦੁਨੀਆ ਤਕ ਪਹੁੰਚਦੀ ਹੈ। ਫ਼ਿਲਮ ਦਾ ਟ੍ਰੇਲਰ 22 ਫਰਵਰੀ ਨੂੰ ਆ ਚੁੱਕਿਆ ਹੈ ਜਿਸ ਨੂੰ ਕੱਲਰਫੁੱਲ ਐਨੀਮੇਸ਼ਨ ਇਸ ਨੂੰ ਹੋਰ ਕਾਮਯਾਬ ਬਣਾਉਣ ‘ਚ ਅਹਿਮ ਰੋਲ ਅਦਾ ਕਰਦਾ ਹੈ।
4. ਮਾਰਵਲ ਦੀ 21ਵੀਂ ਫ਼ਿਲਮ ‘ਕੈਪਟਨ ਮਾਰਵਲ’ ਦਾ ਟ੍ਰੇਲਰ 8 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਸਾਲ ਆਈ ‘ਅਵੈਂਜਰਸ ਇੰਨਫਿਨਟੀ ਵਾਰ’ ਸੁਪਰਹੀਰੋ ਫ਼ਿਲਮ ਸੀ ਜੋ ਧਮਾਕੇਦਾਰ ਫ਼ਿਲਮ ਬਣੀ। ਇਸ ਦੇ ਨਾਲ ਹੁਣ ‘ਕੈਪਟਨ ਮਾਰਵਲ’ ਦੀ ਸ਼ੁਰੂਆਤ ‘ਚ ਅਵੈਂਜਰਸ ਦੇ ਜਨਕ ਨਿਕ ਫਿਊਰੀ ਦਾ ਸੁਨੇਹਾ ਸੁਣਾਈ ਦੇਵੇਗਾ।
5. ਸ਼ਾਜਾਮ: 5 ਅਪ੍ਰੈਲ ਨੂੰ ਵਾਰਨਰ ਬ੍ਰੌਸ ਦੇ ਬੈਨਰ ਹੇਠ ਬਣਨ ਵਾਲੀ ‘ਸ਼ਾਜਾਮ’ ਦਾ ਟ੍ਰੇਲਰ ਆਇਆ। ਇਸ ਦੀ ਲੀਡ ਕਾਫੀ ਹੱਦ ਤਕ ‘ਡੈਡਪੁਲ’ ਨਾਲ ਮਿਲਦੀ ਜੁਲਦੀ ਹੈ।
6. ਹੇਲ ਬੁਆਏ: ਇਸ ਫ਼ਿਲਮ ਦਾ ਤਾਂ ਨਾਂ ਹੀ ਕਾਫੀ ਹੈ। ਇਹ ਹੇਲ ਬੁਆਏ ਦੀ ਤੀਜੀ ਸੀਰੀਜ਼ ਹੋਵੇਗੀ। ਫ਼ਿਲਮ 2004 ‘ਚ ਆਈ ਸੀ ਜਿਸ ਨੂੰ ਭਾਰਤੀ ਸਿਨੇ ਪ੍ਰੇਮੀਆਂ ਨੇ ਖੂਬ ਪਸੰਦ ਕੀਤਾ ਸੀ।
7. ਅਵੈਂਜਰਸ: ‘ਐਂਡ ਗੇਮ’ ‘ਚ ਦੋ ਤਰ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਇੱਕ ਤਾਂ ਇਸ ਦੇ ਨਾਲ ਹੀ ਅਵੈਂਜਰਸ ਸੀਰੀਜ਼ ਖ਼ਤਮ ਹੋ ਜਾਵੇਗੀ। ਦੂਜੀ ਗੱਲ ਕਿ ‘ਅਵੈਂਜਰਸ ਇੰਨਫਿਨਟੀ ਵਾਰ’ ਤੋਂ ਬਾਅਦ 2019 ‘ਚ ਆਉਣ ਵਾਲੀ ਇਹ ਸਭ ਤੋਂ ਵੱਡੀ ਹਿੱਟ ਫ਼ਿਲਮ ਸਾਬਤ ਹੋ ਸਕਦੀ ਹੈ।
8. ਗੌਡਜ਼ਿਲਾ: 31 ਮਈ ਨੂੰ ‘ਗੌਡਜ਼ੀਲਾ: ਕਿੰਗ ਆਫ ਦ ਮੌਨਸਟਰਸ’ ਦਾ ਟ੍ਰੇਲਰ ਆਇਆ ਸੀ, ਜੋ ਕਾਫੀ ਐਕਸਾਈਟਿੰਗ ਹੈ। ਪਹਿਲੀ ਫ਼ਿਲਮ ਨੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਸੀ।
9. ਡਾਰਕ ਫੀਨਿਕਸ: ਐਕਸ ਮੈਨ ਸੀਰੀਜ਼ ਦੀ ਫ਼ਿਲਮ ‘ਡਾਰਕ ਫੀਨੀਕਸ’ ‘ਚ ਸੋਫੀਆ ਟਰਨਰ ਦਾ ਕਿਰਦਾਰ ਜੀਨ ਗ੍ਰੇ ਜਿੰਨਾ ਤਾਕਤਵਰ ਹੋ ਗਿਆ ਹੈ ਜਿਸ ਨੂੰ ਸੰਭਾਲਣ ਅਤੇ ਧਰਤੀ ‘ਤੇ ਏਲੀਅਨ ਦੇ ਰਾਜ਼ ਕਰਨ ਤੋਂ ਰੋਕਣ ਲਈ ਸਾਰੇ ਐਕਸ-ਮੈਨ ਨੂੰ ਇੱਕ ਹੋਣ ਪਵੇਗਾ।
10. ਮੈਨ ਇੰਨ ਬਲੈਕ: ਇਹ ਇੱਕ ਸਾਈ-ਫਾਈ ਫ਼ਿਲਮ ਦੀ ਕਲਰ ਫ਼ਿਲਮ ਹੈ ਜਿਸ ‘ਚ ਇਸ ਵਾਰ ‘ਥੋਰ’ ਦਾ ਕਿਰਦਾਰ ਪਲੇਅ ਕਰ ਚੁੱਕੇ ਕ੍ਰਿਸ ਹੇਮਸਵਰਥ ਨੂੰ ਵਿਲ ਸਮੀਥ ਦੀ ਥਾਂ ਦਿੱਤੀ ਗਈ ਹੈ।
11. ਸਪਾਈਡਰਮੈਨ: ਫਾਰ ਫਰੌਮ ਹੌਮ: ਇਸ ਫ਼ਿਲਮ ਦਾ ਟ੍ਰੇਲਰ ਅਜੇ ਆਉਣਾ ਬਾਕੀ ਹੈ ਪਰ ਫ਼ਿਲਮ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਸਾਲ ਰਿਲੀਜ਼ ਫ਼ਿਲਮ ‘ਅਵੈਂਜਰਸ ਇੰਨਫਿਨਟੀ ਵਾਰ’ ‘ਚ ਸਪਾਈਡਰ ਮੈਨ ਨੂੰ ਰਾਖ ਹੁੰਦੇ ਦਿਖਾਇਆ ਗਿਆ ਸੀ। ਘਰ ਤੋਂ ਦੂਰ ਹੀ ਸਹੀ ਪਰ ਉਨ੍ਹਾਂ ਦਾ ਫੇਵਰੇਟ ਸੁਪਰਹੀਰੋ ਸਪਾਈਡਰਮੈਨ ਅਜੇ ਜ਼ਿੰਦਾ ਹੈ। ਉਹ ਕਿੱਥੇ ਹੈ ਇਹ ਤਾਂ 5 ਜੁਲਾਈ ਨੂੰ ਹੀ ਪਤਾ ਲੱਗੇਗਾ।
12. ਦ ਲਾਈਨ ਕਿੰਗ: ਇਸ ਫ਼ਿਲਮ ਦੀ ਸੀਰੀਜ਼ ਦੀ ਇਹ ਦੂਜੀ ਫ਼ਿਲਮ ਹੈ ਜਿਸ ਦੀ ਕਿਊਟਨੈਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਹੁਣ ਤਾਂ ਫੈਨਸ ਨੂੰ ਬਸ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਹੈ।

Leave a Reply

Your email address will not be published. Required fields are marked *

%d bloggers like this: