2018 ਦੀ ਪਹਿਲੀ ਤਿਮਾਹੀ ‘ਚ ਜੀਓ ਫੋਨ ਨੇ ਮਾਰੀ ਬਾਜ਼ੀ

ss1

2018 ਦੀ ਪਹਿਲੀ ਤਿਮਾਹੀ ‘ਚ ਜੀਓ ਫੋਨ ਨੇ ਮਾਰੀ ਬਾਜ਼ੀ

ਨਵੀਂ ਦਿੱਲੀ: ਸਾਲ 2018 ਦੀ ਪਹਿਲੀ ਤਿਮਾਹੀ ‘ਚ ਜੀਓ ਫੋਨ ਬਾਜ਼ੀ ਮਾਰਦਿਆਂ ਗਲੋਬਲ ਫੋਨ ਬਾਜ਼ਾਰ ਦੀ ਲਿਸਟ ‘ਚ ਸਿਖਰਲੇ ਸਥਾਨ ‘ਤੇ ਪਹੁੰਚ ਗਿਆ ਹੈ। ਕਾਊਂਟਰ ਪੁਆਇੰਟ ਦੀ ਨਵੀਂ ਰਿਪੋਰਟ ਮੁਤਾਬਕ ਭਾਰਤ ‘ਚ ਰਿਲਾਇੰਸ ਦੀ ਭਾਰੀ ਵਿਕਰੀ ਤੇ ਨੋਕੀਆ ਐਚਐਮਡੀ ਦੀ ਬਾਜ਼ਾਰ ‘ਚ ਵਾਪਸੀ ਨਾਲ ਸਾਲ 2018 ਦੀ ਪਹਿਲੀ ਤਿਮਾਹੀ ‘ਚ ਗਲੋਬਲ ਫੀਚਰ ਬਾਜ਼ਾਰ ‘ਚ 38 ਫੀਸਦੀ ਦਾ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਗਲੋਬਲ ਫੀਚਰ ਫੋਨ ਬਾਜ਼ਾਰ ‘ਚ ਜੀਓ ਫੋਨ ਦੀ 15 ਫੀਸਦੀ ਹਿੱਸੇਦਾਰੀ ਹੈ ਜਦਕਿ ਨੋਕੀਆ ਦੀ 14 ਫੀਸਦੀ ਤੇ ਸੈਮਸੰਗ ਦੀ 6 ਫੀਸਦੀ ਹਿੱਸੇਦਾਰੀ ਹੈ।

ਦੱਸ ਦਈਏ ਕਿ ਸਾਲ 2018 ‘ਚ ਦੁਨੀਆਂ ਭਰ ‘ਚ ਫੀਚਰ ਫੋਨ ਦੀ ਵਿਕਰੀ ਦਾ ਕਰੀਬ 43 ਫੀਸਦੀ ਹਿੱਸਾ ਭਾਰਤ ‘ਚ ਵਿਕਿਆ। ਇਸਤੋਂ ਪਹਿਲਾਂ ਸਾਲ 2017 ਦੀ ਚੌਥੀ ਤਿਮਾਹੀ ‘ਚ ਰਿਲਾਇੰਸ ਜੀਓ ਭਾਰਤ ਦਾ ਨੰਬਰ ਵਨ ਫੀਚਰ ਫੋਨ ਬਣ ਚੁੱਕਾ ਹੈ।

Share Button

Leave a Reply

Your email address will not be published. Required fields are marked *