2017 ਵਿੱਚ ‘ਆਪ’ ਦੀ ਸਰਕਾਰ ਆਉਣ ਤੇ ਇੰਸਪੈਕਟਰੀ ਰਾਜ ਦਾ ਹੋਵੇਗਾ ਖਾਤਮਾ-ਮਨਜੀਤ ਸਿੱਧੂ

ss1

2017 ਵਿੱਚ ‘ਆਪ’ ਦੀ ਸਰਕਾਰ ਆਉਣ ਤੇ ਇੰਸਪੈਕਟਰੀ ਰਾਜ ਦਾ ਹੋਵੇਗਾ ਖਾਤਮਾ-ਮਨਜੀਤ ਸਿੱਧੂ

8-20

ਬਠਿੰਡਾ/ ਰਾਮਪੁਰਾ ਫੂਲ (ਜਸਵੰਦ ਦਰਦ ਪ੍ਰੀਤ/ ਕੁਲਜੀਤ ਸਿੰਘ ਢੀਗਰਾਂ), 7 ਜੁਲਾਈ: ਮਨਜੀਤ ਸਿੰਘ ਸਿੱਧੂ ਪ੍ਰਧਾਨ ਫਰੀਦਕੋਟ ਲੋਕ ਸਭਾ ਹਲਕਾ ਟਰੇਡ, ਟਰਾਂਸਪੋਰਟ ਤੇ ਇੰਡਸਟਰੀ ਵਿੰਗ ‘ਆਪ’ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਤਿੰਨ ਦਿਨਾਂ ਪੰਜਾਬ ਦੇ ਦੌਰੇ ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਪਾਰੀਆਂ ਨੂੰ ਭਰੋਸਾ ਦੁਆਇਆ ਹੈ ਕਿ ਜੇਕਰ 2017 ਦੇ ਇਲੈਕਸ਼ਨ ‘ਚ ‘ਆਪ‘ ਦੀ ਸਰਕਾਰ ਹੋਂਦ ਵਿਚ ਆਈ, ਤਾਂ ਪੰਜਾਬ ਦੇ ਵਪਾਰੀਆਂ ਨੂੰ ਦਿੱਲੀ ਦੀ ਤਰਜ਼ ‘ਤੇ ਰਾਹਤਾਂ ਦਿੱਤੀਆਂ ਜਾਣਗੀਆਂ, ਵਪਾਰੀ ਪੰਜਾਬ ਦੀ ਰੀਡ ਦੀ ਹੱਡੀ ਹੈ ਜੇਕਰ ਰੀਡ ਦੀ ਹੱਡੀ ਵਿੱਚ ਨੁਕਸ ਪੈ ਜਾਵੇ ਤਾਂ ਸਾਰਾ ਸਰੀਰ ਖਰਾਬ ਹੋ ਜਾਂਦਾ ਹੈ, ਬਿਲਕੁਲ ਏਸੇ ਤਰ੍ਹਾਂ ਜੇਕਰ ਵਪਾਰੀ ਖੁਸ਼ਹਾਲ ਹੈ ਤਾਂ ਪੂਰੇ ਸੂਬੇ ਦੇ ਲੋਕ ਹੀ ਖੁਸ਼ਹਾਲ ਹੋ ਜਾਂਦੇ ਹਨ।

ਸ: ਸਿੱਧੂ ਨੇ ਕਿਹਾ ਸ੍ਰੀ ਕੇਜਰੀਵਾਲ ਨੇ ਦਿੱਲੀ ਵਿੱਚ ਕਈ ਉਤਪਾਦਾਂ ‘ਤੇ ਵੈਟ ਦੀ ਦਰ 12.50 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਕੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਦਿੱਲੀ ਦਾ ਵਪਾਰੀ ਵਰਗ ‘ਆਪ’ ਦੀ ਸਰਕਾਰ ਤੋਂ ਖੁਸ਼ ਹੈ। ਦਿੱਲੀ ਵਿੱਚ ਦੂਸਰੇ ਰਾਜਾਂ ਤੋਂ ਆਉਣ ਵਾਲੇ ਟਰਾਂਸਪੋਟਰਾਂ ਨੂੰ ਲੰਬੀਆਂ ਕਤਾਰਾਂ ਵਿਚ ਖੜ੍ਹਾ ਕਰਨ ਦੀ ਬਜਾਏ ਉਨ੍ਹਾਂ ਨੂੰ ਇਕ ਐੱਸ. ਐੱਮ. ਐੱਸ. ਰਾਹੀਂ ਜਾਣਕਾਰੀ ਦੇ ਕੇ ਦਿੱਲੀ ਵਿਚ ਦਾਖਲ ਹੋਣ ਦੀ ਖੁੱਲ੍ਹ ਦਿੱਤੀ ਗਈ ਹੈ, ਜਿਸ ਨਾਲ ਵਪਾਰੀ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ, ਜਿਸ ਤਰੀਕੇ ਨਾਲ ਦਿੱਲੀ ਵਿਚ ਵਪਾਰੀਆਂ ਦੀ ਸਹੂਲਤ ਲਈ ਇੰਸਪੈਕਟਰੀ ਰਾਜ ਦਾ ਖਾਤਮਾ ਕਰ ਦਿੱਤਾ ਗਿਆ ਹੈ। ਪਿਛਲੇ 15 ਤੋਂ 20 ਸਾਲਾਂ ਵਿਚ ਵਪਾਰੀਆਂ ਤੇ ਸਨਅਤਕਾਰਾਂ ਨੂੰ ਰਾਹਤ ਦੇਣ ਵਾਲਾ ਕੋਈ ਵੀ ਫੈਸਲਾ ਹੋਰ ਸਰਕਾਰਾਂ ਨੇ ਨਹੀਂ ਲਿਆ ਪਰ ਦਿੱਲੀ ਵਿਚ ‘ਆਪ‘ ਦੀ ਸਰਕਾਰ ਨੇ ਡੇਢ ਸਾਲ ਵਿਚ ਹੀ ਵਪਾਰੀਆਂ ਤੇ ਸਨਅਤਕਾਰਾਂ ਦੇ ਲਈ ਰਾਹਤਾਂ ਦਾ ਪਿਟਾਰਾ ਖੋਲ੍ਹਿਆ ਗਿਆ ਹੈ, ਜਿਸ ਨਾਲ ਦਿੱਲੀ ਦੇ ਵਪਾਰੀ ਖੁਸ਼ਹਾਲ ਹਨ ਅਤੇ ਪੰਜਾਬ ਵਿੱਚ ਸਰਕਾਰ ਬਨਣ ਤੇ ਚੋਣ ਮੈਨੀਫੈਸਟੋ ਅਨੁਸਾਰ ਪੂਰੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ। ਸ: ਮਨਜੀਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਪਿਛਲੇ 68 ਸਾਲਾਂ ਵਿੱਚ ਪੰਜਾਬ ਦੇ ਵਪਾਰੀਆਂ ਨੂੰ ਹੁਣ ਤੱਕ ਦੀਆਂ ਸਰਕਾਰਾਂ ਨੇ ਲੁਟਿਆ ਤੇ ਕੁੱਟਿਆ ਹੈ, ਇਨ੍ਹਾਂ ਦੇ ਅੰਤ ਲਈ ਉਨ੍ਹਾਂ ਸਮੂਹ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਕਿ ਸਾਡਾ ਸੁਪਨਾ ‘‘ਸਾਡਾ ਖੁਆਬ ਨਵਾਂ ਪੰਜਾਬ’’ ਪੂਰਾ ਹੋਵੇ ਤੇ ਪੰਜਾਬ ਵਾਸੀ ਖੁਸ਼ਹਾਲ ਜੀਵਨ ਬਤੀਤ ਕਰ ਸਕਣ।

Share Button

Leave a Reply

Your email address will not be published. Required fields are marked *