2017 ਵਿਚ ਹੋਣ ਵਾਲੀਆਂ ਚੋਣਾ ਵਿਚ ਨੌਜਵਾਨ ਵਰਗ ਵਿਸ਼ੇਸ਼ ਭੂਮਿਕਾ ਨਿਭਾਵੇਗਾ: ਡਾ. ਅ੍ਰਮਿੰਤਪਾਲ

ss1

2017 ਵਿਚ ਹੋਣ ਵਾਲੀਆਂ ਚੋਣਾ ਵਿਚ ਨੌਜਵਾਨ ਵਰਗ ਵਿਸ਼ੇਸ਼ ਭੂਮਿਕਾ ਨਿਭਾਵੇਗਾ: ਡਾ. ਅ੍ਰਮਿੰਤਪਾਲ

16-12

ਝਬਾਲ, 15 ਮਈ (ਹਰਪ੍ਰੀਤ ਸਿੰਘ): ਪੰਜਾਬ ਵਿਚ 2017 ਵਿਚ ਹੋਣ ਵਾਲੀਆਂ ਚੋਣਾ ਵਿਚ ਨੌਜਵਾਨ ਵਰਗ ਵਿਸ਼ੇਸ਼ ਭੂਮਿਕਾ ਨਿਭਾਵੇਗਾ ਅਤੇ ਸਰਕਾਰ ਪਲਟਣ ਵਿਚ ਸਹਾਈ ਸਿੱਧ ਹੋਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਝਬਾਲ ਤੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਹਾਇਕ ਸਕੈਟਰ ਇੰਚਾ: ਡਾ: ਅੰਮ੍ਰਿਤਪਾਲ ਸਿੰਘ ਨੇ ਆਪਣੇ ਗ੍ਰਹਿ ਵਿਖੇ ਇਕ ਮੀਟਿੰਗ ਦੌਰਾਨ ਕੀਤਾ ਉਹਨਾਂ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਜੋਨ ਇੰਚਾ: ਯੂਥ ਵਿੰਗ ਦਲਬੀਰ ਸਿੰਘ ਭੁੱਲਰ ਵੀ ਮੌਜੂਦ ਸਨ । ਉਹਨਾਂ ਨੇ ਇਸ ਮੌਕੇ 16 ਮਈ ਨੂੰ ਚੰਡੀਗੜ੍ਹ ਵਿਚ ਸਰਕਾਰ ਵੱਲੋਂ 12 ਹਜ਼ਾਰ ਕਰੋੜ ਰੁ: ਦੇ ਕਣਕ ਦੇ ਕੀਤੇ ਘਪਲੇ ਸਬੰਧੀ ਕੀਤੀ ਜਾ ਰਹੀ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਉਹ ਸਮਾਂ ਆ ਗਿਆ ਹੈ ਜਦੋਂ ਅਸੀਂ ਸਾਰੇ ਇਕ ਜੁੱਟ ਹੋਈਆਂ ਅਤੇ ਸਰਕਾਰ ਕੋਲੋ ਉਹਨਾਂ ਦੇ ਕੀਤੇ ਗਏ ਕੰਮਾਂ ਦਾ ਹਿਸਾਬ ਮੰਗੀਏ । ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਚਾਹੇ ਉਹ ਕਾਂਗਰਸ ਸਰਕਾਰ ਦਾ ਵੇਲੇ ਹੋਵੇ ਜਾਂ ਅਕਾਲੀ ਸਰਕਾਰ ਦਾ ਇਹਨਾਂ ਦੋਹਾਂ ਸਰਕਾਰਾਂ ਦੇ ਵੇਲੇ ਹਮੇਸ਼ਾ ਹੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਜਨਤਾਂ ਨੂੰ ਨਿਰਾਸ਼ਾਂ ਦਾ ਹੀ ਸਾਹਮਣਾ ਕਰਨਾ ਪਿਆ ਹੈ । ਪੰਜਾਬ ਦੇ ਹਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ ਨੌਜਵਾਨ ਬੇਰੋਜਗਾਰ ਹਨ, ਦੁਕਾਨਦਾਰਾ ਦੇ ਕੰਮ ਮੰਦੇ ਪਏ ਹਨ, ਕਿਸਾਨਾਂ ਦੇ ਹਲਾਤ ਬਹੁਤ ਖਸਤਾ ਹੋ ਚੁੱਕੇ ਹਨ ਉਹਨਾਂ ਨੂੰ ਆਪਣੀ ਮਿਹਨਤ ਦਾ ਸਹੀ ਮੁਆਵਜਾ ਨਹੀਂ ਦਿੱਤਾ ਜਾ ਰਿਹਾ, ਬੇਰੋਜਗਾਰ ਨੌਜਵਾਨ ਨਸ਼ੇ ਅਤੇ ਲੁੱਟਾ ਖੋਹਾਂ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ ਜਿਸ ਕਰਕੇ ਸਾਡੇ ਸਮਾਜ ਵਿਚ ਕੋਈ ਵੀ
ਸੁਰੱਖਿਅਤ ਨਹੀਂ ਰਿਹਾ ਹੈ । ਪੰਜਾਬ ਵਿਚੋਂ ਇੰਡਸਟਰੀ ਖਤਮ ਹੁੰਦੀ ਜਾ ਰਹੀ ਹੈ । ਸਰਕਾਰ ਨੌਕਰੀਆਂ ਬਾਰੇ ਕਹਿੰਦੀ ਤਾਂ ਹੈ ਪਰ ਨੌਕਰੀਆਂ ਕੱਢਦੀ ਨਹੀਂ ਜੇਕਰ ਕੱਢਦੀ ਹੈ ਤਾਂ ਉਹਨਾਂ ਨੌਕਰੀਆਂ ਦੇ ਵਿਰੁੱਧ ਕੋਈ ਨਾ ਕੋਈ ਰਿਟ ਪੈ ਜਾਂਦੀ ਹੈ ਜਿਸ ਕਰਕੇ ਨੌਜਵਾਨਾਂ ਦੀਆਂ ਉਮੀਦਾ ਤੇ ਪਾਣੀ ਫਿਰ ਜਾਂਦਾ ਹੈ ਤੇ ਉਹਨਾਂ ਦੇ ਹੱਥ ਨਿਰਾਸ਼ਾਂ ਹੀ ਲੱਗਦੀ ਹੈ। ਕਿਸਾਨਾਂ ਨੂੰ ਫਸਲਾਂ ਦੇ ਬੀਜ ਲੈਣ ਲਈ ਵੀ ਸ਼ਿਫਾਰਸ਼ਾਂ ਦਾ ਸਹਾਰਾ ਲੈਣਾ ਪੈਂਦਾ ਹੈ ਜਿਸ ਕੋਲੋ ਸ਼ਿਫਾਰਸ਼ ਨਹੀਂ ਉਸਨੂੰ ਤਾਂ ਬੀਜ ਵੀ ਮਹਿੰਗੇ ਭਾਅ ਤੇ ਖ੍ਰੀਦਣੇ ਪੈਂਦੇ ਹਨ । ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ ਬੇਰੋਜ਼ਗਾਰਾਂ ਨੂੰ ਨੌਕਰੀਆਂ, ਕਿਸਾਨਾਂ ਨੂੰ ਫਸਲਾਂ ਦੇ ਸਹੀ ਭਾਅ ਤੇ ਬੀਜ ਸਹੀ ਰੇਟਾਂ ਤੇ ਬਿਨਾਂ ਕਿਸੇ ਦੀ ਸ਼ਿਫਾਰਸ਼ ਤੇ ਮਿਲਣਗੇ । ਇਸ ਮੌਕੇ ਉਹਨਾਂ ਨਾਲ ਜੋਗਿੰਦਰ ਸਿੰਘ ਝਬਾਲ, ਲਖਵਿੰਦਰ ਸਿੰਘ ਠੱਠਾ, ਮਨਪ੍ਰੀਤ ਸਿੰਘ ਮੰਗਾ, ਐਸ.ਐਸ. ਝਬਾਲ, ਸੁਖਦੇਵ ਸਿੰਘ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *