2017 ਦੀਆ ਵਿਧਾਨ ਸਭਾ ਚੋਣਾ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਛੇਵੀਂ ਵਾਰ ਬਨਣਗੇ ਪੰਜਾਬ ਦੇ ਮੁੱਖ ਮੰਤਰੀ- ਪਰਮਬੰਸ ਸਿੰਘ ਬੰਟੀ ਰੋਮਾਣਾ

2017 ਦੀਆ ਵਿਧਾਨ ਸਭਾ ਚੋਣਾ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਛੇਵੀਂ ਵਾਰ ਬਨਣਗੇ ਪੰਜਾਬ ਦੇ ਮੁੱਖ ਮੰਤਰੀ- ਪਰਮਬੰਸ ਸਿੰਘ ਬੰਟੀ ਰੋਮਾਣਾ

fdk-3ਫਰੀਦਕੋਟ,26 ਨਵੰਬਰ ( ਜਗਦੀਸ਼ ਬਾਂਬਾ ) ਪੰਜਾਬ ਦੇ ਪਹਿਲੇ ਆਲ ਇੰਡੀਆਂ ਮੈਡੀਕਲ ਇੰਸਟੀਚਿਊਟ (ਏਮਜ) ਦਾ ਬਠਿੰਡਾ ਵਿਚ ਨੀਂਹ ਪੱਥਰ ਰੱਖਣ ਆ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਫਰੀਦਕੋਟ ਹਲਕੇ ਤੋਂ 100 ਤੋਂ ਵੱਧ ਬੱਸਾਂ ਦਾ ਕਾਫਲਾ ਰਵਾਨਾ ਹੋਇਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਯੂਥ ਆਗੂ ਅਤੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ’ਬੰਟੀ’ ਰੋਮਾਣਾ ਨੇ ਰਵਾਨਾ ਕੀਤਾ ਸ.ਰੋਮਾਣਾ ਨੇ ਰੈਲੀ ਵਿਚ ਲੋਕਾਂ ਦੇ ਉਤਸ਼ਾਹ ਨੂੰ ਵੇਖ ਕਿ ਜਿੱਥੇ ਉਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ,ਉਥੇ ਹੀ ਉਹਨਾਂ ਇਹ ਦਾਅਵਾ ਕੀਤਾ ਕਿ ਲੋਕਾਂ ਦਾ ਉਤਸ਼ਾਹ ਵੇਖ ਕਿ ਇਹ ਸਾਫ ਹੋ ਗਿਆ ਹੈ ਕਿ 2017 ਦੀਆ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਦੀ ਜਿੱਤ ਹੋਵੇਗੀ ਅਤੇ ਸz ਪ੍ਰਕਾਸ਼ ਸਿੰਘ ਬਾਦਲ ਛੇਂਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਨਣਗੇ। ਉਨਾਂ ਰੈਲੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦੇ ਨਾਲ-ਨਾਲ ਫਰੀਦਕੋਟ ਦੀ ਸਮੁੱਚੀ ਅਕਾਲੀ-ਭਾਜਪਾ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ,ਫਰੀਦਕੋਟ ਤੋਂ ਰੈਲੀ ਲਈ ਬੱਸਾਂ ਦਾ ਕਾਫਲੇ ਦੀ ਸ਼ੁਰੂਆਤ ਹੋਟਲ ਸ਼ਾਹੀ ਹਵੇਲੀ ਤੋਂ ਹੋਈ ਇਸ ਮੌਕੇ ਸੀਨੀਅਰ ਅਕਾਲੀ ਆਗੂ ਚੇਅਰਮੈਨ ਮੰਡੀ ਬੋਰਡ ਫਰੀਦਕੋਟ ਗੁਰਤੇਜ ਗਿੱਲ,ਚੇਅਰਮੈਨ ਮੰਡੀ-ਬੋਰਡ ਸਾਦਿਕ ਬਲਜਿੰਦਰ ਧਾਲੀਵਾਲ,ਰਕੇਸ਼ ਕੁਮਾਰ ਹੈਪੀ-ਗਰਗ ਚੇਅਰਮੈਨ ਨਗਰ-ਸੁਧਾਰ, ਹਰਿੰਦਰ ਜੀਤ ਸਮਰਾ ਸਾਬਕਾ ਚੇਅਰਮੈਨ ਨਗਰ ਸੁਧਾਰ-ਟਰੱਸਟ, ਗੁਰਕਮਲ ਸੰਧੂ ਜਿਲਾ ਪ੍ਰਧਾਨ ਯੂਥ ਅਕਾਲੀ-ਦਲ,ਗੁਰਮੀਤ ਸੰਧੂ ਚੇਅਰਮੈਨ ਬੈਕਾਂ,ਆਸ਼ੂ ਅਗਰਵਾਲ ਸ਼ਹਿਰੀ ਪ੍ਰਧਾਨ, ਬੀਕਾ ਰੋਮਾਣਾ ਜਰਨਲ ਸਕੱਤਰ, ਮਨੀ ਪਹਿਲੂਵਾਲਾ ਜਿਲਾ ਪ੍ਰਧਾਨ ਐੱਸ ਓ ਆਈ,ਬਲਰਾਜ ਰੁਪਈਆਂਵਾਲਾ ,ਗੁਰਜੰਟ ਚੰਨੀਆਂ ਚੇਅਰਮੈਨ ਬਲਾਕ ਸੰਮਤੀ, ਅਮੀਰ ਬੱਬੂ ਯੂਥ ਆਗੂ, ਪੀਏ ਹਰਜੀਤ ਸਿੰਘ, ਹਰਕੀਰਤ ਚੰਦਬਾਜਾ ਯੂਥ ਆਗੂ, ਪਿੰਡਾਂ ਦੇ ਮੋਹਤਵਾਰ ਆਗੂ, ਸਰਪੰਚ ਪੰਚ ਵੱਡੀ ਗਿਣਤੀ ਚ ਆਪੋ-ਆਪਣੇ ਸ਼ਹਿਰਾਂ, ਪਿੰਡਾਂ, ਢਾਣੀਆਂ ਵਿਚੋਂ ਹਲਕੇ ਦੇ ਲੋਕਾਂ ਬਠਿੰਡਾ ਵਿਖੇ ਸ੍ਰੀ ਮੋਦੀ ਦੇ ਵਿਚਾਰ ਸੁਨਣ ਲਈ ੧੦੦ ਦੇ ਕਰੀਬ ਬੱਸਾਂ ਅਤੇ ਆਪਣੀਆਂ ਗੱਡੀਆਂ ਰਾਹੀਂ ਰਵਾਨਾਂ ਹੋਏ।

Share Button

Leave a Reply

Your email address will not be published. Required fields are marked *

%d bloggers like this: