2017 ’ਚ ‘ਆਪ’ ਦੀ ਜਿੱਤ ’ਚ ਅਹਿਮ ਰੋਲ ਅਦਾ ਕਰਨਗੇ ਨੌਜਵਾਨ: ਕਾਲਾ ਢਿੱਲੋਂ

ss1

2017 ’ਚ ‘ਆਪ’ ਦੀ ਜਿੱਤ ’ਚ ਅਹਿਮ ਰੋਲ ਅਦਾ ਕਰਨਗੇ ਨੌਜਵਾਨ: ਕਾਲਾ ਢਿੱਲੋਂ
ਅਕਾਲੀ-ਭਾਜਪਾ ਰਾਜ ‘ਚ ਪੜ੍ਹੇ ਲਿਖੇ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ
ਕਿਸੇ ਸਮੇਂ ਮੰਡੀਆਂ ’ਚ ਵਿਸ਼ਾਲ ਰੈਲੀਆਂ ਕਰਨ ਵਾਲੀ ਕਾਂਗਰਸ ਪੈਲੇਸਾਂ ਤੱਕ ਸਿਮਟੀ

17-12 (4)

ਭਦੌੜ 16 ਜੁਲਾਈ (ਵਿਕਰਾਂਤ ਬਾਂਸਲ) ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਪੰਜਾਬ ਦੀ ਨੌਜਵਾਨੀ ਦਰ-ਦਰ ਦੀ ਠੋਕਰਾਂ ਖਾਣ ਲਈ ਮਜ਼ਬੂਰ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਨੂੰ ਆਪਣੀਆਂ ਤਿਜੋਰੀਆ ਭਰਨ ਤੋਂ ਸਿਵਾਏ ਕੁੱਝ ਦਿਖਾਈ ਨਹੀਂ ਦਿੰਦਾ, ਇਸ ਕਰਕੇ ਪੰਜਾਬ ਦੇ ਨੌਜਵਾਨ 2017 ’ਚ ‘ਆਪ’ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਬੈਠੇ ਹਨ ਅਤੇ ‘ਆਪ’ ਦੀ ਜਿੱਤ ਵਿੱਚ ਨੌਜਵਾਨ ਅਹਿਮ ਰੋਲ ਅਦਾ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨੀਂ ‘ਆਪ’ ਪਾਰਟੀ ’ਚ ਸ਼ਾਮਲ ਹੋਏ ਕਾਂਗਰਸੀ ਆਗੂ ਅਤੇ ਉੱਘੇ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਦਿਨ-ਵ-ਦਿਨ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਪੜ੍ਹੇ-ਲਿਖੇ ਨੌਜਵਾਨ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ। ਅਜਿਹੀਆਂ ਨਾਕਾਮੀਆਂ ਕਰਕੇ ਅਕਾਲੀ-ਭਾਜਪਾ ਸਰਕਾਰ ਆਪਣੇ 9 ਸਾਲ ਦੇ ਕਾਰਜਕਾਲ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

ਉਹਨਾਂ ਅੱਗੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਕਿ ‘ਛੋਟੀਆਂ ਮੱਛੀਆਂ ਦੇ ਪਾਰਟੀ ਛੱਡ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ’ ਦਾ ਜਵਾਬ ਦਿੰਦਿਆਂ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਕੈਪਟਨ ਸਾਹਬ ! ਨੇ ਮੈਨੂੰ ਛੋਟੀ ਮੱਛੀ ਤਾਂ ਸਮਝਿਆ, ਨਹੀਂ ਤਾਂ ਕੈਪਟਨ ਆਮ ਲੋਕਾਂ ਨੂੰ ਕੀੜੇ ਮਕੌੜੇ ਹੀ ਸਮਝਦੇ ਹਨ। ਉਹਨਾਂ ਅੱਗੇ ਕਿਹਾ ਕਿ ਇਹ ਕੈਪਟਨ ਸਾਹਿਬ ਦੀਆਂ ਗਲਤ ਨੀਤੀਆਂ ਦਾ ਹੀ ਨਤੀਜਾ ਹੈ ਕਿ ਕਿਸੇ ਸਮੇਂ ਮੰਡੀਆਂ ’ਚ ਵਿਸ਼ਾਲ ਰੈਲੀਆਂ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਸਿਰਫ਼ ਪੈਲੇਸਾਂ ’ਚ ਰੈਲੀਆਂ ਕਰਨ ਤੱਕ ਸੀਮਤ ਰਹਿ ਗਈ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਵਰਕਰ ‘ਆਪ’ ਪਾਰਟੀ ਵਿੱਚ ਸ਼ਾਮਲ ਕੀਤੇ ਜਾਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ‘ਆਪ’ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਤੰਗ ਆ ਚੁੱਕੇ ਪੰਜਾਬ ਦੇ ਲੋਕ 2017 ’ਚ ਆਮ ਆਦਮੀ ਪਾਰਟੀ ਨੂੰ ਹੂੰਝਾ ਫ਼ੇਰ ਜਿੱਤ ਪ੍ਰਾਪਤ ਕਰਵਾਉਗੇ। ਇਸ ਮੌਕੇ ਉਹਨਾਂ ਨਾਲ ਅਮਰਿੰਦਰ ਵਾਲੀਆ, ਗੁਰਪ੍ਰੀਤ ਵਾਲੀਆ ਵੀ ਹਾਜ਼ਰ ਰਹੇ।

Share Button

Leave a Reply

Your email address will not be published. Required fields are marked *