2015-16 ਦੌਰਾਨ 39 ਲਾਭਪਾਤਰੀਆਂ ਨੂੰ ਕੰਮ ਧੰਦੇ ਸ਼ੁਰੂ ਕਰਨ ਲਈ 2 ਕਰੋੜ 41 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ – ਡਿਪਟੀ ਕਮਿਸ਼ਨਰ

2015-16 ਦੌਰਾਨ 39 ਲਾਭਪਾਤਰੀਆਂ ਨੂੰ ਕੰਮ ਧੰਦੇ ਸ਼ੁਰੂ ਕਰਨ ਲਈ 2 ਕਰੋੜ 41 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ – ਡਿਪਟੀ ਕਮਿਸ਼ਨਰ

ਬਰਨਾਲਾ, 3 ਜੂਨ (ਨਰੇਸ਼ ਗਰਗ)ਜ਼ਿਲਾ ਉਦਯੋਗ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਅਧੀਨ ਸਾਲ 2015-16 ਦੌਰਾਨ 39 ਲਾਭਪਾਤਰੀਆਂ ਨੂੰ ਆਪਣੇ ਕੰਮ ਧੰਦੇ ਸ਼ੁਰੂ ਕਰਨ ਲਈ ਵੱਖ-ਵੱਖ ਬੈਂਕਾਂ ਵੱਲੋਂ 2 ਕਰੋੜ 41 ਲੱਖ 9 ਹਜ਼ਾਰ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ, ਜਿਸ ’ਤੇ ਲਾਭਪਾਤਰੀਆਂ ਨੂੰ 56 ਲੱਖ 3 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਦਿੱਤੀ।
ਸ. ਰਾਏ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਅਧੀਨ ਕੋਈ ਵੀ 18 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਉਦਯੋਗਿਕ/ਸੇਵਾ ਇਕਾਈ ਸਥਾਪਿਤ ਕਰਨ ਲਈ ਇਕੱਲੇ ਤੌਰ ਤੇ, ਸੈਲਫ ਹੈਲਪ ਗਰੁੱਪ, ਕੋਆਪਰੇਟਿਵ ਸੋਸਾਇਟੀ ਜਾਂ ਸਮਿਤੀ ਬਣਾ ਕੇ 25 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦਾ ਹੈ। ੳਨਾਂ ਦੱਸਿਆ ਸਰਵਿਸ ਸੈਕਟਰ ਲਈ 10 ਲੱਖ ਰੁਪਏ ਦਾ ਕਰਜ਼ਾ ਲੈ ਸਕਦਾ ਹੈ। ਉਨਾਂ ਦੱਸਿਆ ਕਿ ਪ੍ਰਵਾਣਿਤ ਪ੍ਰੋਜੈਕਟ ਰਿਪੋਰਟ ਅਨੁਸਾਰ ਕੁੱਲ ਲਾਗਤ ਦੀ 90 ਪ੍ਰਤੀਸ਼ਤ ਰਕਮ ਬੈਂਕ ਵੱਲੋਂ ਲਾਭਪਾਰਤੀ ਨੰੂ ਕਰਜ਼ੇ ਵੱਜੋਂ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਜਨਰਲ ਕੈਟਾਗਰੀ ਲਾਭਪਾਤਰੀਆਂ ਵੱਲੋਂ ਕੁੱਲ ਪ੍ਰੋਜੈਕਟ ਲਾਗਤ ਦਾ 10 ਪ੍ਰਤੀਸ਼ਤ ਹਿੱਸਾ ਆਪਣੇ ਕੋਲੋ ਲਗਾਇਆ ਜਾਣਾ ਜਰੂਰੀ ਹੈ, ਜਦਕਿ ਅਨੁਸੂਚਿਤ ਜਾਤੀ, ਪਿਛੜੀਆਂ ਸ਼ੇ੍ਰਣੀਆਂ, ਸਰੀਰਕ ਅਪੰਗਾਂ, ਔਰਤਾਂ, ਸਾਬਕਾ ਫੌਜੀਆਂ, ਸਰਹੱਦੀ ਖੇਤਰ ਦੇ ਵਸਨੀਕਾਂ, ਘੱਟ ਗਿਣਤੀ ਵਰਗ ਲਈ ਪ੍ਰੋਜੈਕਟ ਲਾਗਤ ਦਾ 5 ਪ੍ਰਤੀਸ਼ਤ ਹਿੱਸਾ ਆਪਣੇ ਕੋਲੋ ਪਾਉਣਾ ਪਵੇਗਾ।

Share Button

Leave a Reply

Your email address will not be published. Required fields are marked *

%d bloggers like this: