2014 ਵਿੱਚ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੀ ਮੇਡੀਕਲ ਰਿਪੋਰਟ ਅੱਜ ਤੱਕ ਨਹੀਂ ਮਿਲੀ – ਬੇਲਨ ਬ੍ਰਿਗੇਡ

ss1

2014 ਵਿੱਚ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੀ ਮੇਡੀਕਲ ਰਿਪੋਰਟ ਅੱਜ ਤੱਕ ਨਹੀਂ ਮਿਲੀ – ਬੇਲਨ ਬ੍ਰਿਗੇਡ

ਲੁਧਿਆਣਾ (ਪ੍ਰੀਤੀ ਸ਼ਰਮਾ) ਨਸ਼ੇ ਦੇ ਸੌਦਾਗਰਾਂ ਨੇ ਪੰਜਾਬ ਦੇ ਅਣਗਿਣਤ ਨੌਜਵਾਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਹੈ ਮ੍ਰਿਤਕ ਨੌਜਵਾਨਾਂ ਦੇ ਮਾਂ ਬਾਪ ਅੱਜ ਵੀ ਇੰਸਾਫ ਲਈ ਸਰਕਾਰੀ ਦਫਤਰਾਂ ਵਿੱਚ ਧੱਕੇ ਖਾ ਰਹੇ ਹਨ ਉਨਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ ਹੈ ਇਸ ਬਾਰੇ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੂੰ ਸਿਵਲ ਲਾਈਨ ਨਿਵਾਸੀ ਗੁਰਦੇਵ ਸਿੰਘ ਅਤੇ ਭੂਪਿੰਦਰ ਕੌਰ ਨੇ ਦੱਸਿਆ ਕਿ ਉਨਾਂ ਦਾ ਪੁੱਤਰ ਸੁਖਦੀਪ ਸਿੰਘ 2014 ਵਿੱਚ ਨਸ਼ੇ ਦੇ ਓਵਰ ਡੋਜ ਨਾਲ ਹਮੇਸ਼ਾ ਲਈ ਉਨਾਂ ਨੂੰ ਵਿਛੜ ਗਿਆ ਅਤੇ ਅੱਜ ਤੱਕ ਉਸਦੀ ਡਾਕਟਰੀ ਜਾਂਚ ਦੇ ਵਿਸਰਿਆ ਦੀ ਰਿਪੋਰਟ ਨਹੀ ਆਈ ਹੈ ਉਹ ਸਰਕਾਰੀ ਦਫਤਰਾਂ ਵਿੱਚ ਨਿਆ ਲਈ ਦੋ ਸਾਲ ਤੋਂ ਚੱਕਰ ਲਗਾ ਰਹੇ ਹਨ ਪਰ ਉਨਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ ਹੈ।

          ਅਨੀਤਾ ਸ਼ਰਮਾ ਨੇ ਕਿਹਾ ਕਿ ਅਜਿਹੇ ਅਨੇਕਾਂ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੇ ਕੇਸ ਹਨ ਜਿਨਾਂ ਨੂੰ ਅੱਜ ਤੱਕ ਸਰਕਾਰ ਤੋਂ ਕੋਈ ਨਿਆ ਨਹੀ ਮਿਲਿਆ ਦੂਜੇ ਪਾਸੇ ਲੁਧਿਆਣਾ ਦੇ ਪਵਿਲਿਅਨ ਮਾਲ ਦੇ ਬਾਹਰ ਕਾਲਿਆ ਨਾਮਕ ਯੁਵਕ ਦੇ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਈ ਸੀ ਉਸਦੀ ਮੌਤ ਦਾ ਰਾਜ ਹੁਣ ਤੱਕ ਪਤਾ ਨਹੀਂ ਲਗਿਆ ਹੈ ਕਿ ਉਸਦੀ ਦੀ ਕਿੰਨੇ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋਈ ਸੀ ਅਨੀਤਾ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ਨਾਲ ਪੰਜਾਬ ਵਿੱਚ ਮਰ ਚੁੱਕੇ ਨੌਜਵਾਨਾਂ ਦੇ ਮਾਂ ਬਾਪ , ਭਰਾ ਭੈਣ , ਵਿਧਵਾ ਪਤਨੀ ਅਤੇ ਯਤੀਮ ਬੱਚਿਆਂ ਨੂੰ ਜਲਦ ਤੋਂ ਜਲਦ ਨਿਆ ਦਿੱਤਾ ਜਾਵੇ ਅਤੇ ਨਸ਼ੇ ਅਤੇ ਡਰਗ ਦੇ ਸੌਦਾਗਰਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ ਤਾਂਕਿ ਉਹ ਭਵਿੱਖ ਵਿੱਚ ਹੋਰ ਨੌਜਵਾਨਾਂ ਨੂੰ ਨਸ਼ੇ ਦਾ ਸ਼ਿਕਾਰ ਨ ਬਣਾ ਸਕਣ।

Share Button

Leave a Reply

Your email address will not be published. Required fields are marked *