ਪੁਲਿਸ ਵੱਲੋਂ ਜਥੇਦਾਰ ਦਾਦੂਵਾਲ ਨੂੰ ਕੀਰਤਨ ਦਰਬਾਰ ਵਿੱਚ ਸ਼ਿਰਕਤ ਨਾ ਕਰਨ ਦੇਣ ਦੀ ਪੰਥਕ ਆਗੂਆਂ ਵੱਲੋਂ ਨਿਖੇਧੀ

ਪੁਲਿਸ ਵੱਲੋਂ ਜਥੇਦਾਰ ਦਾਦੂਵਾਲ ਨੂੰ ਕੀਰਤਨ ਦਰਬਾਰ ਵਿੱਚ ਸ਼ਿਰਕਤ ਨਾ ਕਰਨ ਦੇਣ ਦੀ ਪੰਥਕ ਆਗੂਆਂ ਵੱਲੋਂ ਨਿਖੇਧੀ

DADUWAL PICਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਵੱਲੋਂ ਬੀਤੇ ਸਮੇਂ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਬੀਤੇ ਦਿਨ ਹਰੀਕੇ ਪੱਤਣ ਲਾਗਲੇ ਇੱਕ ਪਿੰਡ ਵਿੱਚ ਸਜਾਏ ਗਏ ਕੀਰਤਨ ਦਰਬਾਰ ਵਿੱਚ ਸ਼ਮੂਲੀਅਤ ਨਾ ਕਰਨ ਦੇਣ ਅਤੇ ਦੋ ਘੰਟੇ ਧੱਕੇ ਨਾਲ ਰੋਕੇ ਰੱਖਣ ਦੇ ਦੋਸ਼ ਲਾਉਂਦਿਆਂ ਪੰਥਕ ਆਗੂਆਂ ਨੇ ਉਕਤ ਕਾਰੇ ਦੀ ਨਿਖੇਧੀ ਕੀਤੀ ਹੈ।
ਅੱਜ ਭਾਈ ਦਾਦੂਵਾਲ ਦੀ ਅਗਵਾਈ ਵਾਲੀ ਜਥੇਬੰਦੀ ਪੰਥਕ ਸੇਵਾ ਲਹਿਰ ਦੇ ਆਗੂਆਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਭਾਈ ਜਸਵਿੰਦਰ ਸਿੰਘ ਤਿਉਣਾ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆ, ਬਾਬਾ ਹਰਪ੍ਰੀਤ ਸਿੰਘ ਕਮਾਲੂ ਅਤੇ ਡਾ. ਗੁਰਮੀਤ ਸਿੰਘ ਖਾਲਸਾ ਨੇ ਪੰਥਕ ਸੇਵਾ ਲਹਿਰ ਦੇ ਹੈੱਡ ਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ (ਪਾ:10ਵੀਂ) ਕੋਟਸ਼ਮੀਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਸਿੱਖ ਰਾਜ ਸਮੇਂ ਸ਼ਹੀਦ ਹੋਏ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਪਿੰਡ ਠੱਠੀਆਂ ਖੁਰਦ ਨੇੜੇ ਹਰੀਕੇ ਪੱਤਣ ਵਿੱਚ ਸਲਾਨਾ ਕੀਰਤਨ ਦਰਬਾਰ ਰੱਖਿਆ ਗਿਆ ਸੀ ਜਿਸ ਵਿੱਚ ਪ੍ਰਬੰਧਕਾਂ ਤੇ ਸੰਗਤਾਂ ਦੇ ਵਿਸ਼ੇਸ ਸੱਦੇ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ 9 ਮਈ ਨੂੰ ਹਾਜ਼ਰੀ ਭਰਨੀ ਸੀ ਪ੍ਰੰਤੂ ਜਦੋਂ ਭਾਈ ਦਾਦੂਵਾਲ ਆਪਣੇ ਜਥੇ ਦੇ ਸਿੰਘਾਂ ਸਮੇਤ ਹਰੀਕੇ ਪੱਤਣ ਪੁੱਜੇ ਤਾਂ ਉਨਾਂ੍ਹ ਦੇ ਕਾਫਲੇ ਦੀਆਂ ਤਿੰਨਾਂ ਗੱਡੀਆਂ ਨੂੰ ਰੋਕ ਲਿਆ ਗਿਆ। ਜਥੇਦਾਰ ਦਾਦੂਵਾਲ ਦੇ ਵਾਰ ਵਾਰ ਕਹਿਣ ਤੇ ਕਿ ਉਕਤ ਪ੍ਰੋਗਰਾਮ ਦੋ ਮਹੀਨੇ ਪਹਿਲਾਂ ਉਲੀਕਿਆ ਹੋਇਆ ਹੈ ਤੇ ਇਹ ਨਿਰੋਲ ਧਾਰਮਿਕ ਕੀਰਤਨ ਦਰਬਾਰ ਹੈ ਜਿਸ ਵਿੱਚ ਉਨ੍ਹਾਂ ਦੇ ਹਾਜ਼ਰੀ ਭਰਨ ਨਾਲ ਕੋਈ ਕਾਨੂੰਨ ਵਿਵਸਥਾ ਨਹੀਂ ਵਿਗੜਦੀ ਪ੍ਰੰਤੂ ਪੁਲਿਸ ਨੇ ਇੱਕ ਨਾ ਮੰਨੀ ਤੇ ਮੌਕੇ ਤੇ ਹਾਜ਼ਰ ਐੱਸ. ਐੱਚ. ਓ ਪੱਟੀ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਉੱਪਰੋਂ ਹੁਕਮ ਹਨ ਕਿ ਤੁਹਾਨੂੰ ਕੀਰਤਨ ਦਰਬਾਰ ਵਿੱਚ ਨਹੀਂ ਜਾਣ ਦੇਣਾ ਤੇ ਸੈਂਕੜੇ ਪੁਲਿਸ ਮੁਲਾਜ਼ਮ ਗੱਡੀਆਂ ਨੂੰ ਘੇਰਾ ਪਾ ਕੇ ਖੜ੍ਹੇ ਰਹੇ ਅਤੇ ਅੱਗੇ ਨਹੀਂ ਜਾਣ ਦਿੱਤਾ। ਪੰਥਕ ਆਗੂਆਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਬਾਦਲਾਂ ਦੀ ਧਾਰਮਿਕ ਮੌਤ ਹੈ ਤੇ ਉਸਨੂੰ ਸਿੱਖ ਇਤਿਹਾਸ ਨੂੰ ਪੜ੍ਹਦਿਆਂ ਔਰੰਗਜੇਬ, ਅਹਿਮਦ ਸ਼ਾਹ ਅਬਦਾਲੀ ਤੇ ਵਜੀਰ ਖਾਂ ਵਰਗਿਆਂ ਦੇ ਹਸ਼ਰ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਖਾਲਸੇ ਦੀ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕੇ ਫਿਰ ਬਾਦਲ ਕਿਸ ਖੇਤ ਦੀ ਮੂਲ਼ੀ ਹੈ? ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਭਾਂਵੇ ਕਿੰਨੇ ਵੀ ਹੱਥਕੰਡੇ ਅਪਣਾ ਲਵੇ ਪ੍ਰੰਤੂ ਜਥੇਦਾਰ ਦਾਦੂਵਾਲ ਦਾ ਧਰਮ ਪ੍ਰਚਾਰ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ।

Share Button

Leave a Reply

Your email address will not be published. Required fields are marked *

%d bloggers like this: