ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

2000 ਦੇ ਨੋਟ ਨਹੀਂ ਬੰਦ ਹੋਣਗੇ : ਜੇਤਲੀ

2000 ਦੇ ਨੋਟ ਨਹੀਂ ਬੰਦ ਹੋਣਗੇ : ਜੇਤਲੀ

ਕੇਂਦਰ ਸਰਕਾਰ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਰਿਜਰਵ ਬੈਂਕ ਵੱਲੋਂ 2000 ਰੁਪਏ ਦੇ ਨੋਟ ਬੰਦ ਨਹੀਂ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਰਾਜ ਸਭਾ ਵਿੱਚ ਬੋਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 2000 ਰੁਪਏ ਦੇ ਨੋਟ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਹ ਮਾਮਲਾ ਰਾਜ ਸਭਾ ਵਿੱਚ ਸਪਾ ਦੇ ਨਰੇਸ਼ ਅਗਰਵਾਲ ਅਤੇ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਨੇ ਉਠਾਉਂਦਿਆਂ ਕਿਹਾ ਸੀ ਕਿ ਰੋਜ ਅਖਬਾਰਾਂ ਵਿੱਚ ਖਬਰਾਂ ਆ ਰਹੀਆਂ ਹਨ ਕਿ 2000 ਦੇ ਨੋਟ ਬੰਦ ਹੋ ਰਹੇ ਹਨ ਅਤੇ ਹਜਾਰ, 500 ਅਤੇ 200 ਦੇ ਸਿੱਕੇ ਆ ਰਹੇ ਹਨ। ਜੇਤਲੀ ਨੇ 2000 ਰੁਪਏ ਦੇ ਨੋਟ ਬੰਦ ਨਾ ਹੋਣ ਬਾਰੇ ਤਾਂ ਸਫਾਈ ਦਿੱਤੀ, ਪਰ ਸਿੱਕੇ ਸ਼ੁਰੂ ਹੋਣ ਬਾਰੇ ਕੁੱਝ ਨਹੀਂ ਕਿਹਾ। ਇਸ ’ਤੇ ਸਪਾ ਸੰਸਦ ਮੈਂਬਰ ਨਰੇਸ਼ ਅਗਰਵਾਲ ਨੇ ਕਿਹਾ ਕਿ ਸਰਕਾਰ ਨੇ ਸਿੱਕੇ ਜਾਰੀ ਕੀਤੇ ਤਾਂ ਸਾਨੂੰ ਵੀ ਬਟੂਏ ਖਰੀਦਣੇ ਪੈਣਗੇ।

Leave a Reply

Your email address will not be published. Required fields are marked *

%d bloggers like this: