20 ਏਕੜ ਝੋਨੇ ਦੀ ਪਨੀਰੀ ਲਈ ਲਿਆ ਬੀਜ ਖਰਾਬ ਹੋਣ ‘ਤੇ ਕਿਸਾਨ ਨੇ ਕੀਤੀ ਮੁਆਵਜੇ ਦੀ ਮੰਗ

ss1

20 ਏਕੜ ਝੋਨੇ ਦੀ ਪਨੀਰੀ ਲਈ ਲਿਆ ਬੀਜ ਖਰਾਬ ਹੋਣ ‘ਤੇ ਕਿਸਾਨ ਨੇ ਕੀਤੀ ਮੁਆਵਜੇ ਦੀ ਮੰਗ

30-14

ਪੱਟੀ, 30 ਜੁਲਾਈ (ਰਣਜੀਤ ਸਿੰਘ ਮਾਹਲਾ): ਸਖਦੇਵ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੰਡਿਆਲਾ ਰੋਡ ਪੱਟੀ ਨੇ 20 ਏਕੜ ਝੋਨੇ ਦੀ ਪਨੀਰੀ ਲਈ ਲਿਆ ਬੀਜ ਖਰਾਬ ਹੋਣ ‘ਤੇ ਮੁਆਵਜੇ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਸੁਖਦੇਵ ਸਿੰਘ ਨੇ ਬਿੱਲ ਦਿਖਾਉਂਦਿਆਂ ਦੱਸਿਆ ਕਿ ਉਸਨੇ ਅਰੋੜਾ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਸਟੋਰ ਪੱਟੀ ਤੋਂ ਝੋਨੇ ਦੀ ਪੀ.ਆਰ 122 ਕਿਸਮ ਦਾ 30 ਕਿਲੋਗ੍ਰਾਮ ਬੀਜ 5 ਮਈ 2016 ਨੂੰ ਖਰੀਦਿਆ ਸੀ। ਪਰ ਇਹ ਪਨੀਰੀ ਖਰਾਬ ਨਿਕਲਣ ਕਾਰਨ ਇਹ ਬਦਰੰਗ ਅਤੇ ਉੱਚੀ ਨੀਵੀਂ ਨਿਕਲੀ। ਜਦੋਂ ਇਸ ਸਬੰਧੀ ਦੁਕਾਨਦਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕੋਈ ਤਸੱਲੀਬਖਸ਼ ਜਵਾਬ ਨਾ ਦੇ ਕੇ ਦੁਵਿਵਹਾਰ ਕੀਤਾ। ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦੀ 20 ਏਕੜ ਦੀ ਪਨੀਰੀ ਖਰਾਬ ਹੋਣ ਕਾਰਨ ਉਸਨੇ ਫੇਰ ਮੌਕੇ ‘ਤੇ ਮੁੱਲ ਪਨੀਰੀ ਲੈ ਕੇ ਆਪਣਾ ਝੋਨਾ ਲਗਾਇਆ ਹੈ। ਜਦੱਕਿ ਦੁਕਾਨਦਾਰ ਵਲੋਂ ਉਸਦਾ ਨੁਕਸਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਸਨੇ ਇਸ ਸਬੰਧੀ ਖੇਤੀਬਾੜੀ ਵਿਭਾਗ ਅਤੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਉਸਦੇ ਨੁਕਸਾਨ ਦੀ ਪੂਰਤੀ ਦੀ ਮੰਗ ਵੀ ਕੀਤੀ ਹੈ। ਜਦੋਂ ਇਸ ਸਬੰਧੀ ਦੁਕਾਨਦਾਰ ਮਨਦੀਪ ਅਰੋੜਾ ਨੇ ਦੱਸਿਆ ਕਿ ਉਸਨੇ ਪੀ.ਆਰ 122 ਝੋਨੇ ਦਾ ਬੀਜ਼ ਜੋ 30 ਕਿਲੋ ਦੀ ਪੈਕਿੰਗ ਵਿੱਚ ਆਉਂਦਾ ਹੈ, ਉਹੀ ਦਿੱਤਾ ਹੈ ਨਾ ਕਿ ਕੋਈ ਮਿਲਾਵਟੀ ਬੀਜ਼। ਉਸਨੇ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਉਹ ਪਨੀਰੀ ਵਿਖਾਈ ਹੈ ਜਿੰਨਾਂ ਨੇ ਬੀਜ਼ ਠੀਕ ਹੋਣ ਦਾ ਭਰੋਸਾ ਦਿੱਤਾ ਹੈ। ਇਹ ਵਿਅਕਤੀ ਰੰਜਿਸ਼ਵਸ ਉਨਾਂ ਨੂੰ ਤੰਗ ਕਰ ਰਿਹਾ ਹੈ। ਇਸ ਸਬੰਧੀ ਉਹ ਵਿਭਾਗ ਨੂੰ ਵੀ ਜਵਾਬ ਦੇ ਚੁੱਕੇ ਹਨ।

Share Button

Leave a Reply

Your email address will not be published. Required fields are marked *