2 ਜ਼ਿਲਾ ਮਾਲ ਅਫਸਰਾਂ, 14 ਤਹਿਸੀਲਦਾਰਾਂ ਤੇ 30 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਤੇ ਨਿਯੁਕਤੀਆਂ

ss1

2 ਜ਼ਿਲਾ ਮਾਲ ਅਫਸਰਾਂ, 14 ਤਹਿਸੀਲਦਾਰਾਂ ਤੇ 30 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਤੇ ਨਿਯੁਕਤੀਆਂ

ਚੰਡੀਗੜ੍ਹ, 1 ਜੂਨ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਅੱਜ 2 ਜ਼ਿਲਾ ਮਾਲ ਅਫਸਰਾਂ, 14 ਤਹਿਸੀਲਦਾਰਾਂ ਅਤੇ 30 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸਰਕਾਰੀ ਬੁਲਾਰੇ ਅਨੁਸਾਰ ਜ਼ਿਲਾ ਮਾਲ ਅਫਸਰਾਂ ਵਿੱਚ ਮੇਜਰ ਜੀ.ਐਸ. ਬੈਨੀਪਾਲ ਨੂੰ ਲੁਧਿਆਣਾ ਅਤੇ ਸ੍ਰੀ ਮੁਕੇਸ਼ ਕੁਮਾਰ ਨੂੰ ਪਟਿਆਲਾ ਤਾਇਨਾਤ ਕੀਤਾ ਗਿਆ। ਬੁਲਾਰੇ ਅਨੁਸਾਰ ਤਹਿਸਲੀਦਾਰਾਂ ਦੀਆਂ ਨਿਯੁਕਤੀਆਂ ਵਿੱਚ ਸ੍ਰੀ ਹਰੀ ਲਾਲ ਨਫਰੀ ਨੂੰ ਰਾਜਪੁਰਾ, ਸ੍ਰੀ ਗੁਰਦੇਵ ਸਿੰਘ ਨੂੰ ਰੂਪਨਗਰ, ਸ੍ਰੀ ਜਸਪਾਲ ਸਿੰਘ ਬਰਾੜ ਨੂੰ ਅਬੋਹਰ, ਸ੍ਰੀ ਮਨਜੀਤ ਸਿੰਘ ਨੂੰ ਫਿਰੋਜ਼ਪੁਰ, ਸ੍ਰੀ ਬੇਅੰਤ ਸਿੰਘ ਸਿੱਧੂ ਨੂੰ ਜ਼ੀਰਾ, ਸ੍ਰੀ ਪਵਨ ਕੁਮਾਰ ਨੂੰ ਮੋਗਾ, ਸ੍ਰੀ ਅਜੀਤ ਪਾਲ ਸਿੰਘ ਨੂੰ ਫਿਲੌਰ, ਸ੍ਰੀ ਸੰਜੀਵ ਕੁਮਾਰ ਨੂੰ ਡੇਰਾਬਸੀ, ਸ੍ਰੀਮਤੀ ਸੁਖਪਿੰਦਰ ਕੌਰ ਨੂੰ ਪਾਇਲ, ਸ੍ਰੀ ਸੁਖਜਿੰਦਰ ਸਿੰਘ ਟਿਵਾਣਾ ਨੂੰ ਨਾਭਾ, ਸ੍ਰੀ ਦਲਬੀਰ ਭਾਰਦਵਾਜ ਨੂੰ ਮੂਨਕ, ਸ੍ਰੀ ਰਾਮ ਕ੍ਰਿਸ਼ਨ ਨੂੰ ਧੂਰੀ, ਸ੍ਰੀ ਲਖਵਿੰਦਰ ਸਿੰਘ ਨੂੰ ਟੀ.ਓ.ਐਸ.ਡੀ. ਜਲੰਧਰ ਤੇ ਸ੍ਰੀ ਰਮੇਸ਼ ਕੁਮਾਰ ਨੂੰ ਮੁਕੇਰੀਆ ਤਾਇਨਾਤ ਕੀਤਾ ਗਿਆ। ਬੁਲਾਰੇ ਅਨੁਸਾਰ ਨਾਇਬ ਤਹਿਸੀਲਦਾਰਾਂ ਦੀਆਂ ਨਿਯੁਕਤੀਆਂ ਵਿੱਚ ਜਲੰਧਰ ਡਵੀਜ਼ਨ ਵਿੱਚ ਸ੍ਰੀ ਲਛਮਣ ਸਿੰਘ ਨੂੰ ਮਜੀਠਾ, ਸ੍ਰੀ ਪਵਨ ਕੁਮਾਰ ਨੂੰ ਕਪੂਰਥਲਾ, ਸ੍ਰੀ ਬਖਸ਼ੀਸ਼ ਸਿੰਘ ਨੂੰ ਢਿੱਲਵਾਂ, ਸ੍ਰੀ ਵਰਿੰਦਰ ਭਾਟੀਆ ਨੂੰ ਦਸੂਹਾ, ਸ੍ਰੀ ਮਨੋਹਰ ਲਾਲ ਨੂੰ ਨਾਇਬ ਤਹਿਸੀਲਦਾਰ (ਰਿਕਵਰੀ) ਗੁਰਦਾਸਪੁਰ, ਸ੍ਰੀ ਮਨਜੀਤ ਸਿੰਘ ਨੂੰ ਨਾਇਬ ਤਹਿਸੀਲਦਾਰ (ਰਿਕਵਰੀ) ਅੰਮ੍ਰਿਤਸਰ, ਅਰਚਨਾ ਸ਼ਰਮਾ ਨੂੰ ਜੰਡਿਆਲਾ ਗੁਰੂ, ਸ੍ਰੀ ਮਨਜੀਤ ਸਿੰਘ ਨੂੰ ਰਾਮਦਾਸ, ਸ੍ਰੀ ਪਰਦੀਪ ਕੁਮਾਰ ਨੂੰ ਆਦਮਪੁਰ, ਸ੍ਰੀ ਅਦਿੱਤਿਆ ਗੁਪਤਾ ਨੂੰ ਮਹਿਤਪੁਰ, ਸ੍ਰੀ ਸੰਜੇ ਸ਼ਰਮਾ ਨੂੰ ਨਾਇਬ ਤਹਿਸੀਲਦਾਰ (ਮਿਲਟਰੀ ਲੈਂਡ ਐਕੂਜਏਸ਼ਨ) ਅੰਮ੍ਰਿਤਸਰ, ਸ੍ਰੀ ਧਰਮਿੰਦਰ ਕੁਮਾਰ ਨੂੰ ਨੂਰਮਹਿਲ, ਸ੍ਰੀ ਕੁਲਵੰਤ ਸਿੰਘ ਨੂੰ ਡੇਰਾ ਬਾਬਾ ਨਾਨਕ, ਸ੍ਰੀ ਨਿਰਮਲ ਸਿੰਘ ਨੂੰ ਨਕੋਦਰ, ਸ੍ਰੀ ਚੰਦਰ ਮੋਹਨ ਨੂੰ ਗੜਸ਼ੰਕਰ, ਸ੍ਰੀ ਤਿਲਕ ਰਾਜ ਨੂੰ ਤਲਵਾੜਾ, ਸ੍ਰੀ ਪਰਗਨ ਸਿੰਘ ਨੂੰ ਲੋਹੀਆ ਤੇ ਸ੍ਰੀ ਅਮਰਜੀਤ ਸਿੰਘ-1 ਨੂੰ ਨਾਇਬ ਤਹਿਸੀਲਦਾਰ (ਰਿਕਵਰੀ) ਬਟਾਲਾ, ਪਟਿਆਲਾ ਡਵੀਜ਼ਨ ਵਿੱਚ ਸ੍ਰੀ ਪ੍ਰਮੋਦ ਚੰਦਰ ਨੂੰ ਸ਼ੇਰਪੁਰ, ਸ੍ਰੀ ਗੁਰਪਿਆਰ ਸਿੰਘ ਨੂੰ ਮੁੱਲਾਂਪੁਰ ਦਾਖਾ, ਸ੍ਰੀ ਰਛਪਾਲ ਸਿੰਘ ਨੂੰ ਘਨੌਰ, ਸ੍ਰੀ ਦੀਪਕ ਭਾਰਦਵਾਜ ਨੂੰ ਸੁਨਾਮ ਅਤੇ ਵਾਧੂ ਚਾਰਜ ਚੀਮਾ, ਸ੍ਰੀ ਨਰਿੰਦਰ ਕੁਮਾਰ ਨੂੰ ਨਾਇਬ ਤਹਿਸੀਲਦਾਰ (ਬੰਜਰਤੋੜ) ਪਟਿਆਲਾ, ਸ੍ਰੀ ਹਰਿੰਦਰ ਕੁਮਾਰ ਨੂੰ ਲੌਂਗੋਵਾਲ, ਸ੍ਰੀ ਦਰਸ਼ਨ ਸਿੰਘ ਨੂੰ ਤਪਾ, ਸ੍ਰੀ ਪਰਮਜੀਤ ਸਿੰਘ ਨੂੰ ਜ਼ੀਰਕਪੁਰ ਤੇ ਸ੍ਰੀ ਕਰਮਜੀਤ ਸਿੰਘ ਨੂੰ ਅਗਰੇਰੀਅਨ ਬਰਨਾਲਾ ਅਤੇ ਫਰੀਦਕੋਟ ਡਵੀਜ਼ਨ ਵਿੱਚ ਸ੍ਰੀ ਸੁਖਚਰਨ ਸਿੰਘ ਨੂੰ ਫਰੀਦਕੋਟ, ਹੀਰਾ ਵੰਤੀ ਨੂੰ ਨਾਇਬ ਤਹਿਸੀਲਦਾਰ ਅਗਰੇਰੀਅਨ ਫਰੀਦਕੋਟ ਅਤੇ ਸ੍ਰੀ ਹਰਕੀਰਤ ਸਿੰਘ ਨੂੰ ਮਾਨਸਾ ਵਿਖੇ ਤਾਇਨਾਤ ਕੀਤਾ ਗਿਆ।

Share Button

Leave a Reply

Your email address will not be published. Required fields are marked *