2 ਮਹਿਲਾ ਮਰੀਜ਼ਾਂ ਨਾਲ ਛੇੜ-ਛਾੜ ਕਰਨ ਵਾਲਾ ਭਾਰਤੀ ਮੂਲ ਦਾ ਦੋਸ਼ੀ ਡਾਕਟਰ ਗ੍ਰਿਫ਼ਤਾਰ

ss1

2 ਮਹਿਲਾ ਮਰੀਜ਼ਾਂ ਨਾਲ ਛੇੜ-ਛਾੜ ਕਰਨ ਵਾਲਾ ਭਾਰਤੀ ਮੂਲ ਦਾ ਦੋਸ਼ੀ ਡਾਕਟਰ ਗ੍ਰਿਫ਼ਤਾਰ

ਫਿਲਾਡੈਲਫੀਆ, 17 ਨਵੰਬਰ ( ਰਾਜ ਗੋਗਨਾ)-ਅਮਰੀਕਾ ਦੇ ਸੂਬੇ ਪੇਨਸਿਲਵੇਨੀਆ ਦੇ ਟਾਊਨ ਅਪਰ ਡਰਬੀ ਵਿੱਚ ਲੋਗ ਲਾਈਨ ਨਾਂ ਦੇ ਮੈਡੀਕਲ ਸੈਂਟਰ ਚਲਾ ਰਹੇ ਡਾ. ਬ੍ਰਿਜ ਸ੍ਰੀਵਾਸਤਵਾ (82) ਸਾਲ ਵੱਲੋਂ ਦੋ ਮਰੀਜ਼
ਔਰਤਾ ਨਾਲ ਵੱਖ ਵੱਖ ਇਕ ਦਿਨ ਚ’ਹੀ ਸਮਾਂ ਦੇ ਕੇ ਸਰੀਰਕ ਜਾਂਚ ਦੋਰਾਨ ਉਹਨਾਂ ਨਾਲ ਛੇੜ ਛਾੜ ਕਰਨ ਦੇ ਦੋਸ ਹੇਠ ਉਸ ਨੂੰ ਪੁਲਿਸ ਨੇ ਗਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਨੇ ਔਰਤਾ ਉਸ ਦੇ ਕਲੀਨਿਕ ਚ’ਮੈਡੀਕਲ ਜਾਂਚ ਦੋਰਾਨ ਆਈਆਂ ਸਨ।ਜਿਨਾ ਦਾ ਨਾਂ ਜਗ ਜ਼ਾਹਰ ਨਹੀਂ ਕੀਤਾ ਗਿਆ ਜਿਨਾ ਦੀ ਉਮਰ 25 ਅਤੇ 52 ਸਾਲ ਹੈ।ਚੈਕਅਪ ਦੋਰਾਨ ਡਾਕਟਰ ਨੇ ਵੱਖ ਵੱਖ ਸਮਾਂ ਤਹਿ ਦੋਰਾਨ ਦਫਤਰ ਅੰਦਰ ਉਹਨਾਂ ਦੀਆ ਛਾਤੀਆਂ ਨੂੰ ਖੋਲ ਕੇ ਪਿਆਰ ਕੀਤਾ ਜਿੰਨਾ ਵਿੱਚੋਂ ਇਕ ਨੇ ਡਾਕਟਰ ਨੂੰ ਦਫਤਰ ਵਿੱਚ ਧੱਕਾ ਮਾਰ ਕੇ ਬਾਹਰ ਆਣ ਕੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਪੁਲਿਸ ਨੇ ਉਹਨਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕਰਕੇ ਉਸ ਨੂੰ ਗਿਫਤਾਰ ਕਰ ਲਿਆ ਅਤੇ ਅਦਾਲਤ ਚ’ਪੇਸ ਕੀਤਾ ਗਿਆ ।

Share Button

Leave a Reply

Your email address will not be published. Required fields are marked *