2 ਜੂਨ ਨੂੰ ਮੋਹਾਲੀ ਵਿਖੇ ਐਸ ਐਸ ਏ ਰਮਸਾ ਅਧਿਆਪਕਾਂ ਵੱਲੋਂ ਡੀ. ਜੀ. ਐਸ . ਈ. ਦਫਤਰ ਦਾ ਘਿਰਾਓ ਕੀਤਾ ਜਾਵੇਗਾ :- ਰਮਿੰਦਰ ਸਿੰਘ ਕਾਹਨੂੰਵਾਨ

ss1

2 ਜੂਨ ਨੂੰ ਮੋਹਾਲੀ ਵਿਖੇ ਐਸ ਐਸ ਏ ਰਮਸਾ ਅਧਿਆਪਕਾਂ ਵੱਲੋਂ ਡੀ. ਜੀ. ਐਸ . ਈ. ਦਫਤਰ ਦਾ ਘਿਰਾਓ ਕੀਤਾ ਜਾਵੇਗਾ :- ਰਮਿੰਦਰ ਸਿੰਘ ਕਾਹਨੂੰਵਾਨ

ਸੇਵਾਵਾਂ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ

ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਣ ਅਧਿਆਪਕਾਂ ਅੰਦਰ ਭਾਰੀ ਰੋਸ

1-3ਚੰਡੀਗੜ੍ਹ, 31 ਮਈ (ਪ੍ਰਿੰਸ): ਆਪਣੀਆਂ ਠੇਕਾ ਆਧਾਰਿਤ ਸੇਵਾਵਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆ ਕੇ ਰੈਗੂਲਰ ਕਰਵਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ ਵੱਲੋਂ ਸੰਘਰਸ਼ ਦੀ ਅਗਲੀ ਰਣਨੀਤੀ ਤਹਿਤ 2 ਜੂਨ ਨੂੰ ਮੋਹਾਲੀ ਵਿਖੇ ਡੀ. ਜੀ. ਐਸ. ਈ. ਦਫਤਰ ਦਾ ਘਿਰਾਓ ਕੀਤਾ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਰਮਿੰਦਰ ਸਿੰਘ ਕਾਹਨੂੰਵਾਨ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ,ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੇ ਸੈਂਟਰ ਸਪਾਂਸਰਡ ਸਕੀਮ (ਸੀ.ਐੱਸ.ਐੱਸ. ਉਰਦੂ) ਤਹਿਤ 12000 ਦੇ ਕਰੀਬ ਅਧਿਆਪਕ,ਹੈਡਮਾਸਟਰ ਤੇ ਲੈਬ ਅਟੈਂਡੈਟ ਆਪਣੇ ਠੇਕਾ ਆਧਾਰਿਤ ਰੁਜ਼ਗਾਰ ਨੂੰ ਸਥਾਈ ਕਰਵਾੳਣ ਲਈ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ।ਨਿਯਮਾਂ ਤਹਿਤ ਭਰਤੀ ਹੋਣ ਦੇ ਬਾਵਜੂਦ ਸਮੂਹ ਐੱਸ.ਐੱਸ.ਏ/ਰਮਸਾ ਅਧਿਆਪਕ,ਹੈਡਮਾਸਟਰ ਤੇ ਲੈਬ ਅਟੈਂਡੈਟਾਂ ਸਰਕਾਰ ਦੀਆਂ ਨੀਤੀਆਂ ਕਾਰਨ ਅੱਠ ਸਾਲਾਂ ਬਾਅਦ ਵੀ ਠੇਕੇਦਾਰੀ ਸਿਸਟਮ ਦਾ ਸੰਤਾਪ ਹੰਢਾ ਰਹੇ ਹਨ ਜਦੋਂਕਿ ਉਹਨਾਂ ਤੋਂ ਬਾਅਦ ਵਿੱਚ ਭਰਤੀ ਕੀਤੇ ਗਏ ਅਧਿਆਪਕ ਪੱਕੇ ਕੀਤੇ ਜਾ ਚੁੱਕੇ ਹਨ ।ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਤਿੰਨ ਸਾਲਾਂ ਬਾਅਦ ਰੈਗੂਲਰ ਕਰਨ ਦੀ ਨੀਤੀ ਹੋਣ ਦੇ ਬਾਵਜੂਦ ਅੱਠ ਸਾਲ ਬੀਤ ਜਾਣ ਤੇ ਵੀ ਐੱਸ.ਐੱਸ.ਏ/ਰਮਸਾ ਅਧਿਆਪਕ,ਹੈਡਮਾਸਟਰ ਤੇ ਲੈਬ ਅਟੈਂਡੈਟਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ।ਭਾਵੇ ਸੰਘਰਸ਼ ਦੀ ਬਦੌਲਤ ਪਿਛਲੇ ਸਮੇਂ ਵਿੱਚ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ ਹਨ ਜਿਸ ਵਿੱਚ ਉਹਨਾਂ ਨੇ ਸੇਵਾਵਾਂ ਰੈਗੂਲਰ ਕਰਨ ਦੀ ਸਹਿਮਤੀ ਦਿੱਤੀ ਹੈ ਪ੍ਰੰਤੂ ਇਸ ਸਬੰਧੀ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।ਜਿਸ ਕਰਕੇ ਜੱਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ ਹੈ।ਉਹਨਾਂ ਦੱਸਿਆ ਕਿ 2 ਜੂਨ ਨੂੰ ਮੋਹਾਲੀ ਵਿਖੇ ਡੀ. ਜੀ. ਐਸ. ਈ. ਦਫਤਰ ਦੇ ਘਿਰਾਓ ਦੀ ਤਿਆਰੀ ਲਈ ਡਿਊਟੀਆਂ ਦੀ ਵੰਡ ਕਰ ਦਿੱਤੀ ਗਈ ਹੈ।ਜਿਸ ਲਈ ਜਿਲ੍ਹਾ ਗੁਰਦਾਸਪੁਰ ਤੋਂ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ।
ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਐੱਸ.ਐੱਸ.ਏ/ਰਮਸਾ ਅਧਿਆਪਕਾਂ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਤਾਂ ਸਰਕਾਰ ਲਾਰੇ ਲੱਪੇ ਦੀ ਨੀਤੀ ਤੇ ਚੱਲ ਹੀ ਰਹੀ ਹੈ ਉੱਥੇ ‘ਲੋਕ ਸੇਵਕ’ ਕਹਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿੱਚ 12000 ਦੇ ਕਰੀਬ ਐੱਸ.ਐੱਸ.ਏ ਰਮਸਾ ਅਧਿਆਪਕਾਂ ,ਹੈਡਮਾਸਟਰਾਂ ਨੂੰ ਪਿਛਲੇ ਪੰਜ ਮਹੀਨੇ ਤੇ ਲੈਬ ਅਟੈਂਡੈਟਾਂ ਨੂੰ ਪਿਛਲੇ 14 ਮਹੀਨਿਆਂ ਤੋਂ ਕੀਤੇ ਕੰਮ ਬਦਲੇ ਆਪਣੀ ਉਜ਼ਰਤ ਵੀ ਨਸੀਬ ਨਹੀਂ ਹੋਈ।ਜਿਸ ਕਰਕੇ ਅਧਿਆਪਕ ਫਾਕੇ ਕੱਟਣ ਲਈ ਮਜ਼ਬੂਰ ਹਨ।ਉਹਨਾਂ ਦੱਸਿਆ ਕਿ ਹੱਕੀ ਮੰਗਾਂ ਨੂੰ ਮੰਨਣ ਦੀ ਥਾਂ ਹਰ ਵਾਰ ਸੰਘਰਸ਼ਾਂ ਨੂੰ ਦਬਾਉਣ ਲਈ ਅਧਿਆਪਕਾਂ ਤੇ ਝੂਠੇ ਪੁਲਿਸ ਕੇਸ ਦਰਜ ਕਰਕੇ ਚਾਰ ਚਾਰ ਸਾਲਾਂ ਤੋਂ ਕਚਿਹਰੀਆਂ ਅੰਦਰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।ਜਿਸ ਕਰਕੇ ਸਰਕਾਰ ਦੀ ਅਜਿਹੀ ਵਿਤਕਰੇਬਾਜੀ ਵਾਲੀ ਨੀਤੀ ਤੋਂ ਖਫਾ ਸਮੂਹ ਐੱਸ.ਐੱਸ.ਏ ਰਮਸਾ ਅਧਿਆਪਕਾਂ ,ਹੈਡਮਾਸਟਰਾਂ ਤੇ ਲੈਬ ਅਟੈਂਡੈਟਾਂ ਵੱਲੋਂ 2 ਜੂਨ ਨੂੰ ਮੋਹਾਲੀ ਵਿਖੇ ਡੀ. ਜੀ. ਐਸ. ਈ. ਦਫਤਰ ਦਾ ਘਿਰਾਓ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *