Mon. Apr 22nd, 2019

2 ਅਰਬ ਦੀ ਹੈਰੋਇਨ ਸਮੇਤ ਤਸਕਰ ਕਾਬੂ

2 ਅਰਬ ਦੀ ਹੈਰੋਇਨ ਸਮੇਤ ਤਸਕਰ ਕਾਬੂ

ਲੁਧਿਆਣਾ (ਪ੍ਰੀਤੀ ਸ਼ਰਮਾ/ਸੁਰੇਸ਼) ਐਸ.ਟੀ. ਐਫ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ 1 ਹੈਰੋਇਨ ਤਸਕਰ ਨੂੰ ਫੜਨ ਚ ਸਫਲਤਾ ਹਾਸਲ ਕੀਤੀ। ਗ੍ਰਿਫਤਾਰ ਦੋਸ਼ੀ ਦੀ ਪਛਾਣ ਗੁਰਪਾਲ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਵੱਲੋਂ 40 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਚ ਕਰੀਬ 2ਅਰਬ ਰੁਪਏ ਦੱਸੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਜਮਾਲਪੁਰ ਸਾਈਡ ਵੱਲੋਂ ਕਾਰ ਸਵਾਰ ਨੂੰ ਸ਼ੱਕ ਦੇ ਆਧਾਰ ਤੇ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਨੇ ਨਾਕੇ ਤੋਂ ਪਿੱਛੇ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਆਪਣੇ ਸਾਥੀਆਂ ਨਾਲ ਬੜੀ ਮੁਸਤੈਦੀ ਨਾਲ ਕਾਰ ਸਵਾਰ ਨੂੰ ਫੜ ਲਿਆ ਜਿਸ ਪਰ ਐਸ.ਟੀ. ਐਫ.ਖੰਨਾ ਡੀ. ਐਸ.ਪੀ.ਨੂੰ ਬੁਲਾ ਕਾਰ ਦੀ ਤਲਾਸ਼ੀ ਲਈਤਾਂ ਕਾਰ ਦੀ ਪਿੱਛਲੀ ਸੀਟ ਤੇ ਪਈ ਚਾਰ ਪੇਟੀਆਂ ਚੋਂ ਲੁਕੋ ਰੱਖੀ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਰੋਇਨ ਸੇਬਾਂ ਦੀ ਪ੍ਰਿੰਟ ਵਾਲੀ ਪੇਟੀਆਂ ਚ ਕਿੱਲੋ-ਕਿੱਲੋ ਵਾਲੇ 40 ਪੈਕਟਾਂ ਵਿੱਚੋਂ 40 ਕਿਲੋਗ੍ਰਾਮ ਬ੍ਰਾਮਦ ਹੋਈ। ਦੋਸ਼ੀ ਨੇ ਬ੍ਰਾਮਦ ਹੈਰੋਇਨ ਪਾਕਿਸਤਾਨ ਦੇ ਸਮਗਲਰਾਂ ਪਾਸੋਂ ਮੰਗਵਾਈ ਸੀਦੋਸ਼ੀ ਖਿਲਾਫ ਥਾਣਾ ਮੋਤੀ ਨਗਰ ਐਨ.ਡੀ. ਪੀ.ਐਸ.ਐਕਟ ਅਧੀਨ ਮਾਮਲਾ ਦਰਜ ਕਰਵਾਇਆ ਗਿਆ। ਦੋਸ਼ੀ ਦਾ ਰਿਮਾਂਡ ਹਾਸਲ ਕਰ ਇਸ ਪਾਸੋਂ ਪੁੱਛਗਿੱਛ ਰਾਹੀਂ ਇਸਦੇ ਸਾਥੀਆਂ ਅਤੇ ਗਾਹਕਾਂ ਬਾਰੇ ਪਤਾ ਲਗਾਇਆ ਜਾਏਗਾ। ਮਾਮਲੇ ਦੀ ਤਫਤੀਸ਼ ਜਾਰੀ ਹੈ।
ਦੋਸ਼ੀ ਗੁਰਲਾਲ ਸਿੰਘ ਉਰਫ ਗੁੱਲੂ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਕਰੀਬ 3ਵਰੇ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਇਸਦਾ ਪਿਤਾ ਅੰਮ੍ਰਿਤਸਰ ਜੇਲ ਵਿੱਚ ਕਤਲ ਕੇਸ ਦੀ ਸਜਾ ਕੱਟ ਰਿਹਾ ਹੈ ਅਤੇ ਇਸਦਾ ਭਰਾ ਵੀ ਹੈਰੋਇਨ ਦੀ ਤਸਕਰੀ ਮਾਮਲੇ ਚ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ।

Share Button

Leave a Reply

Your email address will not be published. Required fields are marked *

%d bloggers like this: