2 ਅਕਤੂਬਰ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੁਕਣਗੀਆਂ ਆਂਗਣਵਾੜੀ ਵਰਕਰਾ

ss1

2 ਅਕਤੂਬਰ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੁਕਣਗੀਆਂ ਆਂਗਣਵਾੜੀ ਵਰਕਰਾ

ਮੁੱਲਾਂਪੁਰ ਦਾਖਾ 30 ਸਤੰਬਰ (ਮਲਕੀਤ ਸਿੰਘ) ਕਾਫੀ ਲੰਮੇ ਸਮੇਂ ਤੋਂ ਲਟਕਦੀਆ ਆ ਰਹੀਆਂ ਸਾਡੀ ਆਪਣੀਆ ਹੱਕੀ ਮੰਗਾਂ ਜਿੰਨਾ ਨੂੰ ਸਾਡੀਆਂ ਸਰਕਾਰਾ ਸਦਾ ਅਣਗੋਲਿਆਂ ਕਰਦੀਆ ਆਈਆ ਹਨ ਪਰ ਸਰਕਾਰਾ ਦਾ ਇਹ ਵਤੀਰਾ ਹੁਣ ਅਸੀ ਕਦੇ ਵੀ ਬਰਦਾਸਤ ਨਹੀ ਕਰਾਂਗੀਆ ।ਸਰਕਾਰਾ ਨੂੰ ਕੁੰਭ ਕਰਨੀ ਨੀਂਦ ਤੋਂ ਜਗਾਉਣ ਲਈ ਲਈ ਸਾਡੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਬਲਾਕ ਪੱਧਰੀ ਧਰਨੇ ਲੜੀ ਵਾਰ ਜਾਰੀ ਹਨ ਇਸੇ ਲੜੀ ਤਹਿਤ ਅਸੀ ਵੀ ਬਲਾਕ ਸਿੱਧਵਾ ਬੇਟ ਦੀਆ ਆਂਗਣਵਾੜੀ ਵਰਕਰਾ ਆਉਣ ਵਾਲੀ 2 ਅਕਤੂਬਰ ਦਿਨ ਐਤਵਾਰ ਨੂੰ ਬਲਾਕ ਸਿੱਧਵਾ ਵਿਖੇ ਸੀ ਡੀ ਪੀ ਉ ਦਫਤਰ ਅੱਗੇ ਰੋਸ ਮੁਜਾਹਰੇ ਕਰਦੀਆ ਹੋਈਆ ਸਰਕਾਰਾ ਦੇ ਪੁਤਲੇ ਫੂਕਾਂਗੀਆ ਇੰਨਾ ਸਬਦਾ ਦਾ ਪ੍ਰਗਟਾਵਾ ਬਲਾਕ ਪ੍ਰਧਾਨ ਗੁਰਅੰਮ੍ਰਿਤ ਕੌਰ ਲੀਹਾਂ,ਮੀਤ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ,ਖਜਾਨਚੀ ਜਸਵੀਰ ਕੌਰ ਸ਼ੇਰਪੁਰ ਕਲਾਂ,ਪ੍ਰੈਸ ਸਕੱਤਰ ਭਰਭਿੰਦਰ ਕੌਰ ਰਸੂਲਪੁਰ ਨੇ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਦਿੱਤਾ ਅਤੇ ਕਿਹਾ ਕਿ ਜੇਕਰ ਸਾਡੀਆ ਸਰਕਾਰਾ ਨੇ ਅਜੇ ਵੀ ਸਾਡੀਆਂ ਹੱਕੀ ਮੰਗਾ ਤੇ ਪਹਿਰਾ ਨਾ ਦਿੱਤਾ ਤਾਂ ਅਸੀ ਸੰਘਰਸ ਨੂੰ ਹੋਰ ਤੇਜ ਕਰਾਂਗੀਆਂ ।

Share Button

Leave a Reply

Your email address will not be published. Required fields are marked *