1993 ਮੁੰਬਈ ਬਲਾਸਟ ਮਾਮਲੇ ‘ਚ ਕੋਰਟ ਵੱਲੋਂ ਅਬੂ ਸਲੇਮ ਸਮੇਤ 6 ਦੋਸ਼ੀ ਕਰਾਰ

ss1

1993 ਮੁੰਬਈ ਬਲਾਸਟ ਮਾਮਲੇ ‘ਚ ਕੋਰਟ ਵੱਲੋਂ ਅਬੂ ਸਲੇਮ ਸਮੇਤ 6 ਦੋਸ਼ੀ ਕਰਾਰ

12 ਮਾਰਚ, 1993 ਨੂੰ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕੇ ਮਾਮਲੇ ‘ਚ ਸ਼ੁੱਕਰਵਾਰ ਨੂੰ ਸਪੈਸ਼ਲ ਟਾਡਾ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ ‘ਚ ਅਬੂ ਸਲੇਮ ਸਮੇਤ ਛੇ ਦੋਸ਼ੀਆਂ ਨੂੰ ਜਸਟਿਸ ਜੀਐੱਸ ਸਾਨਪ ਦੀ ਬੈਂਚ ਨੇ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਪਰਿਸਰ ਨੇ ਭਾਰੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਹੈ। ਟਾਡਾ ਕੋਰਟ ਨੇ ਅਬੂ ਸਲੇਮ ਨੂੰ ਸਾਜ਼ਿਸ਼ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ ਤੇ ਦੋਸ਼ੀ ਅਬਦੁਲ ਕਯੂਮ ਨੂੰ ਰਿਹਾਅ ਕਰ ਦਿੱਤਾ ਹੈ। ਦੱਸ ਦਈਏ ਕਿ ਦਾਊਦ ਦੇ ਦੁਬਈ ਦਫ਼ਤਰ ‘ਚ ਕਯੂਮ ਮੈਨੇਜਰ ਸੀ। ਅਬੂ ਸਲੇਮ, ਮੁਸਤੱਫਾ, ਮੁਹੰਮਦ ਦੋਸਾ, ਫਿਰੋਜ ਰਾਸ਼ਿਦ ਖਾਨ, ਕਰੀਮੁਲਾ ਸ਼ੇਖ, ਤਾਹਿਰ ਮਰਚੈਂਟ ਨੂੰ 1993 ਬਲਾਸਟ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। 1993 ‘ਚ ਹੋਏ ਇਨ੍ਹਾਂ ਧਮਾਕਿਆਂ ‘ਚ 257 ਲੋਕ ਮਾਰੇ ਗਏ ਸਨ ਤੇ 713 ਗੰਭੀਰ ਜ਼ਖ਼ਮੀ ਹੋ ਗਏ ਸਨ।

ਮੁਕੱਦਮੇ ਦਾ ਪਹਿਲਾ ਪੜਾਅ 2007 ‘ਚ ਪੂਰਾ ਹੋ ਗਿਆ ਸੀ। ਇਸ ‘ਚ ਕੋਰਟ ਨੇ 100 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ 23 ਲੋਕਾਂ ਨੂੰ ਰਿਹਾਅ ਕਰ ਦਿੱਤਾ ਸੀ। ਸੱਤ ਦੋਸ਼ੀਆਂ ਅਬੂ ਸਲੇਮ, ਮੁਸਤੱਫਾ ਦੋਸਾ, ਕਰੀਮੁਲਾ ਖਾਨ, ਫਿਰੋਜ ਅਬਦੁਲ ਰਾਸ਼ਿਦ ਖਾਨ, ਰਿਆਜ਼ ਸੱਦਿਕੀ, ਤਾਹਿਰ ਮਰਚੈਂਟ ਤੇ ਅਬਦੁਲ ਕਯੂਮ ਦਾ ਮੁਕਦਮਾ ਮੁੱਖ ਮੁਕਦਮੇ ਤੋਂ ਵੱਖ ਕਰ ਦਿੱਤਾ ਗਿਆ ਸੀ। ਕਿਉਂਕਿ ਇਨ੍ਹਾਂ ਦੀ ਗਿ੍ਰਫ਼ਤਾਰੀ ਮੁੱਖ ਮੁਕਦਮਾ ਪੂਰਾ ਹੋਣ ਤੋਂ ਬਾਅਦ ਹੋਈ ਸੀ।

ਇਸ ਮਾਮਲੇ ‘ਚ ਸਲੇਮ ‘ਤੇ ਗੁਰਜਰਾਤ ਤੋਂ ਹਥਿਆਰ ਮੁੰਬਈ ਲਿਜਾਣ ਦਾ ਦੋਸ਼ ਹੈ। ਮੁਸਤੱਫਾ ਦੋਸਾ ਭਾਰਤ ‘ਚ ਆਰਡੀਐੱਕਸ ਸਮੇਤ ਵਿਸਫੋਟਕਾਂ ਨੂੰ ਲਿਆਉਣ ਲਈ ਦੋਸ਼ੀ ਕਰਾਰ ਦਿੱਤਾ ਗਿਆ। ਸਲੇਮ ਨੇ ਏਕੇ-56 ਰਾਇਫਲਾਂ, 250 ਬੁਲੇਟ ਤੇ ਕੁੱਝ ਹੈਂਡ ਗ੍ਰੇਨੇਡ ਅਭਿਨੇਤਾ ਸੰਜੇ ਦੱਤ ਨੂੰ ਉਨ੍ਹਾਂ ਦੇ ਘਰ 16 ਜਨਵਰੀ 1993 ਨੂੰ ਦਿੱਤੇ ਸਨ। ਦੋ ਦਿਨ ਬਾਅਦ ਸਲੇਮ ਤੇ ਦੋ ਹੋਰ ਲੋਕ ਸੰਜੇ ਦੱਤ ਦੇ ਘਰ ਤੋਂ ਦੋ ਰਾਇਫਲਾਂ ਤੇ ਕੁੱਝ ਗੋਲੀਆਂ ਲੈ ਕੇ ਗਏ ਸਨ।

Share Button

Leave a Reply

Your email address will not be published. Required fields are marked *