ss1

1984

31 ਅਕਤੂਬਰ ਦਾ ਦਿਨ ਆਉਦੇ ਹੀ ਉਸ 1984 ਦੇ ਡਰਾਉਣੇ ਸਮੇਂ ਦੀ ਯਾਦ ਦਿਵਾ ਦਿਿੰਦਾ ਹੈ,ਜਿਸ ਵਿੱਚ ਪਤਾ ਨਹੀਂ ਕਿੰਨੇ ਹੀ ਬੇਕਸੂਰ ਸਿੱਖਾਂ ਦੇ ਕਤਲੇਆਮ ਹੋਏ , ਬੇਕਸੂਰਾਂ ਨੂੰ ਧੂਹ ਕੇ ਮਾਰਿਆ ਗਿਆ, ਨਿੱਕੇ ਨਿੱਕੇ ਬੱਚਿਆਂ ਨੂੰ ਰੋਂਦੇ ਵਿਲਕਦੇ ਮੌਤ ਦੇ ਮੂੰਹ ਵਿੱਚ ਸੁੱਟਿਆ ਗਿਆ, ਸਿੱਖ ਇਸਤਰੀਆਂ ਨੂੰ ਬੇਪੱਤ ਕਰਕੇ ਸ਼ਰੇਆਮ ਕਤਲ ਕੀਤਾ ਗਿਆ ,ਗਲਾਂ ਵਿੱਚ ਟਾਇਰ ਪਾਕੇ ਸਿੱਖਾਂ ਅੱਗਾਂ ਲਗਾਈਆਂ ਗਈਆਂ,ਘਰ ਸਾੜ ਦਿਿੱਤੇ ,ਸਿੱਖ ਪਰਿਵਾਰਾਂ ਨੇ ਲੁੁੁਕ ਲੁੁੁਕ ਕੇ ਜਾਨਾਂ ਦਾ ਬਚਾਅ ਕੀਤਾ। ਪਤਾ ਨਹੀਂ ਕਿੰਨੇ ਸਿੱਖ ਪਰਿਵਾਰਾਂ ਦੇ ਘਰ ਉੱਜੜੇ ?
ਜ਼ਕਰੀਆ ਖਾਨ,ਔਰੰਗਜ਼ੇਬ ਵਰਗੇ ਮੁਗਲ ਹਾਕਮਾਂ ਦੇ ਦੌਰ ਵਰਗੀ ਸਥਿਤੀ ਜਾਪਦੀ ਸੀ ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਲੋਕ ਵਾਰ ਵਾਰ ਜਿਹਨ ਚ ਆਉਂਦਾ ਹੈ-
“ਏਤੀ ਮਾਰ ਪਈ ਕੁਰਲਾਣੈ
ਤੈ ਕੀ ਦਰਦ ਨਾ ਆਇਆ।।”
ਪਰ ਅਫਸੋਸ ਅੱਜ ਤਕ ਇਸ ਦੌਰ ਲਈ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ।ਮੌਕੇ ਦੀਆਂ ਸਰਕਾਰਾਂ ਕਮਿਸ਼ਨ ਬਣਾ ਕੇ ਜਾਂਚ ਦੇ ਨਾਂ ਤੇ ਖਾਨਾਪੂਰਤੀ ਕਰ ਰਹੀਆਂ ਹਨ।ਬਹੁਤ ਸਾਰੇ ਪੀੜਤ ਪਰਿਵਾਰ ਇਨਸਾਫ਼ ਲਈ ਉਡੀਕਦੇ ਉਡੀਕਦੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਮੌਕੇ ਦੀ ਕੇਂਦਰ ਸਰਕਾਰ ਵਿੱਚ ਪੀੜਤ ਕੌਮ ਦੇ ਮੰਤਰੀ ਅਤੇ ਮੈਂਬਰ ਮੌਜੂਦ ਹਨ ਪਰ ਕੁਰਸੀ ਦੀ ਲਾਲਸਾ ਹਿੱਤ ਉਹ ਇਸ ਮੁੱਦੇ ਨੂੰ ਸੰਸਦ ਵਿੱਚ ਉਭਾਰਨ ਹੋ ਕਿਨਾਰਾਕਸ਼ੀ ਕਰ ਰਹੇ ਹਨ।ਸਰਕਾਰ ਤੋਂ ਬਾਹਰ ਹੁੰਦਿਆਂ ਉਹੀ ਲੀਡਰ ’84 ਦੇ ਪੀੜਤਾਂ ਦੇ ਹੱਕ ਚ ਮਗਰਮੱਛ ਦੇ ਵਹਾਉਂਦੇ ਨਹੀਂ ਥੱਕਦੇ।ਉਹਨਾਂ ਨਾ ਹੀ ਕਦੇ ਵੀ ’84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰ ਰਹੀਆਂ ਸ਼ਖਸੀਅਤਾਂ ਅਤੇ ਜਥੇਬੰਦੀਆਂ ਨਾਲ ਖੜਨ ਦੀ ਹਿੰਮਤ ਜੁਟਾਈ ਹੈ।ਸਗੋਂ ਇਸ ਮੁੱਦੇ ਤੇ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਹਨ।
ਦੋਸ਼ੀ ਸ਼ਰੇਆਮ ਘੁੰਮਦੇ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਦੇ ਹਨ।
ਜ਼ੁਲਮ ਅਤੇ ਅਨਿਆਂ ਕਿਸੇ ਵੀ ਕੌਮ ਨਾਲ ਹੁੰਦਾ ਹੈ, ਉਹ ਨਿੰਦਣਯੋਗ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

Share Button

Leave a Reply

Your email address will not be published. Required fields are marked *