Thu. Jun 20th, 2019

1984 ਸਿੱਖ ਕਤਲੇਆਮ ਵੀਡਿਓ ਮਾਮਲਾ : ਟਾਈਟਲਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ : ਖਹਿਰਾ

1984 ਸਿੱਖ ਕਤਲੇਆਮ ਵੀਡਿਓ ਮਾਮਲਾ : ਟਾਈਟਲਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ : ਖਹਿਰਾ

Khaira statement arrest Tytler 1984 anti-Sikh riots case

1984 ਸਿੱਖ ਕਤਲੇਆਮ ਮਾਮਲੇ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ 1984 ਦੇ ਦੰਗਿਆ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ। ਬੀਤੇ ਦਿਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ।
ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ।ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਟਾਈਟਲਰ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਟਾਈਟਲਰ ਵਿਰੁੱਧ ਤੁਰੰਤ ਐੱਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਤਾਂ ਕਿ ਇਸ ਕਤਲੇਆਮ ਦੇ ਪਿੱਛੇ ਟਾਈਟਲਰ ਵਰਗੇ ਹੋਰ ਨੇਤਾਵਾਂ ਦੀ ਸਾਜ਼ਿਸ਼ ਤੋਂ ਵੀ ਪਰਦਾ ਉਠ ਸਕੇ। ਅਤੇ ਕਾਨੂੰਨ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ। ਅਤੇ 1984 ਦੇ ਦੰਗਿਆ ਦੇ ਪੀੜਤ ਪਰਿਵਾਰਾ ਨੂੰ ਇਨਸਾਫ ਮਿਲ ਸਕੇ। ਖਹਿਰਾ ਨੇ ਕਿਹਾ ਕਿ ਹੁਣ ਟਾਈਟਲਰ ਦੁਆਰਾ ਵੀਡਿਓ ਵਿੱਚ ਅਪਰਾਧ ਮੰਨ ਲੈਣ ਮਗਰੋਂ ਕਾਂਗਰਸ ਨੂੰ ਨਾ ਸਿਰਫ਼ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ, ਬਲਕਿ ਸਿੱਖਾਂ ਦੇ ਕਤਲੇਆਮ ਲਈ ਜਨਤਕ ਤੌਰ ‘ਤੇ ਸਿੱਖਾਂ ਤੋਂ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਟਾਈਟਲਰ ਦਾ ਬਚਾਅ ਕਰਦੀ ਰਹੀ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿੰਦੇ ਰਹੇ ਹਨ, ਇਸ ਲਈ ਕੈਪਟਨ ਨੂੰ ਵੀ 1984 ਦੇ ਦੰਗਿਆ ਦੇ ਮਾਮਲੇ ‘ਤੇ ਸਿੱਖਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਟਾਈਟਲਰ ਦੁਆਰਾ ਵੀਡਿਓ ਵਿੱਚ ਕਿਹਾ ਗਿਆ ਹੈ ਕਿ“100 ਸਿੱਖ ਮਰੇ ਕੀ ਹੋ ਗਿਆ, ਜਾਂਚ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੇਗੀ”, “ਹੁਣ ਤੱਕ ਕੀ ਕਰ ਦਿੱਤਾ ਸਾਲਿਆਂ ਨੇ” ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਪ੍ਰਧਾਨ ਮੰਤਰੀ ਮੋਦੀ ਤੋਂ ’84 ਦਿੱਲੀ ਸਿੱਖ ਦੰਗਿਆਂ ਦੇ ਮੁੱਖ ਆਰੋਪੀ ਜਗਦੀਸ਼ ਟਾਈਟਲਰ ਖਿਲਾਫ਼ ਫਾਂਸੀ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਜਾਣ ਕੇ ਸਿੱਖ ਕੌਮ, ਜਗਦੀਸ਼ ਟਾਈਟਲਰ ਖਿਲਾਫ਼ ਹੋਰ ਵੀ ਭੜਕ ਉੱਠੀ ਹੈ। ਜਗਦੀਸ਼ ਟਾਈਟਲਰ ਦਾ ਦਿੱਲੀ ਸਿੱਖ ਦੰਗਿਆਂ ਨੂੰ ਲੈ ਕੇ ਇਕ ਸਟਿੰਗ ਸਾਹਮਣੇ ਆਇਆ ਹੈ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਜੱਗ ਜਾਹਿਰ ਕੀਤਾ ਹੈ ਅਤੇ ਟਾਈਟਲਰ ਖਿਲਾਫ਼ ਸਬੂਤ ਹੋਰ ਵੀ ਮਜਬੂਤ ਕਰ ਲਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਕੀਤੇ ਗਏ ਖੁਲਾਸਿਆਂ ‘ਚ ਜਗਦੀਸ਼ ਟਾਈਟਲਰ ਦੇ ਖਿਲਾਫ ਅਹਿਮ ਗੱਲਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ ਨਾਲ ਸਿੱਖ ਕੌਮ ਦਾ ਖੂਨ ਖੌਲਣਾ ਲਾਜ਼ਮੀ ਹੈ।

Leave a Reply

Your email address will not be published. Required fields are marked *

%d bloggers like this: