Mon. Apr 22nd, 2019

1984 ਵਿਚ ਪਹਿਲੇ ਸਿੱਖਾਂ ਦਾ ਕਤਲ ਹੋਇਆ ਅਤੇ ਫਿਰ ਇਨਸਾਫ਼ ਦਾ: ਜਸਵਿੰਦਰ ਸਿੰਘ ਜੌਲੀ

1984 ਵਿਚ ਪਹਿਲੇ ਸਿੱਖਾਂ ਦਾ ਕਤਲ ਹੋਇਆ ਅਤੇ ਫਿਰ ਇਨਸਾਫ਼ ਦਾ: ਜਸਵਿੰਦਰ ਸਿੰਘ ਜੌਲੀ
ਦੋਸ਼ੀਆਂ ਨੂੰ ਸਿਰਫ ਇਕ ਵਾਰੀ ਸੰਮਨ ਭੇਜਣ ਤੋਂ ਬਾਅਦ ਉਨ੍ਹਾਂ ਦੇ ਹਾਜਿਰ ਨਾ ਹੋਣ ਤੇ ਕੇਸ ਬੰਦ ਕੀਤੇ ਗਏ

ਨਵੀਂ ਦਿੱਲੀ 20 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਵੱਲੋਂ ਬੀਤੇ ਦਿਨ ਕੀਤੀ ਗਈ ਸੁਣਵਾਈ ਵਿਚ 1984 ਮਾਮਲੇ ਵਿੱਚ ਕੀਤੀ ਗਈ ਟਿੱਪਣੀ ਨੂੰ ਚਿੱਟੇ ਸੱਚ ਵੱਜੋਂ ਪਰਿਭਾਸ਼ਿਤ ਕੀਤਾ ਹੈ। ਦਰਅਸਲ ਦਿੱਲੀ ਹਾਈ ਕੋਰਟ ਵੱਲੋਂ ਬੀਤੇ ਦਿਨੀਂ ਕੁਝ ਮੁੱਕਦਮੇ ਮੁੜ੍ਹ ਤੋਂ ਖੋਲਣ ਦੇ ਦਿੱਤੇ ਗਏ ਆਦੇਸ਼ ਨੂੰ ਆਰੋਪੀਆਂ ਵੱਲੋਂ ਚੁਨੌਤੀ ਦੇਣ ਦੇ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਵਾਈ.ਵੀ. ਚੰਦਰਚੂੜ ਨੇ ਹੈਰਾਨੀ ਪ੍ਰਗਟਾਈ ਸੀ ਕਿ ਗਵਾਹ ਨੂੰ ਸਿਰਫ਼ ਇੱਕ ਸੰਮਨ ਭੇਜਣ ਤੋਂ ਬਾਅਦ ਉਕਤ ਕੇਸ ਬੰਦ ਕਰ ਦਿੱਤੇ ਗਏ ਸਨ। ਜੋ ਕਿ ਸਿੱਧੇ ਤੌਰ ‘ਤੇ ਜਾਂਚ ਏਜੰਸੀਆਂ ਦੀ ਲਾਪਰਵਾਹੀ ਦਾ ਪ੍ਰਤੀਕ ਹੈ।ਗਵਾਹਾਂ ਨੂੰ ਲੱਭਣ ਲਈ ਢੁੱਕਵੇਂ ਯਤਨ ਨਹੀਂ ਕੀਤੇ ਗਏ। ਜਸਟਿਸ ਏ. ਐਮ. ਖ਼ਾਨਵਿਲਕਰ ਅਤੇ ਡੀ. ਵਾਈ. ਚੰਦਰਚੂੜ ਦਾ ਬੈਂਚ ਦਿੱਲੀ ਦੇ ਸਾਬਕਾ ਵਿਧਾਇਕ ਮਹੇਂਦਰ ਸਿੰਘ ਯਾਦਵ ਦੀ ਅਪੀਲ ‘ਤੇ ਸੁਣਵਾਈ ਕਰ ਰਿਹਾ ਸੀ।ਜਿਸ ਨੇ ਬੀਤੇ ਸਾਲ 29 ਮਾਰਚ ਨੂੰ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਖਿਲਾਫ਼ ਅਪੀਲ ਕੀਤੀ ਸੀ, ਜਿਸ ਤਹਿਤ ਸਿੱਖ ਨਸਲਕੁਸ਼ੀ ਦੇ ਪੰਜ ਮਾਮਲਿਆਂ ਵਿੱਚ ਉਸ ਨੂੰ ਅਤੇ ਹੋਰਨਾਂ ਬਰੀ ਕੀਤੇ ਵਿਅਕਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ।ਇਸ ਕਰਕੇ 30 ਸਾਲ ਪਹਿਲੇ ਬਰੀ ਕੀਤੇ ਗਏ ਆਰੋਪੀ ਦੇ ਖਿਲਾਫ਼ ਹਾਲਾਂਕਿ ਮਾਮਲਾ ਫਿਰ ਤੋਂ ਖੋਲਣਾ ਬਹੁਤ ਦੇਰੀ ਭਰਿਆ ਫੈਸਲਾ ਹੈ।

ਇਸ ਬਾਰੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਡੀਐਸਜੀਐਮਸੀ ਦੇ ਕਾਨੂੰਨੀ ਵਿਭਾਗ ਦੇ ਮੁੱਖੀ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਸਾਰੀ ਕੌਮ ਨੂੰ ਇਹ ਲੱਗਦਾ ਹੈ ਕਿ ਸਿੱਖ ਜਥੇਬੰਦੀਆਂ ਇਨਸਾਫ਼ ਪ੍ਰਾਪਤ ਕਰਨ ਵਿੱਚ ਨਾਕਾਮ ਰਹੀਆਂ ਹਨ। ਪਰ ਹੁਣ ਗੰਭੀਰਤਾ ਦੇ ਨਾਲ ਦਿੱਲੀ ਕਮੇਟੀ ਵੱਲੋਂ ਕੇਸ ਲੜੇ ਜਾਣ ਕਰਕੇ ਜਾਂਚ ਏਜੰਸੀਆਂ ਵੱਲੋਂ ਨਾਇਨਸਾਫੀ ਦੇ ਗੱਫੇ ਸਿੱਖਾਂ ਨੂੰ ਦੇਣ ਵਿੱਚ ਕੀਤੀਆਂ ਗਈਆਂ ਸਾਜ਼ਿਸ਼ਾ ਦੀ ਕੜੀਆਂ ਹੁਣ ਖੁਲਣ ਲੱਗ ਪਈਆਂ ਹਨ।
ਜੌਲੀ ਨੇ ਸਾਫ਼ ਕਿਹਾ ਕਿ ਸਾਬਕਾ ਹੁਕਮਰਾਨਾ ਨੇ ਕਿਸ ਤਰੀਕੇ ਨਾਲ ਕਾਤਲਾਂ ਦੀ ਪੁਸ਼ਤਪਨਾਹੀ ਕੀਤੀ ਸੀ। ਉਸਦਾ ਭੇਦ ਸੁਪਰੀਮ ਕੋਰਟ ਦੀ ਚਿੰਤਾ ਖੋਲ ਰਹੀ ਹੈ। ਪਹਿਲੇ ਸਿੱਖਾਂ ਦਾ ਕਤਲ ਹੋਇਆ ਅਤੇ ਫਿਰ ਇਨਸਾਫ਼ ਦਾ, ਗਿਣੀ-ਮਿੱਥੀ ਸਾਜ਼ਿਸ਼ ਤਹਿਤ ਹੋਏ ਕਤਲ ਦੇ ਸਬੂਤ ਹੁਣ ਜਨਤਕ ਹੋਣ ਲੱਗੇ ਹਨ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ 21 ਮਾਰਚ ਨੂੰ ਸੁਣਵਾਈ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: