1984 ਦੇ ਸਿੱਖ ਵਿਰੋਧੀ ਦੰਗੇ ਮਨੁੱਖਤਾ ਤੇ ਕਲੰਕ : ਗੁਰਪ੍ਰੀਤ ਬੱਬਲ

ss1

1984 ਦੇ ਸਿੱਖ ਵਿਰੋਧੀ ਦੰਗੇ ਮਨੁੱਖਤਾ ਤੇ ਕਲੰਕ : ਗੁਰਪ੍ਰੀਤ ਬੱਬਲ

bubbleਲੁਧਿਆਣਾ (ਪ੍ਰੀਤੀ ਸ਼ਰਮਾ) ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਜਗਦੀਸ਼ ਟਾਇਟਲਰ ਅਤੇ ਸੱਜਨ ਕੁਮਾਰ ਨੂੰ 32 ਸਾਲ ਬਾਅਦ ਵੀ ਸੱਜਾ ਨਾਂ ਮਿਲਣ ਤੋਂ ਭੜਕੇ ਯੂਥ ਅਕਾਲੀ ਦਲ ਆਗੂਆ ਤੇ ਵਰਕਰਾਂ ਨੇ ਗੁਰਪ੍ਰੀਤ ਸਿੰਘ ਬੱਬਲ ਦੀ ਅਗਵਾਈ ਹੇਠ ਸਥਾਨਕ ਇਸ਼ਮੀਤ ਸਿੰਘ ਚੌਂਕ ਵਿੱਖੇ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਦੇ ਪੁਤਲੇ ਫੂਕ ਕੇ ਵਿਰੋਧ ਜਤਾਇਆ ਰੋਸ਼ ਪ੍ਰਰਦਸ਼ਨ ਵਿੱਚ ਯੂਥ ਅਕਾਲੀ ਦਲ ਮਾਲਵਾ ਜੋਨ-3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਗੁਰਪ੍ਰੀਤ ਸਿੰਘ ਬੱਬਲ ਨੇ 1984 ਵਿੱਚ ਦਿੱਲੀ ਵਿੱਖੇ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਮਨੁੱਖਤਾ ਦੇ ਨਾਮ ਤੇ ਕਲੰਕ ਕਰਾਰ ਦਿੰਦੇ ਹੋਏ ਕਿਹਾ ਕਿ ਅੱਜ ਤੋਂ 32 ਸਾਲ ਪਹਿਲਾਂ ਸਿੱਖ ਵਿਰੋਧੀ ਮਾਨਸਿਕਤਾ ਰੱਖਣ ਵਾਲੇ ਕਾਂਗਰਸੀ ਆਗੂਆਂ ਜਗਦੀਸ਼ ਟਾਈਟਲਰ, ਸੱਜਨ ਕੁਮਾਰ ਨੇ ਦਿੱਲੀ ਦੀਆਂ ਸੜਕਾਂ ਤੇ ਖੁਲੇਆਮ ਮਾਸੂਮ ਸਿੱਖਾਂ ਨੂੰ ਕਤਲ ਕਰਵਾ ਕੇ ਭਾਰਤੀ ਲੋਕਤੰਤਰ ਤੇ ਅਜਿਹਾ ਕਲੰਕ ਲਗਾਇਆ ਜੋ ਕਿ ਰਹਿੰਦੀ ਦੁਨੀਆ ਤੱਕ ਧੋਣਨਾਲਂ ਵੀ ਨਹੀਂ ਧੁਲੇਗਾ ਬੱਬਲ ਨੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਜਦਗੀਸ਼ ਟਾਈਟਲਰ ਅਤੇ ਸੱਜਨ ਕੁਮਾਰ ਸਹਿਤ ਹੋਰ ਦੋਸ਼ੀਆਂ ਨੂੰ ਸੱਜਾ ਨਹੀਂ ਮਿਲਣ ਤੇ ਕਿਹਾ ਕਿ ਜਦੋਂ ਦੇਸ਼ ਤੇ ਸ਼ਾਸਨ ਕਰਣ ਵਾਲੇ ਰਾਜਾ ਦੀ ਸ਼ਹਿ ਤੇ ਨਿਰਦੋਸ਼ ਪ੍ਰਜਾ ਦਾ ਕਤਲੇਆਮ ਹੋਵੇਗਾ ਤਾਂ ਇੰਸਾਫ ਦੀ ਉਂਮੀਦ ਤਾਂ ਬੇਕਾਰ ਹੈ ਇਸ ਮੌਕੇ ਤੇ ਕੁਲਦੀਪ ਸਿੰਘ ਦੀਪਾ, ਚਰਨਜੀਤ ਗਰੇਵਾਲ, ਸਿਮਰਨ ਓਬਰਾਏ, ਰਾਜਾ ਓਬਰਾਏ, ਮਨਦੀਪ, ਹਰਬੀਰਪਾਲ ਸਿੰਘ, ਆਸ਼ੂ ਹੰਸਰਾ, ਤਰਨਜੀਤ ਸਿੰਘ, ਬ੍ਰਹਮਵੀਰ ਸਿੰਘ, ਪਰਮਵੀਰ ਸਿੰਘ, ਸਚਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਪਜਿੰਦਰ ਸਿੰਘ ਗੋਲਡੀ, ਦੀਪਕ ਔਲ, ਵਿਕਰਮਜੀਤ ਸਿੰਘ, ਸ਼ਗਨਦੀਪ ਸਿੰਘ, ਗਗਨਦੀਪ ਸਿੰਘ, ਮਨਦੀਪ ਸਿੰਘ, ਹਰਬੀਰ ਸਿੰਘ , ਹਰਜਿੰਦਰ ਬਿੱਟੂ, ਬਲਵਿੰਦਰ ਬੱਲੀ, ਗੁਰਸ਼ਰਨ ਸਿੰਘ, ਰਾਜਵੀਰ ਬਾਜਵਾ, ਹਰਪ੍ਰੀਤ ਸਿੰਘ, ਮੋਹਿਤ ਰਾਮਗੜਿਆ, ਸੌਰਵ ਮਰਵਾਹਾ, ਸੈਬੀ ਮਹਾਜਨ, ਅਮਨ ਸਿੰਘ, ਦੀਪਾ ਦੁਗਰੀ, ਉਪਿੰਦਰ ਸਿੰਘ ਅਤੇ ਹੰਟਰ ਮਹਾਜਨ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *