Mon. Oct 14th, 2019

1984 ਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਦਲ ਖਾਲਸਾ ਨੇ ‘ਸਿੱਖ ਨਸਲਕੁਸ਼ੀ ਯਾਦਗਾਰੀ’ ਮਾਰਚ ਕੱਢਿਆ

1984 ਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਦਲ ਖਾਲਸਾ ਨੇ ‘ਸਿੱਖ ਨਸਲਕੁਸ਼ੀ ਯਾਦਗਾਰੀ’ ਮਾਰਚ ਕੱਢਿਆ

1984 ਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਦਲ ਖਾਲਸਾ ਨੇ 'ਸਿੱਖ ਨਸਲਕੁਸ਼ੀ ਯਾਦਗਾਰੀ' ਮਾਰਚ ਕੱਢਿਆ ਦਲ ਖਾਲਸਾ ਨੇ ੩੩ ਵਰੇ ਪਹਿਲਾਂ ਭਾਰਤੀ ਹੁਕਮਰਾਨਾਂ ਅਤੇ ਕਾਂਗਰਸ ਆਗੂਆਂ ਦੀ ਸਰਪ੍ਰਸਤੀ ਹੇਠ ਹੋਏ ਸਿੱਖਾਂ ਦੇ ਕਤਲੇਆਮ ਲਈ ਭਾਰਤੀ ਨਿਜ਼ਾਮ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਹੈ ਜਿਸ ਤਰ ਉਸਨੇ ਸ੍ਰੀਲੰਕਾ ਵਿਚ ਹੋਏ ਕਤਲੇਆਮ ਬਾਰੇ ਮਤਾ ਪਾਸ ਕਰਕੇ ਸ੍ਰੀਲੰਕਾ ਸਰਕਾਰ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ ਕੀਤਾ ਹੈ ਉਸੇ ਤਰਜ ਤੇ ਨਵੰਬਰ 1984 ਵਿਚ ਹੋਏ ਸਿੱਖਾਂ ਦੇ ਕਤਲੇਆਮ ਬਾਰੇ ਸੰਯੁਕਤ ਰਾਸ਼ਟਰ ਆਪਣੀ ਨਿਗਰਾਨੀ ਹੇਠ ਜਾਂਚ ਕਰਵਾਏ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇ।
ਦਲ ਖਾਲਸਾ ਵਲੋਂ ਕਤਲੇਆਮ ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਦੇਣ, ਭਾਰਤੀ ਸਟੇਟ ਅਤੇ ਨਿਆਂ-ਪ੍ਰਣਾਲੀ ਨੂੰ ਸ਼ਰਮਸਾਰ ਕਰਨ, ਇਨਸਾਫ ਦੀ ਲੜਾਈ ਅਤੇ ਆਜ਼ਾਦੀ ਸੰਘਰਸ਼ ਨੂੰ ਜਾਰੀ ਰੱਖਣ ਦੇ ਮੰਤਵ ਨਾਲ ਅੱਜ ਏਥੇ ‘ਸਿੱਖ ਨਸਲਕੁਸ਼ੀ ਯਾਦਗਾਰੀ’ ਮਾਰਚ ਕੀਤਾ ਜੋ ਗੁਰਦੁਆਰਾ ਹਾਜੀ ਰਤਨ ਤੋਂ ਆਰੰਭ ਹੋਕੇ ਵੱਖ-ਵੱਖ ਬਜਾਰਾਂ ਚੋਂ ਹੁੰਦਿਆਂ ਹੋਇਆ ਕਿਲਾ ਮੁਬਾਰਕ ਵਿਖੇ ਸਮਾਪਤ ਹੋਇਆ।
ਇਸ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਬੋਲਦਿਆਂ ਸਪਸ਼ਟ ਕੀਤਾ ਕਿ ਨਵੰਬਰ 1984 ਵਰਗੇ ਕਤਲੇਆਮ ਦੇ ਦੁਰਾਹਅ ਨੂੰ ਰੋਕਣ ਦਾ ਇੱਕੋ-ਇੱਕ ਹੱਲ ਭਾਰਤ ਤੋਂ ਆਜ਼ਾਦੀ ਹੈ। ਪਾਰਟੀ ਵਲੋਂ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਵਿੱਚ ਵੱਡੇ-ਵੱਡੇ ਬੋਰਡ ਲਾਏ ਹੋਏ ਸਨ ਅਤੇ ਕਾਰਜਮਰਤਾਵਾਂ ਨੇ ਬੈਨਰ ਫੜੇ ਹੋਏ ਸਨ।
ਦਲ ਖਾਲਸਾ ਵਲੋਂ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਕਿ ਉਹ ਨਵੰਬਰ 1984 ਵਿਚ ਭਾਰਤੀ ਨਿਜ਼ਾਮ ਦੇ ਪ੍ਰਬੰਧਕੀ ਢਾਂਚੇ ਦੇ ਸਭ ਹਿੱਸਿਆਂ ਦੀ ਕਤਲੇਆਮ ਵਿੱਚ ਸਿੱਧੀ ਜਾਂ ਅਸਿੱਧੀ ਸ਼ਮੂਲੀਅਤ ਸੀ, ਉਨ੍ਹਾਂ ਖਿਲਾਫ ਉਹ ਪੜਤਾਲ ਅਤੇ ਕਾਰਵਾਈ ਕਰੇ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੈਨੇਡਾ ਅਤੇ ਇੰਗਲੈਂਡ ਵਲੋਂ ਫਰਾਕਦਿਲੀ ਦਿਖਾਉਂਦਿਆਂ ਕਿਉਬਿਕ ਅਤੇ ਸਕਾਟਲੈਂਡ ਸੂਬਿਆਂ ਦੇ ਲੋਕਾਂ ਨੂੰ ਸਵੈ-ਨਿਰਣੈ ਦੇ ਹੱਕ ਦੀ ਵਰਤੋਂ ਕਰਨ ਦੀ ਇਜ਼ਾਜਤ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਸੇ ਹੀ ਤਰਜ ‘ਤੇ ਸੰਯੁਕਤ ਰਾਸ਼ਟਰ ਯਕੀਨੀ ਬਣਾਏ ਕਿ ਸਿੱਖ, ਕਸ਼ਮੀਰੀ, ਆਦਿ ਲੋਕਾਂ ਦੀ ਰਾਇ ਜਾਨਣ ਲਈ ਪੰਜਾਬ, ਕਸ਼ਮੀਰ ਵਿੱਚ ਰੈਫਰੇਂਡਮ ਕਰਵਾਇਆ ਜਾਵੇ।
ਮਾਰਚ ਵਿੱਚ ਸ਼ਾਮਿਲ ਨੌਜਵਾਨਾਂ ਨੇ ਹੱਥਾਂ ਵਿੱਚ ਤਖਤੀਆਂ ਅਤੇ ਕੇਸਰੀ ਝੰਡੇ ਫੜੇ ਹੋਏ ਸਨ ਅਤੇ ਉਹ ਆਜ਼ਾਦੀ ਦੇ ਹੱਕ ਵਿੱਚ ਜੋਸ਼ ਭਰਪੂਰ ਨਾਅਰੇ ਲਾ ਰਹੇ ਸਨ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੰਬਰ 1984 ਨੂੰ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਹੈਵਾਨੀਅਤ ਦਾ ਨੰਗਾ ਨਾਚ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਰਕਾਰ ਮੁਤਾਬਕ ਕੋਈ 2733 ਸਿੱਖਾਂ ਨੂੰ ਤੇ ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਕੋਈ 8000 ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਕਤਲੇਆਮ ਸੀ, ਨਸਲਕੁਸ਼ੀ ਦਾ ਘੋਰ ਪਾਪ ਸੀ ਪਰ ਇਸ ਮੁਲਕ ਦੇ ਆਗੂਆਂ, ਮੀਡੀਆ ਅਤੇ ਲੋਕਾਂ ਨੇ ਇਸਨੂੰ ਅਜ ਤੱਕ ਕੇਵਲ ਇਕ ‘ਦੰਗੇ’ ਵਜੋਂ ਹੀ ਲਿਖਿਆ-ਪੜਿ•ਆ ਹੈ।
ਨੌਜਵਾਨ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਇਨਸਾਫ ਦੇ ਨਾਮ ਤੇ ਬਣੇ ਕਮਿਸ਼ਨ ਅਤੇ ਜਾਂਚ ਕਮੇਟੀਆਂ ਖੋਖਲੀਆਂ ਸਾਬਿਤ ਹੋਈਆਂ ਹਨ ਅਤੇ ਦੁਨੀਆਂ ਖਾਮੋਸ਼ ਹੈ।
ਪਾਰਟੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਹਿੰਦੁਸਤਾਨ ਦੇ ਮੌਜੂਦਾ ਮਾਲਕ ਇਸਨੂੰ ਹਿੰਦੂ ਮੁਲਕ ਬਣਾਉਣ ਲਈ ਪੱਕੇ ਤੌਰ ‘ਤੇ ਲੱਗੇ ਹੋਏ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰੀਝ ਮੁਬਾਰਕ। ਉਹਨਾਂ ਕਿਹਾ ਕਿ ਇਸੇ ਤਰ•ਾਂ ਉਹਨਾਂ ਦੀ ਕੌਮ ਵੀ ਆਪਣੇ ਜਨਮ, ਵਿਰਸੇ, ਇਤਿਹਾਸ ਕਰਕੇ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਤਹਿਤ ਆਪਣੇ ਇਸ ਹੱਕ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਇਹ ਫਰਜ਼ ਹੈ ਕਿ ਉਹ ਸਾਡੇ ਇਸ ਹੱਕ ਤੇ ਡਾਕਾ ਨਾ ਪੈਣ ਦੇਵੇ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਅਫਸੋਸ ਜਿਤਾਉਦਿਆਂ ਕਿਹਾ ਕਿ ਪਿਛਲੇ ੭੦ ਸਾਲਾਂ ਵਿਚ ਭਾਰਤ ਦੇ ਖੁਫੀਆ ਤੇ ਸੁਰਖਿਆ ਮਾਹਿਰਾਂ ਲਈ, ਸਿਆਸੀ ਪੰਡਿਤਾਂ ਲਈ, ਸਿਆਸੀ ਆਗੂਆਂ ਲਈ –ਚਾਹੇ ਉਹ ਕਿਸੀ ਵੀ ਸਿਆਸੀ ਪਾਰਟੀ ਦੇ ਹੋਣ, ਹਰ ਖੇਤਰੀ, ਧਾਰਮਿਕ ਅਤੇ ਕੌਮੀ ਝਗੜਾ ਕੇਵਲ ਅਮਨ-ਕਾਨੂੰਨ ਦੀ ਸਮੱਸਿਆ ਹੈ ਅਤੇ ਦਿੱਲੀ ਦੇ ਸ਼ਾਸਕ ਉਸਨੂੰ ਉਸੇ ਕਰੂਰਤਾ ਅਤੇ ਪੱਖਪਾਤੀ ਨਜ਼ਰੀਏ ਨਾਲ ਹੀ ਨਜਿੱਠਣ ਦਾ ਢੰਗ ਅਪਨਾਉਂਦੇ ਆ ਰਹੇ ਹਨ।
ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਗੁਰਦੀਪ ਸਿੰਘ ਬਠਿੰਡਾ ਅਤੇ ਪੰਜ ਪਿਆਰਿਆਂ ਨੇ ਉਚੇਚੇ ਤੌਰ ‘ਤੇ ਦਲ ਖਾਲਸਾ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ, ਬਲਦੇਵ ਸਿੰਘ ਅਜਨਾਲਾ, ਗੁਰਵਿੰਦਰ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਰਣਬੀਰ ਸਿੰਘ, ਗੁਰਦੀਪ ਸਿੰਘ ਕਾਲਕੱਟ, ਉਦੈ ਸਿੰਘ ਫਤਿਹਗੜ ਸਾਹਿਬ, ਕੁਲਵੰਤ ਸਿੰਘ ਫੇਰੂਮਾਨ, ਅਵਤਾਰ ਸਿੰਘ ਜਲਾਲਾਬਾਦ, ਸੁਰਜੀਤ ਸਿੰਘ ਖਾਲਸਤਾਨੀ, ਜਗਜੀਤ ਸਿੰਘ ਖੋਸਾ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

%d bloggers like this: