Wed. Aug 21st, 2019

1978 ਤੋਂ ਹੁਣ ਤੱਕ ਭਾਰਤੀ ਮੀਡੀਏ ਦਾ ਸਿੱਖ ਪੰਥ ‘ਤੇ ਸਿੱਖ ਆਗੂਆਂ ਪ੍ਰਤੀ ਨਾਕਾਰਾਤਮਿਕ ਰੋਲ : ਸ੍ਰੋ.ਅ.ਦ.ਅ.ਅੰਤਰਾਸ਼ਟਰੀ ਕੋਰਡੀਨੇਸ਼ਨ ਕਮੇਟੀ

1978 ਤੋਂ ਹੁਣ ਤੱਕ ਭਾਰਤੀ ਮੀਡੀਏ ਦਾ ਸਿੱਖ ਪੰਥ ‘ਤੇ ਸਿੱਖ ਆਗੂਆਂ ਪ੍ਰਤੀ ਨਾਕਾਰਾਤਮਿਕ ਰੋਲ : ਸ੍ਰੋ.ਅ.ਦ.ਅ.ਅੰਤਰਾਸ਼ਟਰੀ ਕੋਰਡੀਨੇਸ਼ਨ ਕਮੇਟੀ

fdk-1ਫ਼ਰੀਦਕੋਟ,26 ਅਕਤੂਬਰ ( ਜਗਦੀਸ਼ ਬਾਂਬਾ ) ਵੈਸੇ ਤਾਂ ਭਾਰਤ ਦੀ ਅਖੌਤੀ ਆਜ਼ਾਦੀ (15 ਅਗਸਤ 1947) ਤੋਂ ਬਾਅਦ ਹੀ ਭਾਰਤੀ ਮੀਡੀਆ ਕਿਸੇ ਨਾਂ ਕਿਸੇ ਵਸੀਲੇ ਸਿੱਖ ਕੌਮ ਦੇ ਦੋ ਰੂਪ ਆਮ ਲੋਕਾਂ ਵਿੱਚ ਪ੍ਰਚਾਰਣ ਅਤੇ ਉਭਾਰਨ ਵਿੱਚ ਲੱਗਾ ਰਿਹਾ ਹੈ ਪਹਿਲਾ ਕੇ ਸਿੱਖ ਕੌਮ ਬਹੁਤ ਹੀ ਖੂੰਖਾਰ ਅਤੇ ਮੁਜਰਮਾਨਾ ਕਿਸਮ ਦੀ ਜਰਾਇਮ ਪੇਸ਼ਾ ਕੌਮ ਹੈ ਦੂਜਾ ਕੇ ਸਿੱਖ ਕੌਮ ਇੱਕ ਦਿਮਾਗ ਤੋਂ ਹੀਣੀ ਅਤੇ ਹਰ ਵਕਤ ਐਸ਼ੋ ਇਸ਼ਰਤ ਵਿੱਚ ਡੁੱਬੀ ਰਹਿਣ ਵਾਲੀ ਕੌਮ ਹੈ ਜੋ ਸਮਾਜ ਦੀ ਨਫਰਤ ਜਾਂ ਮਜ਼ਾਕੀਆ ਚੁਟਕਲਿਆਂ ਦਾ ਹਿੱਸਾ ਤਾਂ ਬਣ ਸਕਦੀ ਹੈ। ਪਰ ਲੋਕ ਨਾਇਕਾਂ ਵਜੋਂ ਉਭਰ ਕੇ ਸਮਾਜ ਲਈ ਸੁਨਿਹਰੇ ਭਵਿੱਖ ਦੀ ਪਥ ਪ੍ਰਦਰਸ਼ਿਤ ਨਹੀਂ ਬਣ ਸਕਦੀ ਇਨਾਂ ਦੋਵਾਂ ਵਰਤਾਰਿਆਂ ਦੀਆਂ ਅਨੇਕਾਂ ਉਦਾਹਰਨਾਂ ਸਾਨੂੰ ਬੀਤੇ ਸਮੇਂ ਅਤੇ ਮੌਜੂਦਾ ਸਮੇਂ ਵਿਚੋਂ ਮਿਲ ਸਕਦੀਆਂ ਹਨ ਜਿਸ ਤਰੀਕੇ ਨਾਲ ਕੁਰਬਾਨੀਆਂ ਭਰੇ ਇਤਿਹਾਸ ਤੋਂ ਬਾਅਦ ਸਾਡੇ ਨਾਇਕਾਂ ਅਤੇ ਸੂਰਮਿਆਂ ਨੂੰ ਭਾਰਤ ਦੇ ਰੂੜੀਵਾਦੀ ਇਤਿਹਾਸ ਵਿੱਚ ਖਤਰਨਾਕ ਜਰਾਇਮ ਪੇਸ਼ਾ ਕੌਮ ਦੇ ਖਿਤਾਬ ਵਜੋਂ ਅਤੇ ਹਿੰਦੀ ਹਾਸਰਸ ਕਿਤਾਬਾਂ ਅਤੇ ਨਾਟਕਾਂ ਵਿੱਚ ਸਾਡੇ ਕਿਰਦਾਰਾਂ ਨੂੰ ਸ਼ਰਾਬੀ ਦਿਖਾ ਕੇ ਮਜਾਕੀਆ ਲਹਿਜੇ ਵਿੱਚ ਪੇਸ਼ ਕੀਤਾ ਗਿਆ ਇਹ ਸਭ ਇਸੇ ਲੜੀ ਦਾ ਹਿੱਸਾ ਹਨ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅੰਤਰਾਸ਼ਟਰੀ ਕੋਰਡੀਨੇਸ਼ਨ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ,ਅਮਰੀਕ ਸਿੰਘ ਬੱਲੋਵਾਲ, ਰੇਸ਼ਮ ਸਿੰਘ ਕੈਲੇਫੋਰਨੀਆਂ,ਅਮਨਦੀਪ ਸਿੰਘ ਨਿਊਯਾਰਕ,ਸੋਹਣ ਸਿੰਘ ਕੰਗ,ਜਗਰਾਜ ਸਿੰਘ ਮੱਦੋਕੇ,ਜਸਪਾਲ ਸਿੰਘ ਬੈਂਸ,ਹਰਦੀਪ ਸਿੰਘ ਲੋਹਾਖੇੜਾ,ਸਰਬਜੀਤ ਸਿੰਘ ਯੂ.ਕੇ,ਦਲਵਿੰਦਰ ਸਿੰਘ ਘੁੰਮਣ ਨੇ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਵਰਤਾਰਾ 1947 ਦੀ ਅਖੌਤੀ ਅਜਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਪਰ ਸਾਲ 1978 ਤੋਂ ਜਿਕਰ ਕਰਨਾ ਇਸ ਲਈ ਜਰੂਰੀ ਹੈ ਕਿਓੰਕੇ ਉਦੋਂ ਤੱਕ ਸਿੱਖ ਭਾਰਤੀ ਹੁਕਮਰਾਨਾਂ ਵਲੋਂ ਰੇਸ਼ਮੀਂ ਕੱਪੜੇ ਦੇ ਚਮਕਦਾਰ ਰੁਮਾਲਾਂ ਵਿੱਚ ਲਪੇਟ ਕੇ ਸਿਖਾਂ ਨੂੰ ਦਿੱਤੀ ਗਈ ਗੁਲਾਮੀਂ ਨੂੰ ਸਹੀ ਰੂਪ ਵਿੱਚ ਪਰਿਭਾਸ਼ਿਤ ਨਹੀਂ ਕਰ ਪਾ ਰਹੇ ਸਨ ਪਰ 1978 ਵਿੱਚ ਵਾਪਰੇ ਸਾਕੇ (ਨਰਕਧਾਰੀ ਦੇ ਚੇਲਿਆਂ ਵਲੋਂ 13 ਸਿਖਾਂ ਨੂੰ ਗੋਲੀਆਂ ਮਾਰ ਸ਼ਹੀਦ ਕਰਨਾ) ਤੋਂ ਬਾਅਦ ਸਿੱਖ ਕੌਮ ਵਿੱਚ ਇੱਕ ਐਸੇ ਆਗੂ ਦਾ ਉਭਾਰ ਹੋਇਆ ਜਿਸਨੇ ਲੀਕ ਖਿੱਚ ਕੇ ਕੌਮ ਨੂੰ ਦੱਸਿਆ ਕੇ ਸਾਡੀ ਕੀਮਤ ਭਾਰਤ ਵਿਚ ਪਿੰਜਰੇ ਵਿੱਚ ਕੈਦ ਪੰਛੀ ਤੋਂ ਵਧੇਰੇ ਨਹੀਂ ਉਹ ਆਗੂ ਸਨ “ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ“ ਜਿਨਾਂ ਨੇ ਸੁੱਤੀ ਹੋਈ ਕੌਮ ਨੂੰ ਧੁਰ ਅੰਦਰ ਤੋਂ ਝੰਜੋੜ ਕੇ ਰੱਖ ਦਿੱਤਾ ਉਨਾਂ ਦੀਆਂ ਪੰਥਕ ਸਿਧਾਂਤਾਂ ਅਤੇ ਖਾਲਸਾਈ ਰਵਾਇਤਾਂ ਦੀ ਤਰਜਮਾਨੀ ਕਰਦੀਆਂ ਤਕਰੀਰਾਂ ਹਰ ਸੁਣਨ ਵਾਲੇ ਸਿੱਖ ਦੇ ਮਨ ਵਿੱਚ ਇੱਕ ਅਜੀਬ ਲਹਿਰ ਛੇੜ ਦਿੰਦੀਆਂ ਅਤੇ ਉਨਾਂ ਦੀ ਤਕਰੀਰ ਨੂੰ ਸੁਣਨ ਵਾਲਾ ਹਰ ਇੱਕ ਸਿੱਖ ਭਾਰਤ ਦੇ ਪਿੰਜਰੇ ਵਿੱਚ ਖੁਦ ਨੂੰ ਗੁਲਾਮ ਮਹਿਸੂਸ ਕਰਨ ਲੱਗ ਜਾਂਦਾਂ ਜਦੋਂ ਭਾਰਤੀ ਹਕੂਮਤ ਨੇ ਸੰਤਾਂ ਵਲੋਂ ਕੀਤੀਆਂ ਤਕਰੀਰਾਂ ਦਾ ਅਸਰ ਸਿੱਖ ਮਾਨਸਿਕਤਾ ਤੇ ਹੁੰਦਾ ਵੇਖਿਆ ਅਤੇ ਉਨਾਂ ਨੂੰ ਲੱਗਾ ਕੇ ਸਾਡੇ ਵਲੋਂ ਬੁਣਿਆ ਸਿੱਖ ਕੌਮ ਨੂੰ ਗੁਲਾਮ ਬਣਾਈ ਰੱਖਣ ਦਾ ਜਾਲ ਹੌਲੀ ਹੌਲੀ ਟੁੱਟਦਾ ਜਾ ਰਿਹਾ ਹੈ ਤਾਂ ਉਨਾਂ ਨੇ ਆਪਣੀਂ ਹੋਂਦ ਖਤਰੇ ਵਿੱਚ ਵੇਖ ਸੰਤਾਂ ਖਿਲਾਫ ਕੂੜ ਪ੍ਰਚਾਰ ਕਰਨ ਲਈ ਮੀਡੀਆ ਨੂੰ ਇੱਕ ਨਵੀਨਤਮ ਹਥਿਆਰ ਵਜੋਂ ਵਰਤਿਆ ਉਸ ਵਕਤ ਦੇ ਸਮਕਾਲੀ ਪ੍ਰਿੰਟ ਮੀਡੀਆ ਰੇਡੀਓ ਅਤੇ ਟੀ.ਵੀ ਤੋਂ ਸੰਤਾਂ ਖਿਲਾਫ ਤਰਾਂ ਤਰਾਂ ਦਾ ਕੂੜ ਪ੍ਰਚਾਰ ਖੁੱਲੇ ਰੂਪ ਵਿੱਚ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਹੋਣ ਲੱਗਾ ਸੰਤਾਂ ਨੂੰ ਹਿੰਦੂ ਵਿਰੋਧੀ ਵੱਖਵਾਦੀ ਅਤੇ ਅੱਤਵਾਦੀ ਦੱਸ ਕੇ ਆਮ ਲੋਕਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਸਿਰਜਣ ਦੇ ਯਤਨ ਕੀਤੇ ਗਏ ਤਾਂ ਜੋ ਕੋਈ ਵੀ ਸੰਤਾਂ ਦੀ ਤਕਰੀਰ ਸੁਣਨ ਜਾਵੇ ਹੀ ਨਾਂ ਅਤੇ ਜਦੋਂ ਲੋਕ ਸੰਤਾਂ ਕੋਲ ਜਾਣਗੇ ਹੀ ਨਹੀਂ ਤਾਂ ਉਨਾਂ ਦੀ ਤਕਰੀਰ ਸੁਣ ਲੋਕਾਂ ਦੀ ਸੁੱਤੀ ਹੋਈ ਜਮੀਰ ਜਾਗੇਗੀ ਕਿਵੇਂ ਅਤੇ ਜਦੋਂ ਜਮੀਰ ਹੀ ਨਹੀਂ ਜਾਗੇਗੀ ਤਾਂ ਕੌਮ ਭਾਰਤ ਦੇ ਬਣਾਏ ਗੁਲਾਮੀਂ ਦੇ ਇਸ ਪਿੰਜਰੇ ਨੂੰ ਤੋੜਨ ਲਈ ਕਮਰ ਕੱਸੇ ਕਿਵੇਂ ਕਰੇਗੀ ਭਾਰਤੀ ਮੀਡੀਆ ਦੀ ਸਰਕਾਰੀ ਖ਼ਿਦਮਤਗਾਰੀ ਦੀ ਇਹ ਹੱਦ ਸੀ ਕੇ ਸੰਤਾਂ ਵਲੋਂ ਦਿੱਤੇ ਜਾਣ ਵਾਲੇ ਕਿਸੇ ਵੀ ਬਿਆਨ ਨੂੰ ਇਨ ਬਿਨ ਛਾਪਣ ਦੀ ਬਜਾਏ ਹਰ ਬਿਆਨ ਨੂੰ ਤੋੜ ਮਰੋੜ ਕੇ ਇਸ ਤਰਾਂ ਛਾਪਿਆ ਜਾਂਦਾਂ ਸੀ ਕੇ ਕੌਮ ਵਿੱਚ ਸੰਤਾਂ ਪ੍ਰਤੀ ਪ੍ਰਚੰਡ ਰੂਪ ਵਿੱਚ ਨਫਰਤ ਪੈਦਾ ਕੀਤੀ ਜਾ ਸਕੇ ਇਹ ਕਹਿਣਾ ਕੋਈ ਅਥਕਥਨੀ ਨਹੀਂ ਹੋਵੇਗੀ ਕੇ ਭਾਰਤੀ ਮੀਡੀਆ ਦੇ ਇਸ ਪ੍ਰਾਪੇਗੰਡੇ ਦੇ ਵਹਿਣ ਵਿੱਚ ਵਹਿ ਕੇ ਕੁਝ ਕ ਨੂੰ ਛੱਡ ਬਾਕੀ ਸਾਰੇ ਸਿੱਖ ਪੱਤਰਕਾਰ ਵੀ ਸੰਤਾਂ ਦੇ ਖਿਲਾਫ ਹੀ ਲਿਖਦੇ ਸਨ ਅਤੇ ਇਸ ਸਾਰੀ ਵਿਆਪਕ ਪੱਧਰ ਦੀ ਚਾਲਸਾਜੀ ਤੋਂ ਗੁਮਰਾਹ ਹੋ ਸਿੱਖ ਕੌਮ ਦਾ ਇੱਕ ਹਿੱਸਾ ਵੀ ਸੰਤਾਂ ਨੂੰ ਕਾਂਗਰਸ ਦਾ ਏਜੇਂਟ,ਚੰਬਲ ਦਾ ਡਾਕੂ,ਅੱਤਵਾਦੀ,ਹਿੰਦੂ ਸਿੱਖ ਏਕਤਾ ਵਿਰੋਧੀ ਸਮਝਣ ਲੱਗ ਪਿਆ ਸੀ ਇਹ ਇਸ ਲਈ ਵੀ ਹੋਇਆ ਕਿਓੰਕੇ ਸਮਕਾਲੀ ਸਿੱਖ ਲੀਡਰਸ਼ਿਪ ਵੀ ਸੰਤਾਂ ਦੇ ਪ੍ਰਭਾਵ ਅੱਗੇ ਆਪਣੀਂ ਹੋਂਦ ਖਤਮ ਹੁੰਦੀਂ ਵੇਖ ਰਹੀ ਸੀ ਤੇ ਉਨਾਂ ਨੇ ਬਜਾਏ ਸੰਤਾਂ ਦਾ ਸਾਥ ਦੇ ਕੇ ਕੌਮੀਂ ਹਿੱਤਾਂ ਨੂੰ ਤਰਜੀਹ ਦੇਣ ਦੇ ਸਰਕਾਰੀ ਹੱਥ ਠੋਕੇ ਬਣ ਸੰਤਾਂ ਨੂੰ ਹੀ ਗ਼ਲਤ ਪ੍ਰਚਾਰਨਾਂ ਸ਼ੁਰੂ ਕਰ ਦਿੱਤਾ ਪਰ ਸੰਤਾਂ ਦੀ ਲਾਸਾਨੀ ਕੁਰਬਾਨੀ ਨੇ ਇੱਕ ਵਾਰ ਫਿਰ ਭਾਰਤੀ ਮੀਡੀਆ ਦੇ ਇਸ ਮੱਕੜ ਜਾਲ ਨੂੰ ਤਾਰ ਤਾਰ ਕਰ ਦਿਤਾ ਇਹੀ ਕਾਰਨ ਸੀ ਕੇ ਮੀਡੀਆ ਵਲੋਂ ਸੰਤਾਂ ਦੇ ਪਾਕਿਸਤਾਨ ਚਲੇ ਜਾਣ ਦੀ ਗੱਲ ਨੂੰ ਪ੍ਰਚਾਰ ਕੇ ਸੰਤਾਂ ਦੀ ਕੁਰਬਾਨੀ ਤੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਸੰਤਾਂ ਨੂੰ ਕੌਮ ਕੌਮੀਂ ਸ਼ਹੀਦ ਦੇ ਰੂਪ ਵਿੱਚ ਨਾਂ ਦੇਖ ਕੇ ਭਗੌੜੇ ਦੇ ਰੂਪ ਵਿੱਚ ਵੇਖੇ ਅਤੇ ਸੰਤਾਂ ਦੀ ਸ਼ਹਾਦਤ ਦੇ ਪ੍ਰਭਾਵ ਨੂੰ ਵੀ ਘੱਟ ਕੀਤਾ ਜਾ ਸਕੇ ਇਹ ਸਭ ਸੰਤਾਂ ਦੀ ਸ਼ਹੀਦੀ ਤੱਕ ਸੀਮਤ ਨਹੀਂ ਰਿਹਾ ਸਗੋਂ ਇਸਤੋਂ ਬਾਅਦ ਚੱਲੇ ਹਥਿਆਰ ਬੰਦ ਸੰਘਰਸ਼ ਨੂੰ ਢਾਅ ਲਾਉਣ ਵਿੱਚ ਅਤੇ ਸਿੱਖ ਜੁਝਾਰੂਆਂ ਨੂੰ ਸਮਾਜ ਘਾਤਕ ਅੱਤਵਾਦੀਆਂ ਦੇ ਰੂਪ ਵਿਚ ਪੇਸ਼ ਕਰਨ ਵਿਚ ਵੀ ਮੀਡੀਆ ਦਾ ਅਹਿਮ ਰੋਲ ਰਿਹਾ ਸਾਰਾ ਕੁਝ ਸਹੀ ਚੱਲ ਰਿਹਾ ਸੀ ਸਰਕਾਰ ਦੇ ਮਨਸੂਬੇ ਕਾਮਯਾਬ ਹੋ ਰਹੇ ਸਨ ਪਰ ਸਰਕਾਰ ਨੂੰ ਝਟਕਾ ਉਸ ਵਕਤ ਲੱਗਾ ਜਦੋਂ ਨਵੰਬਰ 1989 ਵਿਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਅਤੇ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਰੋਸ ਵਜੋਂ ਪੁਲਿਸ ਦੀ ਕੁਰਸੀ ਨੂੰ ਲੱਤ ਮਾਰ ਕੇ ਦੇਸ਼ ਧ੍ਰੋਹ ਦੇ ਦੋਸ਼ ਵਿੱਚ ਜੇਲ ਅੰਦਰ ਬੰਦ ਇੱਕ ਗੁਰਸਿੱਖ ਨੂੰ ਭਾਰੀ ਬਹੁਮਤ ਨਾਲ ਚੋਣਾਂ ਵਿੱਚ ਜਿਤਾ ਕੇ ਸਿੱਖ ਕੌਮ ਨੇ ਆਪਣਾ ਆਗੂ ਘੋਸ਼ਿਤ ਕਰ ਦਿੱਤਾ ਉਸ ਗੁਰਸਿੱਖ ਆਗੂ ਦਾ ਨਾਮ ਸੀ “ਸਰਦਾਰ ਸਿਮਰਨਜੀਤ ਸਿੰਘ ਮਾਨ“ ਮਾਨ ਸਾਬ ਨੂੰ ਮਿਲੇ ਇਸ ਬਹੁਮਤ ਨੇ ਭਾਰਤ ਸਰਕਾਰ ਦੇ ਖੇਮੇ ਅੰਦਰ ਫਿਰ ਤੋਂ ਉਥਲ ਪੁਥਲ ਪੈਦਾ ਕਰ ਦਿੱਤੀ ਬੇਸ਼ੱਕ ਉਸ ਵੇਲੇ ਭਾਰਤ ਸਰਕਾਰ ਵਲੋਂ ਸਾਰੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਮਾਨਤਾਵਾਂ ਨੂੰ ਛਿੱਕੇ ਟੰਗ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਵਿਚ ਜਾਣ ਨਹੀਂ ਦਿੱਤਾ ਗਿਆ ਪਰ ਫੇਰ ਵੀ ਮਾਨ ਸਾਬ ਨੂੰ ਮਿਲ ਰਹੇ ਕੌਮ ਅਤੇ ਜੁਝਾਰੂ ਸਿੰਘਾਂ ਦੇ ਅਥਾਹ ਪਿਆਰ ਨੇ ਭਾਰਤੀ ਹਕੂਮਤ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ਇਸ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਦੀ ਹਕੂਮਤ ਨੇ ਇੱਕ ਵਾਰ ਫਿਰ ਅਖੌਤੀ ਲੋਕਤੰਤਰੀ ਥੰਮ ਭਾਵ ਭਾਰਤੀ ਮੀਡੀਆ ਦਾ ਸਹਾਰਾ ਲਿਆ ਫਿਰ ਓਹੀ ਦੌਰ ਸ਼ੁਰੂ ਹੋਇਆ ਮਾਨ ਸਾਬ ਉਪਰ ਦੂਸ਼ਨਬਾਜੀਆਂ ਅਤੇ ਉਨਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਜੋ ਪਹਿਲਾਂ ਸੰਤਾਂ ਵੇਲੇ ਵੀ ਪ੍ਰਚਲਿਤ ਸੀ ਸੰਤਾਂ ਦੇ ਕਹੇ ਬਚਨਾਂ “ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ“ ਤੇ ਪਹਿਰਾ ਦਿੰਦੇ ਹੋਏ ਖਾਲਿਸਤਾਨ ਦੇ ਮੁੱਦਈ ਅਤੇ ਸਿੱਖ ਕੌਮ ਦੇ ਅਲੱਗ ਹੋਮਲੈਂਡ ਦੀ ਜੰਗ ਲੜਨ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਭਾਰਤੀ ਹਕੂਮਤ ਦਾ ਵਫਾਦਾਰ ਸਾਬਿਤ ਕਰਨ ਲਈ ਕਦੇ ਮਾਨ ਸਾਬ ਦੀਆਂ ਰਾਜੀਵ ਗਾਂਧੀ ਨਾਲ ਤਸਵੀਰਾਂ ਕਦੇ ਚੰਦਰ ਸ਼ੇਖਰ ਨਾਲ ਤਸਵੀਰ ਨੂੰ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨਾਲ ਤਸਵੀਰ ਵਜੋਂ ਪੇਸ਼ ਕਰਕੇ ਕੌਮ ਵਿਚ ਮਾਨ ਸਾਬ ਦਾ ਪ੍ਰਭਾਵ ਘੱਟ ਕਰਨ ਲਈ ਅਖਬਾਰਾਂ ਵਿੱਚ ਛਾਪੀਆਂ ਗਈਆਂ ਇਸ ਵਕਤ ਵੀ ਸਰਕਾਰ ਦੀ ਇਸ ਨਾਪਾਕ ਹਰਕਤ ਨੂੰ ਵਧਾਵਾ ਸਮਕਾਲੀ ਸਿੱਖ ਰਾਜਨੀਤਕ ਲੀਡਰਾਂ ਨੇ ਦਿੱਤਾ ਕਿਓਕੇ ਉਨਾਂ ਨੂੰ ਵੀ ਮਾਨ ਪ੍ਰਤੀ ਕੌਮ ਵਿੱਚ ਜਾਗੇ ਪਿਆਰ ਅੱਗੇ ਆਪਣੀ ਹੋਂਦ ਖ਼ਤਮ ਹੁੰਦੀ ਅਤੇ ਆਪਣੀਂ ਸਿਆਸੀ ਮੌਤ ਸਪਸ਼ਟ ਨਜਰ ਆ ਰਹੀ ਸੀ ਇਸਲਈ ਉਨਾਂ ਨੇ ਵੀ ਸਰਕਾਰੀ ਖ਼ਿਦਮਤਗਾਰੀ ਕਰਦੇ ਮਾਨ ਸਾਬ ਖਿਲਾਫ ਬਿਆਨਬਾਜ਼ੀ ਵਿਚ ਪੂਰਾ ਯੋਗਦਾਨ ਪਾਇਆ ਜਿਸ ਵਿੱਚ ਉਹ ਸਫਲ ਵੀ ਰਹੇ ਨਹੀਂ ਤਾਂ ਕੋਈ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਸੀ ਕੇ ਬਾਦਲ ਵਰਗਾ ਗੱਦਾਰ ਜਿਸਨੂੰ ਮਾਨ ਸਾਬ ਦੀ ਜਿੱਤ ਤੋਂ ਬਾਅਦ ਕੌਮ ਨੇ ਬਿਲਕੁਲ ਸਿਫ਼ਰ ਕਰਕੇ ਸੁੱਟ ਦਿੱਤਾ ਸੀ ਅੱਜ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਲੋਕਾਂ ਦਾ ਖੂਨ ਚੂਸ ਰਿਹਾ ਹੋਵੇਗਾ ਹੱਦ ਤਾਂ ਉਸ ਵਕਤ ਹੋ ਗਈ ਜਦੋਂ ਖਾਲਿਸਤਾਨ ਦੇ ਲਈ ਆਪਾ ਵਾਰਨ ਦਾ ਜਜ਼ਬਾ ਰੱਖਣ ਵਾਲੇ ਸਰਦਾਰ ਮਾਨ ਦੀ ਇੱਕ ਇੰਟਰਵਿਊ ਪੰਥਕ ਅਖਵਾਉਂਦੇ ਸਮਕਾਲੀ ਮੈਗਜ਼ੀਨ ਵਿਚ ਛਾਪੀ ਗਈ ਅਤੇ ਉਸ ਵਿਚ ਪੁੱਛੇ ਇੱਕ ਸਵਾਲ ਦਾ ਸੰਪਾਦਕ ਵਲੋਂ ਮਨਘੜਤ ਉੱਤਰ ਛਾਪਦੇ ਸਮੇਂ ਮਾਨ ਸਾਬ ਦੇ ਜਵਾਬ ਵਜੋਂ ਇਹ ਲਿਖ ਦਿੱਤਾ ਗਿਆ ਕੇ ਮੈਨੂੰ ਭਾਰਤੀ ਹੋਣ ਤੇ ਮਾਣ ਹੈ ਅਤੇ ਮੈਂ ਕਦੇ ਵੱਖਰੇ ਸਿੱਖ ਰਾਜ ਦੀ ਮੰਗ ਨਹੀਂ ਕੀਤੀ ਇਹ ਛਾਪਣ ਪਿੱਛੇ ਮਕਸਦ ਹੀ ਸੀ ਕੇ ਮਾਨ ਨੂੰ ਭਾਰਤੀ ਹਕੂਮਤ ਦਾ ਵਫ਼ਾਦਾਰ ਸਾਬਿਤ ਕਰਕੇ ਸਿੱਖ ਕੌਮ ਅਤੇ ਸਿੱਖ ਜੁਝਾਰੂਆਂ ਦੇ ਮਨ ਵਿਚ ਮਾਨ ਪ੍ਰਤੀ ਨਫਰਤ ਪੈਦਾ ਕਰਕੇ ਮਾਨ ਸਾਬ ਨੂੰ ਚੋਣਾਂ ਵਿਚ ਹਰਾ ਕੇ ਸਿਆਸੀ ਮੌਤ ਜਾਂ ਜੁਝਾਰੂਆਂ ਦੀ ਗੋਲੀ ਦਾ ਨਿਸ਼ਾਨਾ ਬਣਾ ਕੇ ਜਿਸਮਾਨੀ ਮੌਤ ਮਾਰੀਆ ਜਾਵੇ ਅਤੇ ਸਦਾ ਲਈ ਖਾਲਿਸਤਾਨ ਦੀ ਮੰਗ ਕਰਨ ਵਾਲੀ ਇਸ ਅਵਾਜ ਨੂੰ ਬੰਦ ਕਰ ਦਿੱਤਾ ਜਾਵੇ ਇਹ ਮਨਸੂਬੇ ਅੱਜ ਵੀ ਲਗਾਤਾਰ ਜਾਰੀ ਹਨ ਜਿਸਦੀ ਪ੍ਰਤੱਖ ਮਿਸਾਲ ਮਿਲਦੀ ਹੈ ਜਦੋਂ ਪਿੱਛਲੇ ਦਿਨੀਂ ਭਾਰਤੀ ਹਕੂਮਤ ਵਲੋਂ ਭਾਰਤ ਪਾਕ ਜੰਗ ਦਾ ਮਾਹੌਲ ਸਿਰਜ ਕੇ ਬਾਰਡਰ ਦੇ ਨਾਲ ਪੈਂਦੇ ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਅਤੇ ਸਰਹੱਦ ਦਾ ਦੌਰਾ ਕਰਕੇ ਮਾਨ ਵਲੋਂ ਲੋਕਾਂ ਨੂੰ ਪਿੰਡ ਨਾਂ ਛੱਡਣ ਵਾਸਤੇ ਕਿਹਾ ਗਿਆ ਅਤੇ ਉਨਾਂ ਨੂੰ ਹੌਸਲਾ ਦੇਣ ਲਈ ਰਾਤ ਵੀ ਓਥੇ ਗੁਜਾਰੀ ਗਈ ਤਾਂ ਖੇਮਕਰਨ ਇਲਾਕੇ ਦੇ ਪੱਤਰਕਾਰਾ ਨੇ ਸਰਦਾਰ ਮਾਨ ਨੂੰ ਸਵਾਲ ਪੁੱਛਿਆ ਕੇ ਜੇ ਜੰਗ ਲੱਗੀ ਤਾਂ ਉਹ ਕਿਸਦਾ ਸਾਥ ਦੇਣਗੇ ਤਾਂ ਮਾਨ ਸਾਬ ਨੇ ਕਿਹਾ ਕੇ ਉਹ ਭਾਰਤ ਪਾਕ ਜੰਗ ਦਾ ਵਿਰੋਧ ਕਰਦੇ ਹਨ ਅਤੇ ਉਹ ਕਿਸੇ ਦਾ ਸਾਥ ਨਹੀਂ ਦੇਣਗੇ ਸਗੋਂ ਉਹ ਦੋਵੇਂ ਮੁਲਕਾਂ ਵਿਚ ਸ਼ਾਂਤੀ ਬਣੀ ਰਹਿਣ ਦੀ ਅਰਦਾਸ ਕਰਦੇ ਹਨ ਕਿਓੰਕੇ ਜੇਕਰ ਜੰਗ ਲੱਗਦੀ ਹੈ ਤਾਂ ਇਸਦਾ ਖਾਮਿਆਜਾ ਸਿਖਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਨਾਲ ਭੁਗਤਣਾ ਪਵੇਗਾ ਪਰ ਉਕਤ ਬਿਆਨ ਨੂੰ ਬਿਲਕੁਲ ਗ਼ਲਤ ਰੰਗਤ ਦੇ ਕੇ ਇਸਤਰਾਂ ਛਾਪਿਆ ਗਿਆ ਕੇ ਮਾਨ ਸਾਬ ਕਹਿੰਦੇ ਹਨ ਕੇ ਜੇ ਜੰਗ ਲੱਗਦੀ ਹੈ ਤਾਂ ਉਹ ਭਾਰਤੀ ਫੌਜਾਂ ਦਾ ਸਾਥ ਦੇਣਗੇ ਕਿਓੰਕੇ ਭਾਰਤ ਉਨਾਂ ਦੀ ਆਪਣੀ ਸਰਜ਼ਮੀਨ ਹੈ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕੇ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਮਾਨ ਨੂੰ ਚੋਣਾਂ ਵਿਚ ਕੋਈ ਵੱਡੀ ਸਫਲਤਾ ਨਹੀਂ ਮਿਲੀ ਪਰ ਫਿਰ ਵੀ ਭਾਰਤੀ ਹਕੂਮਤ ਨੂੰ ਅੱਜ ਵੀ ਮਾਨ ਸਾਬ ਦਾ ਡਰ ਵੱਡ ਵੱਡ ਖਾ ਰਿਹਾ ਹੈ ਕੇ ਕੀਤੇ ਲੋਕਾਂ ਦਾ ਦੁਬਾਰਾ ਭਰੋਸਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਿਚ ਨਾਂ ਪੈਦਾ ਹੋ ਜਾਵੇ ਅਤੇ ਇੱਕ ਵਾਰ ਫਿਰ ਕਿਧਰੇ ਮਾਨ ਇੱਕ ਵੱਡੀ ਸਿਆਸੀ ਚੁਣੌਤੀ ਬਣ ਕੇ ਨਾਂ ਉਭਰ ਆਵੇ ਅੱਜ ਵੀ ਕੁਝ ਪੰਥਕ ਮਖੌਟੇ ਪਾ ਕੇ ਪੰਥ ਅੰਦਰ ਵਿਚਰਨ ਵਾਲੇ ਪੰਥਕ ਲੀਡਰ ਅਖੌਤੀ ਖਾਲਿਸਤਾਨੀ ਸਰਕਾਰ ਵਲੋਂ ਨੇਕੀ ਤੇ ਬਦੀ ਦਾ ਪਰਦਾ ਪਾ ਝੂਠ ਨੂੰ ਸੱਚ ਤੇ ਕੌਮ ਦੇ ਸੱਚੇ ਪਹਿਰੇਦਾਰਾਂ ਨੂੰ ਕੌਮ ਦੇ ਗੱਦਾਰ ਬਣਾਉਣ ਦੀ ਇਸ ਰੀਤ ਵਿਚ ਪੂਰਾ ਯੋਗਦਾਨ ਪਾ ਰਹੇ ਹਨ ਜਿਸਦੇ ਪ੍ਰਭਾਵ ਹੇਠ ਆਮ ਸਿੱਖ ਇਸ ਗੁਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਹੋ ਕੇ ਮਾਨ ਸਾਬ ਤੇ ਸ਼ੰਕੇ ਪ੍ਰਗਟਾ ਰਹੇ ਹਨ ਲੋੜ ਹੈ ਕੌਮ ਨੂੰ ਇਨਾਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਸੀਂ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕੇ ਭਾਰਤੀ ਪ੍ਰਿੰਟ ਰੇਡੀਓ ਇਲਿਕਟ੍ਰੋਨਿਕ ਮੀਡੀਆ ਅਤੇ ਸ਼ੋਸ਼ਲ ਮੀਡੀਆ ਵਿਚ ਮਾਨ ਸਾਬ ਦੇ ਨਾਮ ਤੇ ਲੱਗਣ ਵਾਲੇ ਵਿਵਾਦਿਤ ਬਿਆਨਾਂ ਤੋਂ ਸੁਚੇਤ ਰਹੋ ਕਿਉਕਿ ਅਜਿਹੀਆਂ ਚਾਲਾਂ ਕੁੱਝ ਅਖੌਤੀ ਖਾਲਿਸਤਾਨੀ ਜਿੰਨਾਂ ਨੇ ਬਾਹਰੋਂ ਚੋਲਾ ਖਾਲਿਸਤਾਨ ਦਾ ਪਾਇਆ ਹੈ ਅਤੇ ਅੰਦਰੋਂ ਹਿੰਦੂ ਰਾਸ਼ਟਰਵਾਦ ਦੇ ਜੇਠੇ ਪੁੱਤ ਬਣ ਕੇ ਵਿਚਰ ਰਹੇ ਹਨ ਅਤੇ ਸਰਕਾਰੀ ਤੰਤਰ ਵਲੋਂ ਚੱਲੀਆਂ ਜਾ ਰਹੀਆਂ ਹਨ ਤਾਂ ਜੋ ਸਿੱਖ ਕੌਮ ਕੋਲ ਹਕੂਮਤਾਂ ਦਾ ਤਖਤਾ ਪਲਟਨ ਦੀ ਤਾਕਤ ਰੱਖਣ ਵਾਲੀ ਸਭ ਤੋਂ ਮਹਾਨ ਰਵਾਇਤ ਸਰਬੱਤ ਖਾਲਸਾ ਨੂੰ ਮੁੜ ਸੁਰਜੀਤ ਹੋਣ ਤੋਂ ਰੋਕਿਆ ਜਾ ਸਕੇ ਅਤੇ ਸਰਬੱਤ ਖਾਲਸਾ 2016 ਨੂੰ ਅਸਫਲ ਬਣਾ ਕੇ ਕੌਮ ਨੂੰ ਵਰਿਆਂ ਲੰਬੀ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜ ਕੇ ਭਾਰਤੀ ਹਕੂਮਤ ਦੇ ਪਿੰਜਰੇ ਵਿਚ ਸਦੀਆਂ ਲਈ ਕੈਦ ਕੀਤਾ ਜਾ ਸਕੇ।

Leave a Reply

Your email address will not be published. Required fields are marked *

%d bloggers like this: