ss1

‘ਤੇ ਜਦੋਂ ਸੁਖਬੀਰ ਬਾਦਲ ਦੀ ਬੀਤੇਂ ਦਿਨ ਫੇਰੀ ਨੇ ਮਚਾਈ ਹਲਚਲ, ਲੋਕ ਹੈਰਾਨ
– ਖਾਲਸਾਈ ਖੇਡ ਗਤਕਾ ਸਮੇਤ ਖੇਡਾਂ ਕਰਵਾਈਆ ਬੰਦ –
ਮੇਲੇ ਦੌਰਾਨ ਲੀਡਰਾਂ ਦੇ ਗੇੜਿਆਂ ਨੇ ਦੋਂ ਵਕਤ ਦੀ ਰੋਟੀ ਕਮਾਉਣ ਲੋਕ ਸੁੱਕਣੇ ਪਾਏ

fdk-5ਫ਼ਰੀਦਕੋਟ 23 ਸਤੰਬਰ ( ਜਗਦੀਸ਼ ਬਾਂਬਾ ) ‘ਤੇ ਜਦੋਂ ਬੀਤੇਂ ਦਿਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਹਿਰੂ ਸਟੇਡੀਅਮ ਫ਼ਰੀਦਕੋਟ ਫੇਰੀ ਦੌਰਾਨ ਅਜਿਹੀ ਹਲਚਲ ਮੱਚੀ ਕਿ ਮੇਲੇ ਦੇਖਣ ਆਏ ਮੇਲੀਆਂ ਤੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆ। ਹੋਇਆ ਇਸ ਤਰ ਕਿ ਜਦੋਂ ਸੁਖਬੀਰ ਬਾਦਲ ਦੀ ਆਮਦ ਤੋਂ ਮਹਿਜ 200 ਗਜ ਦੀ ਦੂਰੀ ‘ਤੇ ਲੱਗੇ ਲੰਗਰ ਸਮੇਤ ਸਟਾਲਾ ਤੋਂ ਇਲਾਵਾ ਖਾਲਸਾਈ ਖੇਡ ਗੱਤਕੇ ਸਮੇਤ ਅਨੇਂਕਾ ਖੇਡਾਂ ਨੂੰ ਅਚਾਨਕ ਬੰਦ ਕਰਵਾ ਦਿੱਤੇ ਜਾਣ ਕਰਕੇ ਲੋਕ ਹੈਰਾਨ ਪ੍ਰੇਸ਼ਾਨ ਹੋ ਗਏ। ਜਿਓ ਹੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਫ਼ਰੀਦਕੋਟ ਦੀ ਪਵਿੱਤਰ ਧਰਤੀ ‘ਤੇ ਪੈਰ ਰੱਖਿਆਂ ਤਾਂ ਪਹਿਲਾਂ ਤੋਂ ਹੀ ਤਾਇਨਾਤ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਭਰ ਤੋਂ ਦੋਂ ਵਕਤ ਦੀ ਰੋਟੀ ਕਮਾਉਣ ਲਈ ਸੜਕਾਂ ਦੇ ਕਿਨਾਰਿਆ ‘ਤੇ ਬੈਠੇ ਦਿਹਾੜੀਦਾਰ ‘ਤੇ ਛੋਟੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਕੇ ਚੱਲਦਾ ਕਰ ਦਿੱਤਾ ‘ਤੇ ਖੇਡਾ ਕੁੱਝ ਸਮੇਂ ਲਈ ਰੋਕ ਦਿੱਤੀਆ ਗਈਆ । ਊਧਰ ਦੂਜੇ ਪਾਸੇ ਭਰੇ ਹੋਏ ਮਨ ਨਾਲ ਗੱਲ ਕਰਦਿਆਂ ਮਨਜੀਤ ਕੌਰ,ਸੀਲਾ ਦੇਵੀ,ਸੁੰਕਤਾ,ਸੀਮਾ,ਅਮਰੋ ਸਮੇਤ ਕੇਸਵ,ਰੋਕੀ,ਵਿਪਨ,ਦਰਵੇਸ਼,ਮਲਕੀਤ ਸਿੰਘ ‘ਤੇ ਜੁਗਨੂੰ ਆਦਿ ਨੇ ਕਿਹਾ ਕਿ ਉਹ ਹਰ ਸਾਲ ਬਾਬਾ ਸੇਖ ਫਰੀਦ ਜੀ ਦੇ ਆਗਮਨ ਪੁਰਬ ਦੌਰਾਨ ਗੁਬਾਰੇ ਵੇਚਣ,ਪਲਾਸਟਿਕ ਦਾ ਸਮਾਨ,ਸੂਟ,ਫੋਟੋਆ,ਛੱਲੇ,ਕਲੰਡਰ,ਕੱਚਾ ਦਾ ਸਮਾਨ ਸਮੇਤ ਅਨੇਂਕਾ ਤਰ ਦਾ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਸੜਕਾਂ ਦੇ ਕਿਨਾਰੇ ਬੈਠ ਕੇ ਵੇਚਦੇ ਹਨ ਤਾਂ ਜੋ ਮਿਹਨਤ ਮਜਦੂਰੀ ਕਰਕੇ ਦੋਂ ਵਕਤ ਦੀ ਰੋਟੀ ਕਮਾਈ ਜਾ ਸਕੇ ਪ੍ਰੰਤੂ ਆਗਮਨ ਪੁਰਬ ਦੌਰਾਨ ਮੰਤਰੀਆਂ ‘ਤੇ ਲੀਡਰਾਂ ਦੇ ਗੇੜਿਆ ਨੇ ਸੱਕਣੇ ਪਾ ਰੱਖਿਆਂ ਹੈ, ਉਨ੍ਹਾਂ ਕਿਹਾ ਕਿ ਅਸੀ ਇਹ ਨਹੀ ਕਹਿੰਦੇ ਕਿ ਆਗਮਨ ਪੁਰਬ ਦੌਰਾਨ ਮੰਤਰੀ ਜਾਂ ਉੱਚ ਪੱਧਰੀ ਲੀਡਰ ਨਾ ਆਉਣ,ਜੀ ਸੱਦਕੇ ਆਉਣ ਪ੍ਰੰਤੂ ਸਾਡੇ ਰੁਜਗਾਰ ਨੂੰ ਬੰਦ ਤਾਂ ਨਾ ਕਰਵਾਉਣ,ਕਿਉਂਕਿ ਆਹ ਹੀ ਦੋਂ ਤਿੰਨ ਦਿਨ ਕਮਾਉਣ ਦੇ ਹੁੰਦੇ ਹਨ। ਪਿਛਲੇ ਕਈ ਸਾਲਾਂ ਤੋਂ ਬਾਬਾ ਫ਼ਰੀਦ ਮੇਲੇ ਮੌਕੇ ਉਚੇਚੇ ਤੌਰ ‘ਤੇ ਪਹੁੰਚਣ ਵਾਲੇ ਸ੍ਰ.ਪ੍ਰਕਾਸ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਵੱਲੋਂ ਹਾਕੀ ਦੇ ਖਿਡਾਰੀਆਂ ਅਤੇ ਕੁਸ਼ਤੀ ਦੇ ਭਲਵਾਨਾਂ ਦੇ ਨਾਲ ਨਾਲ ਕਬੱਡੀ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਜਾਂਦੀ ਹੈ ਪਰ ਐਤਕੀਂ ਮਹਿਜ ਕਬੱਡੀ ਖਿਡਾਰਨਾਂ ਨਾਲ ਜਾਣ ਪਛਾਣ ਕਰਨ ਉਪਰੰਤ ਸ੍ਰ.ਬਾਦਲ 8 ਕੁ ਮਿੰਟ ਦਾ ਭਾਸ਼ਨ ਦੇ ਕੇ ਚਲਦੇ ਬਣੇ । ਉਨ੍ਹਾਂ ਹਾਕੀ ਖਿਡਾਰੀਆਂ ਸਮੇਤ ਬਾਕੀ ਖੇਡ ਮੁਕਾਬਲਿਆ ਵੱਲ ਧਿਆਨ ਦੇਣ ਦੀ ਜਰੂਰਤ ਹੀ ਨਾ ਸਮਝੀ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜ ਰੋਜਾਂ ਚੱਲਣ ਵਾਲੇ ਮੇਲੇ ਦੌਰਾਨ ਤਹਿ ਬਜਾਰੀ ਦੇ ਨਾਮ ‘ਤੇ ਦਿਹਾੜੀਦਾਰ ‘ਤੇ ਛੋਟੇ ਦੁਕਾਨਦਾਰ ਜੋ ਇਸ ਰੋਡ ਉੱਪਰ ਦੁਕਾਨਾਂ ਲਗਾਉਂਦੇ ਹਨ ਦੀਆਂ ਪਰਚੀਆ ਵੀ ਕੱਟੀਆ ਜਾਂਦੀਆਂ ਹਨ ਤਾਂ ਜੋ ਉਹ ਆਪਣਾ ਸਮਾਨ ਬੇਝਿਜਕ ਹੋ ਕੇ ਅਰਾਮ ਨਾਲ ਵੇਚ ਸਕਣ ਪ੍ਰੰਤੂ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਮੰਤਰੀਆਂ ‘ਤੇ ਲੀਡਰਾ ਦੀ ਆਮਦ ਲਗਾਤਾਰ ਜਾਰੀ ਰਹਿਣ ਕਰਕੇ ਉਹ ਆਪਣਾ ਸਮਾਨ ਤੁਰ ਫਿਰ ਕੇ ਵੇਚਣ ਤੋਂ ਸਿਵਾਏ ਹੋਰ ਕੋਈ ਚਾਰਾ ਹੀ ਨਹੀ ਰਹਿੰਦਾ,ਜਿਸ ਕਰਕੇ ਉਨ੍ਹਾਂ ਪ੍ਰਸਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੇ ਕਿਨਾਰਿਆ ਉੱਪਰ ਬੈਠਣ ‘ਤੇ ਅਣਐਲਾਨੀ ਪਾਬੰਧੀ ਨਾ ਲਗਾਈ ਜਾਵੇ ਤਾਂ ਜੋ ਲੰਮਾ ਪੈਂਡਾ ਤਹਿ ਕਰਕੇ ਆਏ ਗਰੀਬ ਮਜਦੂਰਾ/ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ ।

Share Button

Leave a Reply

Your email address will not be published. Required fields are marked *